ਜੰਡਿਆਲਾ ਗੁਰੂ, 8 ਅਗਸਤ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਰੱਖੜ ਪੁੰਨਿਆਂ ਦੇ ਮੇਲੇ ਮੌਕੇ ਬਾਬਾ ਬਕਾਲਾ ਸਾਹਿਬ ਕਾਂਗਰਸ ਪਾਰਟੀ ਵਲੋਂ ਰੱਖੀ ਗਈ ਕਾਨਫਰੰਸ ਵਿਚ ਸ਼ਾਮਿਲ ਹੋਣ ਲਈ ਦਾਣਾ ਮੰਡੀ ਜੰਡਿਆਲਾ ਗੁਰੂ ਤੋਂ ਕਾਫੀ ਗਿਣਤੀ ਵਿਚ ਇਕੱਠ ਨੂੰ ਢੋਲ ਧਮਾਕੇ ਦੀ ਤਾਲ ਤੇ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਵਲੋਂ ਰਵਾਨਾ ਕੀਤਾ ਗਿਆ।ਉਤਸ਼ਾਹਿਤ ਨੌਜਵਾਨਾਂ ਦੇ ਇਕੱਠ ਨੇ ਇਕ ਵਾਰ ਵਿਧਾਨ ਸਭਾ ਚੋਣਾਂ ਦੀ ਯਾਦ ਤਾਜ਼ਾ ਕਰਵਾ ਦਿੱਤੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜਕੁਮਾਰ ਮਲਹੋਤਰਾ ਸਾਬਕਾ ਪ੍ਰਧਾਨ ਨਗਰ ਕੌਂਸਲ, ਆਸ਼ੂ ਵਿਨਾਇਕ ਯੂਥ ਕਾਂਗਰਸੀ ਆਗੂ, ਰਣਧੀਰ ਸਿੰਘ ਮਲਹੋਤਰਾ ਕੌਂਸਲਰ, ਸੰਜੀਵ ਕੁਮਾਰ ਲਵਲੀ, ਸੰਜੀਵ ਕੁਮਾਰ ਹੈਪੀ ਸ਼ਹਿਰੀ ਪ੍ਰਧਾਨ, ਕੁਲਵਿੰਦਰ ਸਿੰਘ ਕਿੰਦਾ, ਰਾਣਾ ਜੰਡ, ਸੁਖਵਿੰਦਰ ਸਿੰਘ ਨਿਜੀ ਸਹਾਇਕ, ਨਿੰਮਾ ਲਾਹੌਰੀਆ ਸਾਬਕਾ ਮੀਤ ਪ੍ਰਧਾਨ, ਰਿੰਕੂ ਜੰਡਿਆਲਾ, ਹੈਪੀ ਕੌਂਸਲਰ, ਸਵਿੰਦਰ ਸਿੰਘ ਸ਼ਿੰਦ, ਸੰਜੀਵ ਕੁਮਾਰ ਚੋਪੜਾ, ਚਾਚਾ ਦਰਸ਼ਨ ਸਿੰਘ, ਚਰਨਜੀਤ ਸਿੰਘ ਟੀਟੂ, ਸਰਬਜੀਤ ਜੰਜੂਆ, ਬਲਕਾਰ ਸਿੰਘ ਲਖਪਤੀ, ਪਰਮਿੰਦਰ ਸਿੰਘ, ਗੁਰਦੇਵ ਸਿੰਘ ਮਲਹੋਤਰਾ, ਮਨਜੀਤ ਸਿੰਘ ਪੱਪੀ, ਅਵਤਾਰ ਸਿੰਘ ਮਲਹੋਤਰਾ, ਬਲਵਿੰਦਰ ਸਿੰਘ, ਸੁਖਵਿੰਦਰ ਸਿੰਘ ਗੋਲਡੀ, ਗੁਰਭੇਜ ਸਿੰਘ, ਮਦਨ ਮੋਹਨ, ਸਰਬਜੋਤ ਮਲਹੋਤਰਾ, ਸਮੇਤ ਇਲਾਕੇ ਦੇ ਪਿੰਡਾਂ ਤੋਂ ਪੰਚ ਸਰਪੰਚ ਪਹੁੰਚੇ ਹੋਏ ਸਨ।
Check Also
ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼
ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …
Punjab Post Daily Online Newspaper & Print Media