Tuesday, September 29, 2026

5 ਲੱਖ ਬੱਚਿਆਂ ਨੂੰ ਖਵਾਈ ਪੇਟ ਦੇ ਕੀੜੇ ਮਾਰਨ ਵਾਲੀ ਦਵਾਈ

ਅੰਮਿ੍ਤਸਰ, 10 ਅਗਸਤ (ਪੰਜਾਬ ਪੋਸਟ- ਮਨਜੀਤ ਸਿੰਘ) – ਸਰਕਾਰੀ ਹਾਈ ਸਕੂਲ ਕਾਲੇ ਵਿਖੇ ਜਿਲਾ ਪੱਧਰ ਦਾ ਨੈਸ਼ਨਲ ਡੀ ਵਾਰਮਿੰਗ ਦਿਵਸ ਮਨਾਇਆ ਗਿਆ।ਸਿਵਲ PPN1008201704ਸਰਜਨ ਅੰਮਿ੍ਤਸਰ ਡਾ. ਨਰਿੰਦਰ ਕੌਰ ਵਲੋਂ ਬੱਚਿਆਂ ਨੂੰ ਅਲਬੈਂਡਾਜੋਲ ਦੀ ਦਵਾਈ ਖਵਾ ਕੇ ਪ੍ਰੋਗਰਾਮ ਦਾ ਉਦਘਾਟਨ ਕੀਤਾ ਗਿਆ।ਉਹਨਾਂ ਦੱਸਿਆ ਕਿ ਅੱਜ ਜ਼ਿਲੇ ਦੇ ਸਾਰੇ 1851 ਆਂਗਨਵਾੜੀ ਕੇਂਦਰਾਂ ਅਤੇ 1324 ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਅਤੇ ਲਗਭਗ 830 ਪ੍ਰਾਈਵੇਟ ਸਕੂਲਾਂ ’ਚ ਨੈਸ਼ਨਲ ਡੀ-ਵਾਰਮਿੰਗ ਦਿਵਸ ਮੌਕੇ 1 ਸਾਲ ਤੋਂ ਲੈ ਕੇ 19 ਸਾਲ ਤੱਕ ਦੇ ਬੱਚਿਆਂ ਨੂੰ ਪੇਟ ਦੇ ਕੀੜਿਆਂ ਦੀ ਰੋਕਥਾਮ ਲਈ ਦਵਾਈ ਖਵਾਈ ਜਾਵੇਗੀ। ਜੋ ਬੱਚੇ ਦਵਾਈ ਖਾਣ ਤੋ ਰਹਿ ਜਾਣਗੇ, ਉਨਾਂ ਨੂੰ 17 ਅਗਸਤ (ਵੀਰਵਾਰ) ਨੂੰ ਮੌਪ-ਅਪ ਦਿਵਸ ਮੌਕੇ ਦਵਾਈ ਖਵਾਈ ਜਾਵੇਗੀ। ਉਨਾਂ ਦੱਸਿਆ ਕਿ ਇਸ ਦਿਨ 1 ਸਾਲ ਤੋ 19 ਸਾਲ ਦੇ ਜ਼ਿਲੇ ਦੇ ਕੁੱਲ 6,94,664 ਮੁੰਡੇ ਅਤੇ ਕੁੜੀਆਂ ਨੂੰ ਅਲਬੈਂਡਾਜੋਲ ਦੀ ਦਵਾਈ ਖਵਾਈ ਜਾਵੇਗੀ। 1 ਤੋ 2 ਸਾਲ ਤੱਕ ਦੇ ਬੱਚਿਆਂ ਨੂੰ ਅੱਧੀ ਸੀਸ਼ੀ ਸਿਰਪ (200) ਅਤੇ 2 ਤੋ 19 ਸਾਲ ਤੱਕ ਦੇ ਬੱਚਿਆਂ ਨੂੰ ਇਕ ਗੋਲੀ (400) ਖਵਾਈ ਜਾਵੇਗੀ।ਜਿਲਾ ਨੌਡਲ ਅਫਸਰ ਆਰ.ਬੀ.ਐਸ.ਕੇ ਕਮ ਡੀ.ਆਈ.ਓ ਡਾ ਰਮੇਸ਼ਪਾਲ ਸਿੰਘ ਨੇ ਦੱਸਿਆ ਕਿ ਸਕੂਲ ਅਧਿਆਪਕਾਂ ਅਤੇ ਆਂਗਨਵਾੜੀ ਵਰਕਰਾਂ ਦੀ ਦੇਖ-ਰੇਖ ਵਿੱਚ, ਇਹ ਗੋਲੀ ਖਾਣਾ ਖਾਣ ਤੋ ਬਾਅਦ ਚਬਾ ਕੇ ਖਵਾਈ ਜਾਵੇਗੀ।ਇਨਾਂ ਗੋਲੀਆਂ ਦੇ ਦੁਰਪ੍ਰਭਾਵ (ਜੇ ਕਿਸੇ ਨੂੰ ਹੋਵੇ) ਦੇ ਇਲਾਜ ਲਈ ਸਰਕਾਰੀ ਹਸਪਤਾਲਾਂ ਵਿਚ ਮੈਡੀਕਲ ਟੀਮਾਂ ਬਣਾ ਦਿੱਤੀਆਂ ਗਈਆਂ ਹਨ ਤਾਂ ਜੋ ਲੋੜ ਪੈਣ ਤੇ ਤੁਰੰਤ ਮੈਡੀਕਲ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ।ਉਨਾਂ ਕਿਹਾ ਕਿ ਗੋਲੀ ਖਾਣ ਨਾਲ ਬੱਚਿਆਂ ਵਿੱਚ ਪੇਟ ਦੇ ਕੀੜੇ, ਕੁਪੋਸ਼ਣ, ਖੂਨ ਦੀ ਕਮੀ ਅਤੇ ਚਿੜ-ਚਿੜਾਪਨ ਦੂਰ ਹੁੰਦਾ ਹੈ। ਇਸ ਪ੍ਰੋਗਰਾਮ ਵਿੱਚ ਡਾ. ਰਜੇਸ਼ ਭਗਤ, ਡਾ. ਸੁਨੀਤ ਕੋਰ ਗੁਰਮ, ਪਿ੍ਰੰਸੀਪਲ ਜੋਗਿੰਦਰ ਸਿੰਘ, ਆਰ.ਬੀ.ਐਸ.ਕੇ ਮੋਬਾਇਲ ਹੈਲਥ ਟੀਮ (ਅਰਬਨ), ਡਿਪਟੀ ਮਾਸ ਮੀਡੀਆ ਅਫਸਰ ਸ਼ਮਸ਼ੇਰ ਸਿੰਘ ਕੋਹਰੀ, ਲਵਪ੍ਰੀਤ ਸਿੰਘ ਆਦਿ ਹਾਜ਼ਰ ਸਨ।ਐਸ.ਐਮ.ਓ ਮੈਡਮ ਹਰਪ੍ਰੀਤ ਕੌਰ ਨੇ ਸਕੂਲ ਮੁੱਖ ਅਧਿਆਪਕ ਜੋਗਿੰਦਰ ਸਿੰਘ ਅਤੇ ਡੀ.ਪੀ.ਈ ਜਸਵਿੰਦਰ ਸਿੰਘ ਸੰਧੂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply