ਧੂਰੀ / ਸੰਗਰੂਰ, 9 ਅਗਸਤ (ਪੰਜਾਬ ਪੋਸਟ – ਪ੍ਰਵੀਨ ਗਰਗ / ਮਹੇਸ਼ ਜਿੰਦਲ) – ਪਿੰਡ ਮੰਡੇਰ ਖੁਰਦ ਦੇ ਇੱਕ ਕਿਸਾਨ ਦੀ ਜ਼ਮੀਨ ਦੀ ਕੁਰਕੀ ਦਾ ਵਿਰੋਧ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਕਿਸਾਨਾਂ ਵਲੋਂ ਲੌਗੋਵਾਲ ਸਬ ਤਹਿਸੀਲ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ।ਕਿਸਾਨਾਂ ਦੇ ਵਿਰੋਧ ਕਾਰਨ ਕਿਸਾਨ ਦੀ ਜ਼ਮੀਨ ਦੀ ਕੁਰਕੀ ਨਹੀਂ ਹੋ ਸਕੀ ਅਤੇ ਕੋਈ ਵੀ ਵਿਅਕਤੀ ਜ਼ਮੀਨ ਦੀ ਬੋਲੀ ਦੇਣ ਲਈ ਨਹੀਂ ਪੁੱਜਿਆ। ਪਿੰਡ ਮੰਡੇਰ ਖੁਰਦ ਦੇ ਕਿਸਾਨ ਗੁਰਬਖ਼ਸ਼ ਸਿੰਘ ਨੇ ਦੱਸਿਆ ਕਿ ਉਸ ਵਲੋਂ ਬੈਕ ਪਾਸੋ ਕਰਜ਼ਾ ਲਿਆ ਗਿਆ ਸੀ, ਜੋ ਬੈਂਕ ਨੂੰ ਵਿਆਜ ਸਮੇਤ ਵਾਪਸ ਕਰ ਦਿੱਤਾ ਸੀ।ਪਰ ਸਿਰਫ਼ 95 ਹਜ਼ਾਰ ਰੁਪਏ ਬਕਾਇਆ ਰਹਿ ਗਿਆ ਸੀ।ਸਬੰਧਤ ਬਂੈਕ ਨਾਲ ਉਸ ਦਾ ਅਦਾਲਤ ਵਿਚ ਕੇਸ ਚਲਦਾ ਸੀ ਅਤੇ ਅਦਾਲਤ ਵਲੋਂ ਕੇਸ ਦਾ ਫੈਸਲਾ ਬੈਂਕ ਦੇ ਹੱਕ ਵਿਚ ਹੋ ਗਿਆ।ਉਸ ਵੱਲ 4 ਲੱਖ 7 ਹਜ਼ਾਰ ਰੁਪਏ ਦੇ ਕਰਜ਼ੇ ਦੀ ਰਿਕਵਰੀ ਕਰਨ ਲਈ ਉਸ ਦੀ ਜ਼ਮੀਨ ਦੀ ਕੁਰਕੀ ਦਾ ਨੋਟਿਸ ਮਿਲਿਆ ਤੇ ਅੱਜ ਕੁਰਕੀ ਦੀ ਤਾਰੀਖ ਨਿਸ਼ਚਿਤ ਕੀਤੀ ਗਈ ਸੀ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਆਗੂ ਜਸਵਿੰਦਰ ਸਿੰਘ ਲੌਗੋਵਾਲ ਨੇ ਕਿਹਾ ਕਿ ਚੋਣਾਂ ਸਮੇਂ ਕੈਪਟਨ ਅਮਰਿੰਦਰ ਸਿੰਘ ਵਲੋਂ ਇਹ ਵਾਅਦਾ ਕੀਤਾ ਸੀ ਕਿ ਕਾਂਗਰਸ ਸਰਕਾਰ ਬਣਨ ਮਗਰੋਂ ਕਿਸੇ ਕਿਸਾਨ ਦੀ ਜ਼ਮੀਨ ਕੁਰਕ ਨਹੀਂ ਕੀਤੀ ਜਾਵੇਗੀ ਪਰ ਕਰਜ਼ਈ ਕਿਸਾਨਾਂ ਦੀਆਂ ਜ਼ਮੀਨਾਂ ਕੁਰਕ ਕਰਨ ਦੀ ਪ੍ਰਕਿਰਿਆ ਜਾਰੀ ਹੈ।ਇਸ ਮੌਕੇ ਯੂਨੀਅਨ ਆਗੂ ਰਣਜੀਤ ਸਿੰਘ ਲੌਗੋਵਾਲ, ਗੁਰਮੇਲ ਸਿੰਘ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।ਇਸ ਸਬੰਧ ਵਿਚ ਨਾਇਬ ਤਹਿਸੀਲਦਾਰ ਲੌਗੋਵਾਲ ਨਰਿੰਦਰਪਾਲ ਸਿੰਘ ਵੜੈਚ ਦਾ ਕਹਿਣਾ ਹੈ ਕਿ ਅਦਾਲਤ ਵਲੋ ਕਿਸਾਨ ਗੁਰਬਖਸ਼ ਸਿੰਘ ਦੀ ਜ਼ਮੀਨ ਦੀ ਕੁਰਕੀ ਦੇ ਹੁਕਮ ਪ੍ਰਾਪਤ ਹੋਏ ਸਨ, ਜਿਸ ਸਬੰਧ ਵਿਚ ਉਹ ਕਾਨੂੰਨਗੋ ਅਤੇ ਪਟਵਾਰੀ ਸਣੇ ਪਿੰਡ ਮੰਡੇਰ ਖੁਰਦ ਗਏ ਸਨ।ਪਰ ਮੌਕੇ ’ਤੇ ਕੋਈ ਵੀ ਵਿਅਕਤੀ ਜ਼ਮੀਨ ਦੀ ਬੋਲੀ ਦੇਣ ਲਈ ਨਹੀਂ ਪੁੱਜਿਆ।ਇਸ ਸਬੰਧੀ ਰਿਪੋਰਟ ਅਦਾਲਤ ਨੂੰ ਭੇਜ ਦਿੱਤੀ ਜਾਵੇਗੀ।
Check Also
ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ
ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …
Punjab Post Daily Online Newspaper & Print Media