Monday, June 29, 2026

ਨਵੇਂ ਭਰਤੀ ਕਲੱਰਕਾਂ ਦਾ ਪਰਖ ਕਾਲ ਦੋ ਸਾਲ ਕਰਨ ਦੀ ਮੰਗ

ਧੂਰੀ / ਸੰਗਰੂਰ, 9 ਅਗਸਤ (ਪੰਜਾਬ ਪੋਸਟ – ਪ੍ਰਵੀਨ ਗਰਗ / ਮਹੇਸ਼ ਜਿੰਦਲ) – ਪੀ.ਡਬਲਿਊ.ਡੀ ਜਲ ਸਪਲਾਈ ਅਤੇ ਸੈਨੀਟੇਸ਼ਨ ਮਨਿਸਟਰੀਅਲ ਸਰਵਿਸਿਜ਼ ਜਿਲ੍ਹਾ ਸੰਗਰੂਰ ਦੀ ਮੀਟਿੰਗ ਸੰਗਰੂਰ ਵਿਖੇ ਜਿਲ੍ਹਾ ਪ੍ਰਧਾਨ ਰਾਜਵੀਰ ਸ਼ਰਮਾ ਬਡਰੁੱਖਾਂ ਦੀ ਅਗਵਾਈ ਵਿੱਚ ਕੀਤੀ ਗਈ।ਜਿਲ੍ਹਾ ਪ੍ਰਧਾਨ ਵਲੋਂ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਪੱਤਰ ਦੇ ਆਧਾਰ `ਤੇ ਜਲ ਸਪਲਾਈ ਵਿਭਾਗ ਵਿੱਚ ਭਰਤੀ ਹੋਏ ਕਲਰਕਾਂ ਦਾ ਪਰਖ ਕਾਲ ਸਮਾਂ ਵੀ 3 ਸਾਲ ਤੋਂ ਘਟਾ ਕੇ ਦੋ ਸਾਲ ਕਰਨਾ ਚਾਹੀਦਾ ਹੈ।ਇਸ ਸੰਬੰਧੀ ਜਥੇਬੰਦੀ ਵੱਲੋਂ ਜਲਦ ਹੀ ਸਕੱਤਰ ਜਲ ਸਪਲਾਈ ਵਿਭਾਗ ਨੂੰ ਮਿਲ ਕੇ ਮੰਗ ਪੱਤਰ ਦਿੱਤਾ ਜਾਵੇਗਾ ਅਤੇ ਸਿਵਲ ਸਕੱਤਰੇਤ ਦੀ ਤਰਜ਼ `ਤੇ ਪਰਖ ਕਾਲ ਸਮਾਂ 2 ਸਾਲ ਕਰਨ ਦੀ ਮੰਗ ਕੀਤੀ ਜਾਵੇਗੀ।ਮੀਟਿੰਗ ਵਿੱਚ ਬਲਵਿੰਦਰ ਸਿੰਘ ਪੈ੍ਰਸ ਸਕੱਤਰ/ਕੈਸ਼ੀਅਰ, ਲਖਵਿੰਦਰ ਸਿੰਘ, ਪ੍ਰਿਪਾਲ ਸਿੰਘ, ਮਹੇਸ਼ਇੰਦਰ ਸਿੰਘ, ਗੁਰਵਿੰਦਰ ਸਿੰਘ, ਰਾਹੁਲ ਕੁਮਾਰ, ਗਗਨਦੀਪ ਸਿੰਗਲਾ, ਮਨੋਜ਼ ਜਿੰਦਲ, ਮਨੋਜ ਕੁਮਾਰ ਹਾਜ਼ਰ ਸਨ।

Check Also

ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ

ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …

Leave a Reply