ਜੰਡਿਆਲਾ ਗੁਰੂ, 8 ਅਗਸਤ (ਹਰਿੰਦਰਪਾਲ ਸਿੰਘ) – ਰੱਖੜੀ ਦੇ ਪਵਿੱਤਰ ਤਿਉਹਾਰ `ਤੇ ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਵਲੋਂ ਪਲੇਅ ਪੈਨ ਤੋਂ ਚੌਥੀ ਕਲਾਸ ਦੇ ਬੱਚਿਆਂ ਦਾ ਰੱਖੜੀ ਮੁਕਾਬਲਾ ਕਰਵਾਇਆ ਗਿਆ।ਸਾਰੇ ਬੱਚਿਆਂ ਨੇ ਜੋਸ਼ ਤੇ ਉਤਸ਼ਾਹ ਨਾਲ ਇਸ ਵਿੱਚ ਹਿੱਸਾ ਲਿਆ ਅਤੇ ਖੂਬਸੂਰਤ ਰੱਖੜੀਆਂ ਬਣਾਈਆਂ।ਸੁਖਮਨਪ੍ਰੀਤ ਸਿੰਘ, ਸਿਮਰਨ ਅਤੇ ਗੁਰਵਿੰਦਰ ਸਿੰਘ ਨੇ ਚੌਥੀ ਕਲਾਸ `ਚੋਂ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ । ਤੀਸਰੀ ਜਮਾਤ `ਚੋਂ ਮਨਵੀਰ, ਗੁਰਮਨ ਅਤੇ ਪਵਨਦੀਪ ਕੌਰ ਨੇ ਪਹਿਲੀ, ਦੂਸਰੀ ਅਤੇ ਤੀਸਰੀ ਪੁਜੀਸ਼ਨ ਹਾਸਲ ਕੀਤੀ।ਇਸੇ ਤਰ੍ਹਾਂ ਪਲੇਅ ਪੈਨ ਵਿਚੋਂ ਅੰਬਰ, ਅਸ਼ਮੀਤ ਭੁੱਲਰ ਅਤੇ ਫੁਰਮਾਨ, ਐਲ.ਕੇ.ਜੀ ਚੋਂ ਸਵਰ, ਗੁਰਸਫਲ ਤੇ ਸਹਿਜਲੀਨ, ਯੂ.ਕੇ.ਜੀ `ਚੋਂ ਮਹਿਮਾ ਪਹਿਲੇ ਸਥਾਨ ਅਤੇ ਕਨਵ ਦੂਸਰੇ ਸਥਾਨ `ਤੇ ਰਹੇ।ਇਬਾਦਤ ਕੌਰ, ਮਾਨਕ ਅਤੇ ਰਾਜਦੀਪ ਨੇ ਫਸਟ ਕਲਾਸ ਵਿੱਚ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਲ ਕੀਤੀਆਂ।ਦੂਸਰੀ ਜਮਾਤ `ਚੋਂ ਆਲਮਬੀਰ, ਅਸ਼ਮੀਤ ਕੌਰ ਨੇ ਪਹਿਲੀ ਅਤੇ ਦੂਸਰੀ ਪੁਜੀਸ਼ਨ ਲਈ।ਇਹ ਕੰਪੀਟੀਸ਼ਨ ਕੋ-ਆਰਡੀਨੇਟਰ ਵਰਿਤੀ ਦੁੱਗਾ, ਸ਼ਿਲਪਾ ਸ਼ਰਮਾ ਤੇ ਆਰਟ ਟੀਚਰ ਜਗਰੂਪ ਕੌਰ ਅਤੇ ਰਮਨਦੀਪ ਕੌਰ ਵਲੋਂ ਜੱਜ ਕੀਤਾ ਗਿਆ।ਪ੍ਰਿੰਸੀਪਲ ਮੈਡਮ ਅਮਰਪ੍ਰੀਤ ਕੌਰ ਅਤੇ ਡਾਇਰੈਕਟਰ ਮੰਗਲ ਸਿੰਘ ਕਿਸ਼ਨਪੁਰੀ ਨੇ ਜੇਤੂ ਬੱਚਿਆਂ ਦੀ ਸ਼ਲ਼ਾਘਾ ਕਰਦਿਆਂ ਉਨਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਅੰਮ੍ਰਿਤਸਰ, 9 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …
Punjab Post Daily Online Newspaper & Print Media