Thursday, March 12, 2026

ਸਾਂਝ ਕੇਂਦਰਾਂ ਦੇ ਕੰਮਾਂ ਨੂੰ ਹੋਰ ਸੁਖਾਲਾ ਬਣਾਉਣ ਲਈ ਐਸ.ਐਸ.ਪੀ ਨੇ ਕੀਤੀ ਮੀਟਿੰਗ

ਪਠਾਨਕੋਟ, 8 ਅਗਸਤ (ਪੰਜਾਬ ਪੋਸਟ ਬਿਊਰੋ) – ਸਾਂਝ ਕੇਂਦਰਾਂ ਦੀ ਇਕ ਵਿਸ਼ੇਸ ਮੀਟਿੰਗ ਐਸ.ਐਸ.ਪੀ ਪਠਾਨਕੋਟ ਵਿਵੇਕ ਸੀਲ ਸੋਨੀ ਦੀ

ACD Systems Digital Imaging

ਪ੍ਰਧਾਨਗੀ `ਚ ਹੋਈ। ਮੀਟਿੰਗ ਵਿੱਚ ਐਸ.ਪੀ ਹੈਡਕੁਆਟਰ ਭਾਗੀਰੱਥ ਆਈ.ਪੀ.ਐਸ, ਸੀ.ਪੀ.ਆਰ.ਸੀ ਇੰਚਾਰਜ ਨਰਿੰਦਰ ਕੁਮਾਰ, ਸਾਂਝ ਕੇਂਦਰ ਕਮੇਟੀ ਮੈਂਬਰ ਵਿਜੈ ਪਾਸੀ, ਆਸਾ ਭਗਤ, ਗਜ਼ਲ ਗੁਪਤਾ, ਮਨਿੰਦਰ ਸਿੰਘ, ਕਿਰਨ ਕਪੂਰ, ਸੂਧਾ ਸਰਮਾ ਅਤੇ ਹੋਰ ਕਮੇਟੀ ਮੈਂਬਰ ਹਾਜ਼ਰ ਸਨ।
ਐਸ.ਐਸ.ਪੀ ਸ੍ਰੀ ਵਿਵੇਕ ਸੀਲ ਸੋਨੀ ਨੇ ਦੱਸਿਆ ਕਿ ਇਸ ਮੀਟਿੰਗ ਦਾ ਉਦੇਸ ਸਾਂਝ ਕੇਂਦਰਾਂ ਦੇ ਕੰਮਾਂ ਨੂੰ ਹੋਰ ਸੁਖਾਲਾ ਬਣਾਉਂਣਾ ਅਤੇ ਕਮੀਆਂ ਨੂੰ ਦੂਰ ਕਰਨਾਂ ਹੈ।ਇਸ ਸਮੇਂ ਸਾਂਝ ਕੇਂਦਰ ਕਮੇਟੀ ਦੇ ਮੈਂਬਰਾਂ ਤੋਂ ਸੁਝਾਅ ਵੀ ਲਏ।ਜਿਲਾ ਪੁਲਿਸ ਵੱਲੋਂ ਜਿਲੇ ਦੇ ਸਕੂਲਾਂ ਕਾਲਜਾਂ ਵਿੱਚ ਸਿਕਾਇਤ ਬਾਕਸ ਲਗਾਉਂਣ ਲਈ ਪੁਲਿਸ ਥਾਣਿਆਂ ਨੂੰ ਸਿਕਾਇਤ ਬਾਕਸ ਵੀ ਵੰਡੇ ਗਏ।ਉਨਾਂ ਕਿਹਾ ਕਿ ਪਹਿਲੇ ਪੜਾਅ ਵਿੱਚ 33 ਸਕੂਲਾਂ ਕਾਲਜਾਂ ਵਿੱਚ ਸ਼ਿਕਾਇਤ ਬਾਕਸ ਲੱਗਣਗੇ ਅਤੇ ਉਸ ਤੋਂ ਬਾਅਦ ਹੋਰ ਸਕੂਲਾਂ ਕਾਲਜਾਂ ਦੇ ਵਿੱਚ ਵੀ ਇਹ ਸਿਕਾਇਤ ਬਾਕਸ ਲਗਾਏ ਜਾਣਗੇ। ਉਨਾਂ ਕਿਹਾ ਕਿ ਸਕੂਲਾਂ ਦੀਆਂ ਵਿਦਿਆਰਥਣਾਂ ਨੂੰ ਅਗਰ ਕਿਸੇ ਤਰਾਂ ਦੀ ਕੋਈ ਸ਼ਿਕਾਇਤ ਹੈ ਤਾਂ ਉਹ ਆਪਣੀ ਸ਼ਿਕਾਇਤ ਇਸ ਬਾਕਸ ਵਿੱਚ ਲਿਖ ਕੇ ਪਾ ਸਕਦੀਆਂ ਹਨ, ਜੋ ਬਾਅਦ ਵਿੱਚ ਪੀ.ਸੀ.ਆਰ ਦੀ ਡਿਊਟੀ ਲਗਾ ਕੇ ਖੁਲਵਾਏ ਜਾਣਗੇ ਅਤੇ ਸ਼ਿਕਾਇਤ ਨੂੰ ਪਹਿਲ ਦੇ ਆਧਾਰ `ਤੇ ਹੱਲ ਕੀਤਾ ਜਾਵੇਗਾ।ਉਨਾਂ ਕਿਹਾ ਕਿ ਸ਼ਿਕਾਇਤ ਕਰਤਾ ਦਾ ਨਾਮ ਪਤਾ ਗੁਪਤ ਰੱਖਿਆ ਜਾਵੇਗਾ।ਮੀਟਿੰਗ ਦੇ ਦੋਰਾਨ ਟੈਫਿਕ ਸਮੱਸਿਆ ਨੂੰ ਹੱਲ ਕਰਨ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਗਿਆ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply