Monday, March 9, 2026

ਰਾਸ਼ਟਰੀ ਹੈਂਡਲੂਮ ਦਿਵਸ ਮਨਾਇਆ

ਅੰਮਿ੍ਤਸਰ, 10 ਅਗਸਤ (ਪੰਜਾਬ ਪੋਸਟ- ਮਨਜੀਤ ਸਿੰਘ) – ਰਾਸ਼ਟਰ ਵਲੋਂ 7 ਅਗਸਤ ਨੂੰ ਮਨਾਏ ਗਏ ਕੌਮੀ ਹੈਂਡਲੂਮ ਦਿਵਸ ਦੀ ਕੜੀ ਇਹ ਕੇਂਦਰੀ ਸੂਚਨਾ ਅਤੇ ਪ੍ਰਸਾਰਣ PPN1008201705ਮੰਤਰਾਲਾ ਦੀ ਅੰਮਿ੍ਤਸਰ ਸਥਿਤ ਖੇਤਰੀ ਪ੍ਰਚਾਰ ਇਕਾਈ ਵਲੋਂ ਰਾਮ ਤੀਰਥ ਸਥਿਤ ਸਤਿਅਮ ਇੰਸਟੀਚਊਟ ਆਫ਼ ਇੰਜੀਨਿਅਰਿੰਗ ਐਂਡ ਤਕਨਾਲੋਜੀ ਵਿਖੇ ਅੱਜ ਰਾਸ਼ਟਰੀ ਹੈਂਡਲੂਮ ਦਿਵਸ ਮਨਾਇਆ ਗਿਆ।
ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਇੰਜੀਨਿਅਰਿੰਗ ਕਾਲੇਜ ਦੀ ਮੈਨੇਜਿੰਗ ਡਾਇਰੈਕਟਰ ਰਾਜੇਸ਼ ਭਾਰਦਵਾਜ ਅਤੇ ਵਿਸ਼ੇਸ਼ ਮਹਿਮਾਨ ਕਾਲਜ ਦੀ ਸੀ.ਈ.ਓ ਇਸ਼ਾਤਾ ਭਾਰਦਵਾਜ ਸਨ।ਇਸ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਹੈਂਡਲੂਮ ਦੇ ਮਾਸਟਰ ਬੁਣਕਰ ਹਰਸ਼ਰਨ ਸਿੰਘ ਨੇ ਹੈਂਡਲੂਮ ਦੀਆਂ ਵਸਤਾਂ ਨੂੰ ਵੱਧ-ਚੜ ਕਿ ਖਰੀਦਣ ਅਤੇ ਇਸ ਕੰਮ ਨੂੰ ਅਪਨਾਉੁਣ ਵੱਲ ਜ਼ੋਰ ਦਿੱਤਾ।ਉਨਾਂ ਕਿਹਾ ਕਿ ਅਜਿਹਾ ਕਰਨ ਨਾਲ ਨਾ ਸਿਰਫ਼ ਇਕ ਉਦਯੋਗ ਨਾਲ ਜੁੜੇ ਬੁਣਕਰਾਂ ਦੀ ਮਾਲੀ ਹਾਲਤ ਸੁਧਰੇਗੀ ਬਲਕਿ ਚੰਗਾ ਸੂਤ ਅਤੇ ਹੋਰ ਧਾਗਿਆਂ ਦਾ ਕਪੜਾ ਸਸਤੇ ਦਾਮ ’ਤੇ ਮਿਲ ਸਕੇਗਾ।
ਕਾਲਜ ਦੇ ਮੈਨੇਜਿੰਗ ਡਾਇਰੈਕਟਰ ਰਾਜੇਸ਼ ਭਾਰਦਵਾਜ ਨੇ ਨੌਜਵਾਨਾਂ ਨੂੰ ਇਸ ਉਦਯੋਗ ਨੂੰ ਉਤਸ਼ਾਹਿਤ ਕਰਨ ਲਈ ਕਿਹਾ।ਉਨਾਂ ਨਸ਼ਿਆਂ ਦੀ ਵੱਧ ਰਹੀ ਲਾਹਣਤ ਨੂੰ ਵੀ ਨਕੇਲ ਪਾਉਣ ਲਈ ਹੰਭਲਾ ਬੋਲਣ ਲਈ ਕਿਹਾ।ਖੇਤਰੀ ਪ੍ਰਚਾਰ ਅਧਿਕਾਰੀ ਰਾਜੇਸ਼ ਬਾਲੀ ਨੇ ਦੱਸਿਆ ਕਿ 7 ਅਗਸਤ 2015 ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਲੋਂ ਸ਼ੁਰੂ ਕੀਤੇ ਗਏ ਕੌਮੀ ਹੈਂਡਲੂਮ ਦਿਵਸ ਅੱਜ ਤੀਜੇ ਵਰੇ ’ਚ ਪ੍ਰਵੇਸ਼ ਕਰ ਗਿਆ ਹੈ।ਇਸ ਦਾ ਮੁਖ ਟੀਚਾ ਹੈਂਡਲੂਮ ਉਦਯੋਗ ਨੂੰ ਉਤਸ਼ਾਹਿਤ ਕਰਨਾ ਅਤੇ ਬੁਣਕਰਾਂ ਦੀ ਮਾਲੀ ਹਾਲਤ ਸੁਧਾਰਨਾ ਹੈ? ਇਸ ਮੌਕੇ ਹੈਂਡਲੂਮ ਬਾਰੇ ਇਕ ਕਵਿੱਜ਼ ਮੁਕਾਬਲਾ ਵੀ ਕਰਵਾਇਆ ਗਿਆ ’ਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ।ਕੱਪੜਾ ਮੰਤਰਾਲੇ ਵਲੋਂ ਹੈਂਡਲੂਮ ਬਾਰੇ ਤਿਆਰ ਕੀਤੀ ਗਈ ਡਾਕੂਮੈਂਟਰੀ ਫਿਲਮ ਵੀ ਵਿਖਾਈ ਗਈ।ਮੰਤਰਾਲੇ ਦੇ ਗੀਤ ਅਤੇ ਨਾਟਕ ਵਿਭਾਗ ਵਲੋਂ ਗੀਤ ਅਤੇ ਭੰਗੜੇ ਦੀ ਪੇਸ਼ਕਾਰੀ ਨੇ ਨੌਜਵਾਨਾਂ ਦਾ ਮਨ ਮੋਹ ਲਿਆ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …

Leave a Reply