Wednesday, March 11, 2026

ਵਿਸ਼ਵ ਡੀ-ਵਰਮਿੰਗ ਦਿਵਸ 10 ਅਗਸਤ ਨੂੰ ਮਨਾਇਆ ਜਾਵੇਗਾ

ਬਠਿੰਡਾ, 8 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)  ਡਾ. ਐਚ.ਐਨ ਸਿੰਘ ਸਿਵਲ ਸਰਜਨ ਬਠਿੰਡਾ ਦੀ ਦੇਖ ਰੇਖ ਹੇਠ 10-8-2017 ਨੂੰ ਵਿਸ਼ਵ ਡੀ-ਵਰਮਿੰਗ  ਦਿਵਸ (ਪੇਟ ਦੇ ਕੀੜਿਆਂ ਤੋਂ ਬਚਾਓ ਦਿਵਸ) ਮਨਾਇਆ ਜਾ ਰਿਹਾ ਹੈ।ਇਸ ਸਬੰਧੀ ਦਫਤਰ ਸਿਵਲ ਸਰਜਨ ਬਠਿੰਡਾ ਵਿਖੇ ਇਕ ਵਿਸ਼ੇਸ ਮੀਟਿੰਗ ਕੀਤੀ ਗਈ।ਜਿਸ ਵਿਚ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਨੋਡਲ ਅਫ਼ਸਰ, ਯੂਨੀਅਨ ਦੇ ਨੁਮਾਇੰਦਿਆਂ ਅਤੇ ਹੋਰ ਸਬੰਧਿਤ ਸਟਾਫ ਨੇ ਸ਼ਮੂਲੀਅਤ ਕੀਤੀ।ਇਸ ਮੀਟਿੰਗ ਵਿੱਚ ਜਿਲਾ ਟੀਕਾਕਰਣ ਅਫ਼ਸਰ ਡਾ. ਕੁੰਦਨ.ਕੇ ਪਾਲ ਵਲੋਂ ਨੈਸ਼ਨਲ ਡੀ ਵਰਮਿੰਗ ਦਿਵਸ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱੱਤੀ ਗਈ।ਉਨਾਂ ਕਿਹਾ ਕਿ ਮਿਤੀ 10 ਅਗਸਤ ਨੂੰ ਸਾਰੇ ਸਰਕਾਰੀ ਅਤੇ ਮਾਨਤਾ ਪ੍ਰਾਪਤ ਸਕੂਲਾਂ ਅਤੇ ਆਂਗਣਵਾੜੀ ਸੈਂਟਰਾਂ ਵਿੱਚ ਪੜਦੇ ਬੱਚਿਆਂ ਨੂੰ ਇੱਕੋ ਦਿਨ ਹੀ ਐਲਬਿੰਡਾਜੋਲ ਦੀ ਗੋਲੀ ਖੁਆਈ ਜਾਣੀ ਹੈ।ਉਹਨਾਂ ਦੱਸਿਆ ਕਿ ਇਹ ਗੋਲੀ ਖਾਲੀ ਪੇਟ ਨਾ ਖੁਆਈ ਜਾਵੇ ਸਗੋੋਂ ਮਿਡ ਡੇ ਮੀਲ (ਦੁਪਹਿਰ ਦੇ ਖਾਣੇ ਤੋਂ ਬਾਅਦ) ਸਟਾਫ਼ ਦੀ ਨਿਗਰਾਨੀ ਹੇਠ ਖਿਲਾਈ ਜਾਵੇੇ।