ਬਠਿੰਡਾ, 9 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ

ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਨਵੀਂ ਨੌਜਵਾਨ ਪੀੜੀ ਨੂੰ ਆਪਣੇ ਵਿਰਸੇ ਤੇ ਸਭਿਆਚਾਰ ਨਾਲ ਜੋੜਨ ਦੇ ਮਕਸਦ ਨਾਲ ਸਭਿਆਚਾਰਕ ਪਾਰਲੀਮੈਂਟ ਬਣਾਉਣ ਦੇ ਲਏ ਗਏ ਫੈਸਲੇ ਨੂੰ ਲੈ ਕੇ ਨੌਜਵਾਨ ਪੀੜੀ ਵਿੱਚ ਖੁਸ਼ੀ ਦਾ ਮਾਹੌਲ ਹੈ।ਯੂਥ ਕਲੱਬਾਂ ਆਰਗੇਨਾਈਜੇਸ਼ਨ (ਰਜਿ:) ਪੰਜਾਬ ਅਤੇ ਸਵ. ਜਗਦੇਵ ਸਿੰਘ ਜਸੋਵਾਲ ਯਾਦਗਾਰੀ ਫਾਊਂਡੇਸ਼ਨ ਦੇ ਪ੍ਰਧਾਨ ਜਸਵੀਰ ਸਿੰਘ ਗਰੇਵਾਲ ਦੀ ਅਗਵਾਈ ਵਿਚ ਪੰਜਾਬ ਦੇ ਨੌਜਵਾਨ ਕਲਾਕਾਰਾਂ, ਸਾਹਿਤਕਾਰਾਂ ਅਤੇ ਕਲਾ ਪ੍ਰੇਮੀਆਂ ਦੀ ਸੱਦੀ ਗਈ।ਮੀਟਿੰਗ ਜੱਸੋਵਾਲ ਯਾਦਗਾਰੀ ਪ੍ਰੋ: ਮੋਹਨ ਸਿੰਘ ਸਭਿਆਚਾਰਕ ਮੇਲੇ ਦੇ ਦਫਤਰ ਐਸ.ਸੀ.ਐਫ 19, ਭਾਰਤ ਨਗਰ ਵਿਖੇ ਕੀਤੀ ਗਈ।ਮੀਟਿੰਗ ਵਿੱਚ ਸਰਕਾਰ ਦੇ ਇਸ ਫੈਸਲੇ ਦੀ ਖੁੱਲ ਕੇ ਪ੍ਰਸ਼ੰਸਾ ਕੀਤੀ ਗਈ।ਮੀਟਿੰਗ ਵਿੱਚ ਸਤਪਾਲ ਕਾਂਸਲ, ਵਿਜੈ ਕੁਮਾਰ, ਗੁਰਸ਼ਰਨ ਮੱਕੜ, ਹਰਦੀਪ ਸਿੰਘ, ਪਰਮਜੀਤ ਸਿੰਘ, ਹੰਸਰਾਜ, ਰਾਕੇਸ ਨਰੂਲਾ ਮੀਡੀਆ ਅਡਵਾਈਜਰ, ਹਰਬੰਸ ਸਿੰਘ ਬਰਾੜ, ਅਮਨਦੀਪ ਸਿੰਘ ਸਰਾਂ, ਵਰੁਣਪ੍ਰੀਤ ਸਿੰਘ, ਜਸਕਰਨ ਸਿੰਘ ਆਦਿ ਸਮੇਤ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦੇ ਹਾਜ਼ਰ ਸਨ।
ਇਸ ਮੌਕੇ ਪ੍ਰਧਾਨ ਜਸਵੀਰ ਸਿੰਘ ਗਰੇਵਾਲ ਨੇ ਕਿਹਾ ਕਿ ਪੰਜਾਬ ਅਤੇ ਪੰਜਾਬੀ ਸਭਿਆਚਾਰ ਦੀ ਇਹ ਖੁਸ਼ਕਿਸਮਤੀ ਹੈ ਕਿ ਉਸ ਨੂੰ ਇਸ ਨਵੀਂ ਸਰਕਾਰ ਵਿੱਚ ਨਵਜੋਤ ਸਿੰਘ ਸਿੱਧੂ ਵਰਗਾ ਬਹੁਪੱਖੀ ਪ੍ਰਤਿਭਾਸ਼ਾਲੀ ਸ਼ਖਸੀਅਤ ਦਾ ਮਾਲਿਕ ਤੇ ਕਲਾ ਪ੍ਰੇਮੀ ਮੰਤਰੀ ਦੇ ਰੂਪ ਵਿੱਚ ਮਿਲਿਆ ਹੈ, ਜਿਸ ਨੇ ਪੰਜਾਬੀ ਸਭਿਆਚਾਰਕ ਇਤਿਹਾਸ ਸਿਰਜਣ ਦਾ ਬੀੜਾ ਚੁੱਕਿਆ ਹੈ। ਉਨਾਂ ਕਿਹਾ ਕਿ ਪਿੱਛਲੇ ਕਰੀਬ 50 ਸਾਲਾਂ ਤੋਂ ਪੰਜਾਬ ਵਿੱਚ ਸੱਭਿਆਚਾਰਕ ਪਾਲਿਸੀ ਬਣਾਉਣ ਦੀ ਆਸ ਨੂੰ ਨਵਜੋਤ ਸਿੰਘ ਸਿੱਧੂ ਦੇ ਕਾਰਜਕਾਲ ਵਿਚ ਪੂਰਣ ਰੂਪ ਮਿਲਣ ਦੀ ਉਮੀਦ ਜਾਗੀ ਹੈ।ਉਨਾਂ ਕੈਬਨਿਟ ਮੰਤਰੀ ਸਿੱਧੂ ਕੋਲੋ ਮੰਗ ਕੀਤੀ ਹੈ ਕਿ ਪੰਜਾਬ ਕਲਾ ਪ੍ਰੀਸ਼ਦ ਨੂੰ ਜਲਦੀ ਤੋਂ ਜਲਦੀ ਸਭਿਆਚਾਰਕ ਪਾਰਲੀਮੈਂਟ ਬਣਾ ਕੇ ਉਸ ਵਿਚ ਯੋਗ ਅਤੇ ਢੁੱਕਵੇਂ ਸਾਹਿਤਕਾਰਾਂ ਅਤੇ ਕਲਾਕਾਰਾਂ ਨੂੰ ਬਣਦਾ ਸਥਾਨ ਅਤੇ ਮਾਣ-ਸਨਮਾਨ ਦਿੱਤਾ ਜਾਵੇ ।
Punjab Post Daily Online Newspaper & Print Media