ਬਠਿੰਡਾ, 11 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਆਮ ਆਦਮੀ ਪਾਰਟੀ ਦੇ ਹਲਕਾ ਬਠਿੰਡਾ ਦਿਹਾਤੀ ਤੋਂ ਵਿਧਾੲਕਿ ਪ੍ਰੋ: ਰੁਪਿੰਦਰ ਕੌਰ ਰੂਬੀ
ਨੇ ਪੰਜਾਬ ਵਿੱਚ ਕਿਸਾਨਾਂ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਤੇ ਚਿੰਤਾ ਜਾਹਿਰ ਕਰਦਿਆਂ ਕਿਹਾ ਕਿ ਕੈਪਟਨ ਸਾਹਿਬ ਦੀ ਸਰਕਾਰ ਬਨਣ ਤੋਂ ਬਾਅਦ ਵੀ ਕਿਸਾਨਾਂ ਦੀਆਂ ਖੁਦਕੁਸ਼ੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ।ਇਸ ਨੂੰ ਕੈਪਟਨ ਸਾਹਿਬ ਦੀ ਸਭ ਤੋਂ ਵੱਡੀ ਅਸਫਲਤਾ ਮਾਨਿਆ ਜਾਵੇਗਾ।ਕਿੰਨੇ ਦੁਖ ਦੀ ਗੱਲ ਹੈ ਹਰ ਰੋਜ ਕਈ ਘਰਾਂ ਦੇ ਚਿਰਾਗ ਬੁੱਝ ਰਹੇ ਹਨ ਪਰ ਮੁੱਖ ਮੰਤਰੀ ਸਾਹਿਬ ਕੋਲ ਲੋਕਾਂ ਦੀ ਸਾਰ ਲੈਣ ਦਾ ਵਕਤ ਹੀ ਨਹੀਂ ਹੈ।ਪ੍ਰੋਫੈਸਰ ਰੂਬੀ ਨੇ ਕਿਹਾ ਕੇ ਮੌਜੂਦਾ ਸਰਕਾਰ ਹਰ ਫ਼ਰੰਟ ਤੇ ਫੇਲ ਸਿੱਧ ਹੋਈ ਹੈ ਅਤੇ ਜਿਨਾਂ ਵਾਅਦਿਆਂ ਦੇ ਝਾਂਸੇ ’ਚ ਆਏ ਲੋਕਾਂ ਨੇ ਕਾਂਗਰਸ ਦੀ ਸਰਕਾਰ ਬਣਾਈ ਸੀ ਉਹਨਾਂ ਚੋ ਇਕ ਵੀ ਵਾਅਦਾ ਕੈਪਟਨ ਸਾਹਿਬ ਨੇ ਪੁਰਾ ਨਹੀਂ ਕੀਤਾ।ਅੱਜ ਵੀ ਪੰਜਾਬ ‘ਚ ਨਸ਼ਾ ਵਿਕ ਰਿਹਾ ਹੈ ਬਲਕਿ ਹੁਣ ਤਾਂ ਕਾਂਗਰਸ ਦੇ ਐਮ ਐਲ ਏ ਖੁਦ ਕਹਿੰਦੇ ਨੇ ਕੇ ਪੰਜਾਬ ਵਿੱਚ ਨਸ਼ਾ ਘਟਿਆ ਨਹੀਂ ਸਗੋਂ ਮਹਿੰਗਾ ਹੋਇਆ ਹੈ।ਅੱਜ ਵੀ ਪੰਜਾਬ ਵਿੱਚ ਮਾਫੀਆ ਦਾ ਰਾਜ ਚਲਦਾ ਹੈ।ਅੱਜ ਵੀ ਰੇਤ ਮਾਫੀਆ, ਕੇਬਲ ਮਾਫੀਆ, ਬਜਰੀ ਮਾਫੀਆ ਤੇ ਨਸ਼ਾ ਮਾਫੀਆ ਅਪਣੀ ਹਕੂਮਤ ਚਲਾਉਂਦਾ।ਕੈਪਟਨ ਸਾਹਿਬ ਦਸਣ ਕੇ ਹੁਣ ਤੱਕ ਕਿੰਨੇ ਮਾਫੀਆ ਸਰਗਨਾ ਨੂੰ ਜੇਲਾਂ ‘ਚ ਡਕਿਆ ਹੈ? ਲੋਕਾਂ ਨੇ ਬੜੀ ਉਮੀਦਾਂ ਨਾਲ ਕੈਪਟਨ ਸਾਹਿਬ ਦੀ ਸਰਕਾਰ ਬਣਾਈ ਸੀ ਪਰ ਓਹ ਲੋਕਾਂ ਦੀਆਂ ਉਮੀਦਾਂ ਤੇ ਖਰੇ ਨਹੀਂ ਉਤਰੇ। ਪ੍ਰੋਫੈਸਰ ਰੂਬੀ ਨੇ ਕਿਹਾ ਕਿ ਹੱਲੇ ਵੀ ਵਕਤ ਹੈ ਕੇ ਕਾਂਗਰਸ ਸਰਕਾਰ ਅਪਣੇ ਕੀਤੇ ਵਾਅਦੇ ਪੂਰੇ ਕਰੇ ਵਰਨਾ ਲੋਕਾਂ ਨੇ 2019 ਵਿਚ ਇਸ ਵਾਅਦਾ ਖਿਲਾਫ਼ੀ ਦਾ ਬਦਲਾ ਲੈ ਲੈਣਾ ਹੈ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media