ਬਟਾਲਾ, 10 ਅਗਸਤ (ਪੰਜਾਬ ਪੋਸਟ- ਨਰਿੰਦਰ ਬਰਨਾਲ) – `ਰੁੱਖ ਲਗਾਉ ਵਾਤਾਵਰਣ ਬਚਾਓ` ਮੁਹਿੰਮ ਤਹਿਤ ਕਾਦੀਆਂ ਇੰਟਰਨੈਸ਼ਨਲ ਕਲੱਬ ਵਲੋਂ ਕਾਦੀਆਂ ਵਿਚ
ਆਈ.ਟੀ.ਆਈ, ਏ.ਵੀ.ਐਮ ਸਕੂਲ, ਡੀ.ਏ.ਵੀ ਸਕੂਲ, ਸੀ.ਡੀ.ਪੀ.ਓ ਕਾਦੀਆਂ, ਚਰਚ ਕਾਦੀਆਂ ਅਤੇ ਗੁਰਦੁਆਰਾ ਰਾਮ ਥਮਨ ਮਨੇਸ ਵਿਖੇ ਰਿੰਪੀ ਪੰਜਾਬੀ ਜੀ ਅਤੇ ਐਨ.ਆਰ.ਆਈ ਭਰਾਵਾਂ ਦੇ ਸਹਯੋਗ ਨਾਲ 1000 ਤੋਂ ਉਪਰ ਬੂੂਟੇ ਲਗਾਏ ਗਏ ਅਤੇ ਡੀ.ਏ.ਵੀ ਸਕੂਲ ਕਾਦੀਆਂ ਨੂੰ 5000 ਰੁਪਏ ਦਾ ਸਹਿਯੋਗ ਦਿੱਤਾ ਗਿਆ ਤੇ ਆਈ.ਟੀ.ਆਈ ਕਾਦੀਆਂ ਨੂੰ ਸੈਰ ਕਰਨ ਵਾਸਤੇ ਟਾਈਲਾਂ ਲਗਵਾਉਣ ਵਿੱਚ ਮਦਦ ਕਰਨ ਦਾ ਭਰੋਸਾ ਦਿੱਤਾ ਗਿਆ।ਇਸ ਮੌਕੇ ਉਹਨਾਂ ਨਾਲ ਉਹਨਾਂ ਦੇ ਕਲੱਬ ਮੈਂਬਰ ਸਰਬਜੀਤ ਸਿੰਘ ਪ੍ਰਧਾਨ, ਸੁਰਜੀਤ ਸਿੰਘ, ਡਾ. ਜਗਬੀਰ ਸਿੰਘ, ਜਸਬੀਰ ਸੰਿਘ ਲੱਡੂ, ਪ੍ਰਦੀਪ ਸਿੰਘ ਬੇਦੀ ਹਰਚੋਵਾਲ, ਝਿਰਮਲ ਸਿੰਘ, ਰਾਜ ਕੁਮਾਰ, ਟਿੰਪਲ ਹਾਜਰ ਸਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media