Tuesday, June 30, 2026

ਸਵੱਛ ਭਾਰਤ ਮਿਸ਼ਨ ਮੁਹਿੰਮ ਸੰਬੰਧੀ ਸੈਮੀਨਾਰ

ਅੰਮ੍ਰਿਤਸਰ, 8 ਅਗਸਤ (ਪੰਜਾਬ ਪੋਸਟ-ਜਗਦੀਪ ਸਿੰਘ ਸੱਗੂ) – ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ (ਭਾਰਤ PPN0908201701ਸਰਕਾਰ) ਵਲੋਂ ਚਲਾਏ ਗਏ ਸਵੱਛ ਭਾਰਤ ਮਿਸ਼ਨ ਅਧੀਨ ਸਵੱਛਤਾ ਪਖਵਾੜਾ ਸੰਬੰਧੀ ਜਿਲਾ ਯੂਥ ਕੋਆਰਡੀਨੇਟਰ ਸੈਮਸਨ ਮਸੀਹ ਦੀ ਅਗਵਾਈ ਹੇਠ ਅੱਜ ਇਕ ਸੈਮੀਨਾਰ ਕਰਵਾਇਆ ਗਿਆ।ਜਿਸ ਵਿਚ ਵੱਖ-ਵੱਖ ਯੂਥ ਕਲੱਬਾਂ ਦੇ ਨੁਮਾਇਦਿਆਂ, ਪਿੰਡ ਦੇ ਨੋਜਵਾਨਾਂ ਅਤੇ ਹੋਰ ਸਖ਼ਸੀਅਤਾਂ ਨੇ ਭਾਗ ਲਿਆ।ਇਸ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਜਿਲਾ ਯੂਥ ਕੋਆਰਡੀਨੇਟਰ ਸੈਮਸਨ ਮਸੀਹ ਨੇ ਆਖਿਆ ਕਿ ਭਾਰਤ ਸਰਕਾਰ ਵਲੋਂ ਚਲਾਈ ਇਸ ਸਵੱਛਤਾ ਮੁਹਿੰਮ ਵਿਚ ਵੱਧ ਚੜ੍ਹ ਕੇ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ, ਤਾਂ ਜੋ ਆਪਣੇ ਇਲਾਕੇ ਤੇ ਸ਼ਹਿਰ ਸਾਫ ਸਫਾਈ ਵੱਲ ਧਿਆਨ ਦਿੱਤਾ ਜਾ ਸਕੇ।ਸਵੱਛਤਾ ਸੰਬੰਧੀ ਬਣਾਏ ਸਲੋਗਨ ਦੇ ਪੋਸਟਰ ਤੇ ਮਾਟੋ ਵੀ ਨੋਜਵਾਨਾਂ ਵਿੱਚ ਵੰਡੇ ਗਏ।ਇਸ ਸਮੇਂ ਮਾਸਟਰ ਸੁਖਦੇਵ ਸਿੰਘ, ਮੈਡਮ ਸੁਖਬੀਰ ਕੌਰ, ਮਾਸਟਰ ਸੁਖਰਾਜ ਸਿੰਘ ਅਤੇ ਵਲੰਟੀਅਰ ਹਰਪ੍ਰੀਤ ਸਿੰਘ, ਅਰੁਣ ਕੁਮਾਰ ਆਦਿ ਹਾਜ਼ਰ ਸਨ।

Check Also

ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ

ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …

Leave a Reply