Monday, June 29, 2026

130 ਰੁਪਏ ਦੀ ਖੋਹ ਦੇ ਦੋਸ਼ੀਆਂ ਨੂੰ ਜੁਰਮਾਨੇ ਸਮੇਤ 10-10 ਸਾਲ ਦੀ ਕੈਦ

ਧੂਰੀ, 9 ਅਗਸਤ (ਪੰਜਾਬ ਪੋਸਟ – ਪ੍ਰਵੀਨ ਗਰਗ) – ਵਧੀਕ ਸੈਸ਼ਨ ਕੋਰਟ ਸੰਗਰੂਰ ਸ਼੍ਰੀ ਗੌਰਵ ਕਾਲੀਆ ਦੀ ਅਦਾਲਤ ਵੱਲੋਂ ਲੁੱਟ-ਖੋਹ ਦੀ ਘਟਨਾ ਨੂੰ ਵੱਡਾ ਅਪਰਾਧ ਮੰਨਦਿਆਂ ਇੱਕ ਕੇਸ ਵਿੱਚ ਤਿੰਨ ਵਿਅਕਤੀਆਂ ਨੂੰ 10-10 ਹਜ਼ਾਰ ਰੁਪਏ ਜੁਰਮਾਨੇ ਸਮੇਤ 10-10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।ਕਰੀਬ 10 ਮਹੀਨੇ ਪਹਿਲਾਂ ਹੋਈ ਇਸ ਵਾਰਦਾਤ ਵਿੱਚ ਤਿੰਨ ਵਿਅਕਤੀਆਂ ਵਲੋਂ ਇੱਕ ਸਾਈਕਲ ਸਵਾਰ ਜੋ ਏ.ਪੀ ਸੋਲਵੈਕਸ ਧੂਰੀ ਤੋਂ ਡਿਊਟੀ ਕਰਕੇ ਆਪਣੇ ਪਿੰਡ ਘਨੌਰੀ ਕਲਾਂ ਜਾ ਰਿਹਾ ਸੀ, ਤੋਂ 130 ਰੁਪਏ ਅਤੇ ਮੋਬਾਇਲ ਫੋਨ ਖੋਹ ਲਏ ਗਏ ਸੀ, ਜਿਸ ਦਾ ਵਿਰੋਧ ਕਰਨ `ਤੇ ਦੋਸ਼ੀਆਂ ਵੱਲੋਂ ਉਸ ਉੱਪਰ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਸੀ।ਪੁਲਿਸ ਕੇਸ ਅਨੁਸਾਰ ਪਿੰਡ ਘਨੌਰੀ ਕਲਾਂ ਦਾ ਰਹਿਣ ਵਾਲਾ ਅਵਤਾਰ ਸਿੰਘ ਧੂਰੀ ਵਿਖੇ ਏ.ਪੀ ਸੋਲਵੈਕਸ ਵਿੱਚ ਆਪਣੀ ਡਿਊਟੀ ਖਤਮ ਕਰਨ ਤੋਂ ਬਾਅਦ ਸਾਈਕਲ `ਤੇ ਸਵਾਰ ਹੋ ਕੇ ਪਿੰਡ ਘਨੌਰੀ ਕਲਾਂ ਨੂੰ ਜਾ ਰਿਹਾ ਸੀ ਤਾਂ ਜਦੋਂ ਉਹ ਪਿੰਡ ਦੇ ਨਜ਼ਦੀਕ ਪੁੱਜਿਆ ਤਾਂ ਰਛਪਾਲ ਸਿੰਘ ਵਾਸੀ ਘਨੌਰ ਖੁਰਦ, ਅਮਰਜੀਤ ਸਿੰਘ ਉਰਫ ਕਾਲਾ ਅਤੇ ਸਵਰਨਜੀਤ ਸਿੰਘ ਉਰਫ ਮੰਤਰੀ ਵਾਸੀਆਨ ਬਮਾਲ ਨੇ ਉਸ ਨੂੰ ਘੇਰ ਲਿਆ ਅਤੇ ਉਸ ਦੀ ਜੇਬ ਵਿੱਚੋਂ ਮੋਬਾਇਲ ਫੋਨ ਅਤੇ 130 ਰੁਪਏ ਧੱਕੇ ਨਾਲ ਖੋਹ ਲਏ ਜਿਸ ਦਾ ਵਿਰੋਧ ਕਰਨ `ਤੇ ਦੋਸ਼ੀਆਂ ਨੇ ਕੁਹਾੜੀ ਨਾਲ ਉਸ ਉੱਪਰ ਹਮਲਾ ਕਰ ਦਿੱਤਾ ਅਤੇ ਅਵਤਾਰ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।ਥਾਣਾ ਸਦਰ ਧੂਰੀ ਦੀ ਪੁਲਿਸ ਵੱਲੋਂ 30 ਸਤੰਬਰ 2016 ਨੂੰ ਅਵਤਾਰ ਸਿੰਘ ਦੇ ਬਿਆਨਾਂ ਦੇ ਅਧਾਰ `ਤੇ ਤਿੰਨ ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਸੀ।

Check Also

ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ

ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …

Leave a Reply