ਬਟਾਲਾ, 10 ਅਗਸਤ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਜ਼ਿਲੇ ਭਰ ਵਿੱਚ ਅੱਜ `ਡੀ-ਵੌਰਮਿੰਗ ਦਿਵਸ` ਮਨਾਇਆ ਗਿਆ, ਜਿਸ ਤਹਿਤ ਦਿਨ ਸਰਕਾਰੀ ਸਕੂਲਾਂ, ਸਰਕਾਰੀ
ਮਾਨਤਾ ਪ੍ਰਾਪਤ ਸਕੂਲਾਂ, ਪ੍ਰਾਈਵੇਟ ਸਕੂਲਾਂ ਅਤੇ ਆਂਗਨਵਾੜੀ ਸੈਂਟਰਾਂ ਦੇ 1 ਤੋਂ 2 ਸਾਲ ਤੱਕ ਦੇ ਬੱਚਿਆਂ ਨੂੰ ਐਲਬੈਂਡਾਜ਼ੌਲ ਦਾ ਸਿਰਪ ਅਤੇ 2 ਤੋਂ 19 ਸਾਲ ਤੱਕ ਦੇ ਬੱਚਿਆਂ ਨੂੰ ਪੇਟ ਦੇ ਕੀੜਿਆਂ ਦੇ ਖ਼ਾਤਮੇ ਲਈ ਐਲਬੈਂਡਾਜ਼ੌਲ ਦੀ ਗੋਲੀ ਖਵਾਈ ਗਈ।ਡੀ ਵਰਮਿੰਗ ਦਿਵਸ ਤਹਿਤ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਅੱਜ ਬਲਾਕ ਬਟਾਲਾ, ਫਤਹਿਗੜ ਚੂੜੀਆਂ ਅਤੇ ਧਾਰੀਵਾਲ ਦੇ ਆਂਗਣਵਾੜੀ ਕੇਂਦਰਾਂ `ਚ ਬੱਚਿਆਂ ਨੂੰ ਐਲਬੈਂਡਾਜ਼ੌਲ ਦੀ ਗੋਲੀ ਖਵਾਈ ਗਈ।
ਸੀ.ਡੀ.ਪੀ.ਓ ਵਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਪੇਟ ਦੇ ਕੀੜਿਆਂ ਕਾਰਨ ਬੱਚੇ ਦਾ ਵਿਕਾਸ ਚੰਗੀ ਤਰਾਂ ਨਹੀਂ ਹੁੰਦਾ ਅਤੇ ਉਨਾਂ ਵਿੱਚ ਖ਼ੂਨ ਦੀ ਕਮੀ ਆ ਜਾਂਦੀ ਹੈ।ਉਨਾਂ ਦੱਸਿਆ ਕਿ 1 ਤੋਂ 2 ਸਾਲ ਤੱਕ ਦੇ ਬੱਚਿਆਂ ਨੂੰ ਐਲਬੈਂਡਾਜ਼ੌਲ ਦੇ ਸਿਰਪ ਦੀ 5 ਐਮ.ਐਲ ਦੀ ਖੁਰਾਕ ਦਿੱਤੀ ਜਾਂਦੀ ਹੈ ਅਤੇ 2 ਤੋਂ 19 ਸਾਲ ਤੱਕ ਦੇ ਬੱਚਿਆਂ ਨੂੰ ਪੇਟ ਦੇ ਕੀੜਿਆਂ ਦੇ ਖ਼ਾਤਮੇ ਲਈ ਐਲਬੈਂਡਾਜ਼ੌਲ ਦੀ ਗੋਲੀ ਖਵਾਈ ਜਾਂਦੀ ਹੈ।ਉਨਾਂ ਕਿਹਾ ਕਿ ਇਸ ਗੋਲੀ ਦਾ ਕੋਈ ਮਾੜਾ ਪ੍ਰਭਾਵ ਨਹੀਂ ਹੈ।ਜੋ ਬੱਚੇ ਅੱਜ 10 ਅਗਸਤ ਨੂੰ ਇਹ ਗੋਲੀ ਖਾਣ ਤੋਂ ਵਾਂਝੇ ਰਹਿ ਜਾਣਗੇ ਉਨਾਂ ਨੂੰ 17 ਅਗਸਤ ਨੂੰ ਮੋਪ ਅੱਪ ਡੇਅ ਵਾਲੇ ਦਿਨ ਇਹ ਗੋਲੀ ਖਵਾਈ ਜਾਵੇਗੀ।ਉਨਾਂ ਦੱਸਿਆ ਕਿ ਸਾਲ ਵਿੱਚ ਦੋ ਵਾਰ ਬੱਚਿਆਂ ਨੂੰ ਐਲਬੈਂਡਾਜ਼ੌਲ ਦਿੱਤੀ ਜਾਂਦੀ ਹੈ।
Check Also
ਸਿਹਤ ਵਿਭਾਗ ਵੱਲੋਂ ਵਿਸ਼ਵ ਖ਼ੂਨਦਾਨ ਦਿਹਾੜੇ ਨੂੰ ਸਮਰਪਿਤ ਜਾਗਰੂਕਤਾ ਮੁਹਿੰਮ ਦਾ ਆਯੋਜਨ
ਅੰਮ੍ਰਿਤਸਰ, 17 ਜੂਨ (ਜਗਦੀਪ ਸਿੰਘ) – ਵਿਸ਼ਵ ਖ਼ੂਨਦਾਨ ਦਿਹਾੜੇ `ਤੇ ਸਿਹਤ ਵਿਭਾਗ ਵੱਲੋਂ ਸਵੈਇੱਛਕ ਖ਼ੂਨਦਾਨ …
Punjab Post Daily Online Newspaper & Print Media