ਇਹ ਐਲਬਿੰਡਾਜੋਲ ਦੀ ਗੋਲੀ 1 ਤੋ 2 ਸਾਲਾਂ ਤੱਕ ਦੇ ਬੱਚਿਆਂ ਨੂੰ ਅੱਧੀ (200 ਮਿਲੀਗ੍ਰਾਮ) ਅਤੇ 2 ਤੋਂ 19 ਸਾਲ ਤੱਕ ਦੇ ਬੱਚਿਆਂ ਨੂੰ ਪੂਰੀ ਗੋਲੀ (400 ਮਿਲੀਗ੍ਰ੍ਰਾਮ) ਖਵਾਈ ਜਾਵੇ।ਬੱਚਿਆਂ ਨੂੰ ਇਹ ਵੀ ਦੱਸਿਆ ਜਾਵੇ ਕਿ ਇਹ ਗੋਲੀ ਚਬਾ ਕੇ ਖਾਧੀ ਜਾਵੇ।ਜਿਹੜੇ ਬੱਚੇ ਮਿਤੀ 10 ਅਗਸਤ ਨੂੰ ਕਿਸੇ ਕਾਰਣ ਕਰਕੇ ਸਕੂਲ ਜਾਂ ਆਂਗਣਵਾੜੀ ਸੈਂਟਰਾਂ ਤੇ ਨਹੀਂ ਆਉਂਦੇ ਅਤੇ ਗੋਲੀ ਖਾਣ ਤੋਂ ਵਾਂਝੇ ਰਹਿ ਜਾਣ ਤਾਂ ਮਿਤੀ 17 ਅਗਸਤ ਨੂੰ ਮੌਪ ਅੱਪ ਰਾਊਂਡ ਵਿੱਚ ਉਹਨਾਂ ਬੱਚਿਆਂ ਨੂੰ ਗੋਲੀ ਖਵਾਉਣੀ ਯਕੀਨੀ ਬਣਾਈ ਜਾਵੇ, ਤਾਂ ਜੋ ਕੋਈ ਵੀ ਬੱਚਾ ਇਸ ਗੋਲੀ ਤੋਂ ਵਾਂਝਾ ਨਾ ਰਹਿ ਸਕੇ।ਉਹਨਾ ਕਿਹਾ ਕਿ ਜੇਕਰ ਕੋਈ ਬੱਚਾ ਬਿਮਾਰ ਹੈ ਜਾਂ ਕਿਸੇ ਪ੍ਰਕਾਰ ਦੀ ਅਲਰਜ਼ੀ ਦਾ ਸ਼ਿਕਾਰ ਹੈ ਤਾਂ ਉਸ ਨੂੰ ਇਹ ਗੋਲੀ ਉਸ ਦਿਨ ਨਾ ਦਿੱਤੀ ਜਾਵੇ ਅਤੇ ਬੱਚੇ ਨੂੰ ਪੂਰਾ ਸਿਹਤਮੰਦ ਹੋਣ ਤੇ ਹੀ ਗੋਲੀ ਦਿੱਤੀ ਜਾਵੇ।ਸਿਹਤ ਵਿਭਾਗ ਵਲੋਂ ਇਹ ਐਲਬਿੰਡਾਜੋਲ ਦੀ ਗੋਲੀ ਸਾਲ ਵਿੱਚ ਦੋ ਵਾਰ ਦਿੱਤੀ ਜਾਂਦੀ ਹੈ, ਤਾਂ ਜੋ ਬੱਚੇ ਪੇਟ ਦੇ ਕੀੜਿਆਂ ਤੋਂ ਬਚ ਜਾਣ ਅਤੇ ਅਨੀਮੀਏ ਵਰਗੀ ਖਤਰਨਾਕ ਬਿਮਾਰੀ ਦਾ ਸ਼ਿਕਾਰ ਨਾ ਹੋਣ ਅਤੇ ਤੰਦਰੁਸਤ ਰਹਿਣ।ਇਸ ਸਮੇਂ ਜਗਤਾਰ ਸਿੰਘ ਜਿਲਾ ਮਾਸ ਮੀਡੀਆ ਅਫ਼ਸਰ, ਵਿਨੋਦ ਖੁਰਾਣਾ, ਕੁਲਵੰਤ ਸਿੰਘ, ਕੇਵਲ ਕਿ੍ਰਸ਼ਨ, ਮਨਫੂਲ ਸਿੰਘ, ਜਗਦੀਸ਼ ਸਿੰੰਘ ਆਦਿ ਹਾਜਰ ਸਨ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply