Wednesday, March 11, 2026

ਡਲਹੋਜ਼ੀ ਵਿਖੇ ਲਗਾਇਆ ਯੂਥ ਲੀਡਰਸ਼ਿਪ ਟਰੇਨਿੰਗ ਕੈਂਪ

PPN0808201712ਅੰਮ੍ਰਿਤਸਰ, 8 ਅਗਸਤ (ਪੰਜਾਬ ਪੋਸਟ ਬਿਊਰੋ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਦੁਆਰਾ ਲੜਕਿਆਂ ਦਾ ਯੂਥ ਲੀਡਰਸ਼ਿਪ ਟਰੇਨਿੰਗ ਕੈਂਪ ਯੂਨੀਵਰਸਿਟੀ ਸਟੂਡੈਂਟਸ ਹੋਲੀਡੇ-ਹੋਮ ਡਲਹੋਜ਼ੀ ਵਿਖੇ 1 ਤੋਂ 7 ਅਗਸਤ ਤੱਕ ਲਗਾਇਆ ਗਿਆ।ਇਸ ਕੈਂਪ ਵਿਚ ਯੂਨੀਵਰਸਿਟੀ ਨਾਲ ਸਬਧਿੰਤ 17 ਵੱਖ-ਵੱਖ ਕਾਲਜਾਂ ਦੇ 103 ਕੈਂਪਰਾਂ ਨੇ ਹਿੱਸਾ ਲਿਆ। ਕੈਂਪ ਦੀ ਅਗਵਾਈ ਡਾਇਰੈਕਟਰ ਯੁਵਕ ਭਲਾਈ ਡਾ. ਜਗਜੀਤ ਕੌਰ ਨੇ ਕੀਤੀ। ਇਸ ਕੈਂਪ ਦਾ ਮਨੋਰਥ ਵਿਦਿਆਰਥੀਆਂ ਵਿਚ ਰਾਸ਼ਟਰੀ-ਏਕਤਾ, ਸੰਗਠਤਾ, ਭਰਾਤਰੀ-ਭਾਵਨਾ ਪੈਦਾ ਕਰਨਾ ਅਤੇ ਰਲ-ਮਿਲ ਕੇ ਰਹਿੰਦੇ ਹੋਏ ਮੁਸ਼ਕਿਲਾਂ ਦਾ ਸਾਹਮਣਾ ਕਰਨਾ, ਅਨੁਸਾਸ਼ਨ ਵਿਚ ਰਹਿਣਾ ਆਦਿ ਹੈ।
ਕੈਂਪ ਦੌਰਾਨ ਵਿਦਿਆਰਥੀਆਂ ਨੂੰ ਡਲਹੋਜ਼ੀ ਦੀਆਂ ਖੂਬਸੂਰਤ ਅਤੇ ਮਨਮੋਹਕ ਥਾਵਾਂ ਜਿਵੇਂ ਕਾਲਾਟੋਪ, ਖਜਿਆਰ, ਡੈਨ-ਕੁੰਡ, ਬਾਰਾ-ਪੱਥਰ, ਡਲਹੋਜ਼ੀ ਆਦਿ ਦੀ ਟਰੈਕਿੰਗ ਕਰਵਾਈ ਗਈ।ਵਿਦਿਆਰਥੀਆਂ ਦੀ ਅੰਦਰਲੀ ਛੁਪੀ ਕਲਾ ਨੂੰ ਉਜਾਗਰ ਕਰਨ ਲਈ ਹਰ ਰੋਜ਼ ਸਵੇਰੇ ਯੋਗਾ ਕਰਾਇਆ ਗਿਆ ਅਤੇ ਸ਼ਾਮ ਨੰੁ ਵੱਖ-ਵੱਖ ਮੁਕਾਬਲੇ ਜਿਵੇਂ ਐਕਸਟੈਮਪੋਰ, ਕਵਿਤਾ-ਉਚਾਰਨ, ਵਾਦ-ਵਿਵਾਦ, ਗੀਤ/ਗਜ਼ਲ, ਡਾਂਸ ਆਦਿ ਕਰਵਾਏ ਗਏ।ਇਹਨਾਂ ਮੁਕਾਬਲਿਆਂ ਵਿਚ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ ਅਤੇ ਆਪਣੀ ਕਲਾ ਦਾ ਬਾਖੂਬੀ ਪ੍ਰਦਰਸ਼ਨ ਕੀਤਾ। ਕੈਂਪਰਾਂ ਨੰੁ ਜੀਵਨ ਵਿਚ ਸਹੀ ਰਾਹ ਦਿਖਾਉਣ ਦਾ ਮਕਸਦ ਪੂਰਾ ਕਰਨ ਲਈ ਰਿਸੋਰਸ ਪਰਸਨ ਮਨਮੋਹਨ ਬਾਵਾ, ਵਿਸ਼ਵ-ਪ੍ਰਸਿੱਧ ਟਰੈਕਰ ਨੇ ਵਿਦਿਆਰਥੀਆਂ ਨਾਲ ਯੂਥ, ਸਮਾਜ ਅਤੇ ਦੇਸ਼ ਨਾਲ ਜੁੜੇ ਕਈ ਮੁੱਦੇ ਜਿਵੇਂ ਕਿ ਜੀਵਨ ਵਿਚ ਟੀਚੇ ਦੀ ਪ੍ਰਾਪਤੀ, ਬਜ਼ੁਰਗਾਂ ਦਾ ਸਤਿਕਾਰ ਅਤੇ ਨਿਸ਼ਚੈ ਕਰ ਅਪਨੀ ਜੀਤ ਕਰੋ ‘ਤੇ ਗੱਲ-ਬਾਤ ਕੀਤੀ। ਰਿਸੋਰਸ ਪਰਸਨ ਡਾ. ਵਿਸ਼ਵਾ ਰਮਨ ਨਿਰਮਲ, ਹੈੱਡ, ਪੈਪਸੀਕੋ ਲਿਮੀਟਡ, ਏਸ਼ੀਆ ਨੇ ਵਿਦਿਆਰਥੀਆਂ ਨਾਲ ਜ਼ਿੰਦਗੀ ਪ੍ਰਤੀ ਸਕਰਾਤਮਕ ਨਜ਼ਰੀਆ ਵਿਸ਼ੇ ‘ਤੇ ਗੱਲ-ਬਾਤ ਕੀਤੀ।ਕੈਂਪ ਦਾ ਇਨਾਮ-ਵੰਡ ਸਮਾਰੋਹ 6 ਅਗਸਤਨੂੰ ਆਯੋਜਿਤ ਕੀਤਾ ਗਿਆ। ਡਾ. ਜਗਜੀਤ ਕੌਰ ਨੇ ਆਏ ਹੋਏ ਮੁੱਖ-ਮਹਿਮਾਨ, ਗੈਸਟ ਆਫ ਆਨਰ, ਵਿਸ਼ੇਸ਼-ਮਹਿਮਾਨਾਂ ਦਾ ਸਵਾਗਤ ਕੀਤਾ। ਸਮਾਰੋਹ ਮੌਕੇ ਡਾ. ਵਿਸ਼ਵਾ ਰਮਨ ਨਿਰਮਲ, ਹੈੱਡ, ਪੈਪਸੀਕੋ ਲਿਮੀਟਡ, ਏਸ਼ੀਆ ਨੇ ਮੁੱਖ-ਮਹਿਮਾਨ ਵੱਜੋਂ, ਡਾ. ਕੰਵਲਜੀਤ ਸਿੰਘ, ਪ੍ਰੋਫੈਸਰ, ਗੁਰਮਤਿ ਸੰਗੀਤ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਗੈਸਟ ਆਫ ਆਨਰ ਵੱਜੋਂ, ਡਾ. ਅਰੁਨ ਮਿਸ਼ਰਾ ਵਿਸ਼ੇਸ਼ ਕੀਰਤੀਮਾਨ ਅਤੇ ਸੰਗੀਤ ਸਥਾਪਤਕਾਰ ਅਤੇ ਵਿਕਰਮਜੀਤ ਸਿੰਘ, ਨਾਟਕਕਾਰ ਨੇ ਵਿਸ਼ੇਸ਼ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਸਮਾਰੋਹ ਮੌਕੇ ਵਿਦਿਆਰਥੀਆਂ ਨੇ ਵੱਖ-ਵੱਖ ਸੱਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ।
ਡਾ. ਜਗਜੀਤ ਕੌਰ ਮੁੱਖ-ਮਹਿਮਾਨ, ਗੈਸਟ ਆਫ ਆਨਰ ਅਤੇ ਵਿਸ਼ੇਸ਼ ਮਹਿਮਾਨਾਂ ਨੇ ਕੈਂਪ ਦੇ ਜੇਤੂ ਵਿਦਿਆਰਥੀਆਂ ਨੰੁ ਇਨਾਮ ਅਤੇ ਸਰਟੀਫਿਕੇਟ ਵੰਡੇ ਅਤੇ ਉਹਨਾਂ ਦੀ ਹੌਸਲਾਂ ਅਫਜ਼ਾਈ ਕੀਤੀ। ਕੈਂਪ ਦੇ ਬੈਸਟ ਕੈਂਪਰ ਦਾ ਇਨਾਮ ਏ.ਐਸ.ਐਸ.ਐਮ ਕਾਲਜ ਮੁਕੰਦਪੁਰ ਦੇ ਵਿਦਿਆਰਥੀ ਗੁਰਵਿੰਦਰ ਸਿੰਘ, ਦੂਸਰਾ ਬੈਸਟ ਕੈਂਪਰ ਦਾ ਇਨਾਮ ਐਸ.ਆਰ.ਐਸ.ਪੀ.ਐਮ. ਜੀ.ਐਨ.ਡੀ. ਯੂਨੀਵਰਸਿਟੀ ਕਾਲਜ ਨਿਆੜੀ ਦੇ ਵਿਦਿਆਰਥੀ ਦੀਪਕ, ਤੀਸਰਾ ਬੈਸਟ ਕੈਂਪਰ ਦਾ ਇਨਾਮ ਖਾਲਸਾ ਕਾਲਜ ਆਫ ਐਜੂਕੇਸ਼ਨ, ਰਣਜੀਤ ਐਵਨਿਊ ਅੰਮ੍ਰਿਤਸਰ ਦੇ ਵਿਦਿਆਰਥੀ ਮਹਾਂਬੀਰ ਸਿੰਘ ਨੇ ਹਾਸਲ ਕੀਤਾ। ਇਸ ਤੋਂ ਇਲਾਵਾ 3 ਵਿਦਿਆਰਥੀ ਲਲਿਤ ਕੁਮਾਰ, ਮਾਤਾ ਗੁਜਰੀ ਖਾਲਸਾ ਕਾਲਜ, ਕਰਤਾਰਪੁਰ, ਰਵਿੰਦਰ ਕੁਮਾਰ, ਜੀ.ਐਨ.ਡੀ ਯੂਨੀਵਰਸਿਟੀ ਕਾਲਜ, ਨਰੋਟ ਜੈਮਲ ਸਿੰਘ ਅਤੇ ਸ਼ਿਵਮ, ਖਾਲਸਾ ਕਾਲਜ ਆਫ ਲਾਅ ਕਮੈਂਡਏਬਲ ਬੈਸਟ ਕੈਂਪਰ ਐਲਾਨੇ ਗਏ।ਬੈਸਟ ਡਿਸਪਿਲੰਡ ਟੀਮ ਦਾ ਇਨਾਮ ਐਸ.ਬੀ.ਡੀ.ਐਸ.ਐਮ ਖਾਲਸਾ ਕਾਲਜ, ਡੋਮੇਲੀ, ਦੂਸਰੀ ਬੈਸਟ ਡਿਸਪਿਲੰਡ ਟੀਮ ਦਾ ਇਨਾਮ ਖਾਲਸਾ ਕਾਲਜ ਆਫ ਐਜੂਕੇਸ਼ਨ, ਰਣਜੀਤ ਐਵਨਿਊ, ਅੰਮ੍ਰਿਤਸਰ ਅਤੇ ਤੀਸਰੀ ਬੈਸਟ ਡਿਸਪਿਲੰਡ ਟੀਮ ਦਾ ਇਨਾਮ ਮਾਤਾ ਗੁਜਰੀ ਖਾਲਸਾ ਕਾਲਜ, ਕਰਤਾਰਪੁਰ ਨੂੰ ਮਿਲਿਆ।ਇਸ ਤੋਂ ਇਲਾਵਾ 2 ਕਾਲਜ ਜੀ.ਐਨ.ਡੀ ਯੂਨੀਵਰਸਿਟੀ ਕਾਲਜ ਨਰੋਟ ਜੈਮਲ ਸਿੰਘ ਅਤੇ ਐਮ.ਐਲ.ਯੂ. ਡੀ.ਏ.ਵੀ. ਕਾਲਜ ਫਗਵਾੜਾ ਕਮੈਂਡਏਬਲ ਬੈਸਟ ਡਿਸਪਿਲੰਡ ਟੀਮਾਂ ਐਲਾਨੀਆਂ ਗਈਆਂ। ਮੁੱਖ-ਮਹਿਮਾਨ ਨੇ ਕੈਂਪਰਾਂ ਨੂੰ ਜ਼ਿੰਦਗੀ ਵਿਚ ਸਫਲ ਹੋਣ ਲਈ ਸਖਤ ਮਿਹਨਤ ਕਰਨ, ਮਾਤਾ-ਪਿਤਾ ਅਤੇ ਅਧਿਆਪਕਾਂ ਦਾ ਆਦਰ-ਸਤਿਕਾਰ ਕਰਨ ਲਈ  ਪ੍ਰੇਰਿਤ ਕੀਤਾ ਅਤੇ ਜੀਵਨ ਵਿਚ ਅੱਗੇ ਵਧਣ ਲਈ ਸੁਭਕਾਮਨਾਵਾਂ ਦਿੱਤੀਆਂ। ਡਾ. ਜਗਜੀਤ ਨੇ ਆਏ ਹੋਏ ਮੁੱਖ-ਮਹਿਮਾਨ, ਗੈਸਟ ਆਫ ਆਨਰ ਅਤੇ ਵਿਸ਼ੇਸ਼ ਮਹਿਮਾਨਾਂ ਨੂੰ ਮੋਮੈਂਟੋ ਗਿਫਟ ਦੇ ਕੇ ਸਨਮਾਨਿਤ ਕੀਤਾ ਅਤੇ ਕੈਂਪ ਦੀ ਕਾਮਯਾਬੀ ਲਈ ਸਭ ਦਾ ਧੰਨਵਾਦ ਕੀਤਾ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply