ਪੱਟੀ, 11 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ) – ਰੈਸਟ ਹਾਊਸ ਪੱਟੀ ਵਿਖੇ ਹਲਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਐਸ.ਡੀ.ਐਮ ਪੱਟੀ ਸੁਰਿੰਦਰ ਸਿੰਘ ਤੇ ਅਨਿਲ
ਕੁਮਾਰ ਈ.ਓ ਨਗਰ ਕੋਸਲ ਪੱਟੀ ਨੂੰ ਫਾਇਰ ਬਿ੍ਰਗੇਡ ਗੱਡੀ ਸੌਂਪ ਦਿੱਤੀ ਹੈ।ਗੱਡੀ ਦਾ ਪੱਟੀ ਪਹੁੰਚਣ `ਤੇ ਹਲਕਾ ਵਾਸੀਆਂ ਨੇ ਭਰਪੂਰ ਸਵਾਗਤ ਕੀਤਾ।ਹਲਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਹਲਕਾ ਪੱਟੀ ਅੰਦਰ ਕਿਸੇ ਵੀ ਅਣਸੁਖਾਵੀ ਘਟਨਾ ਲਈ ਇਸ ਫਾਇਰ ਬਿ੍ਰਗੇਡ ਗੱਡੀ ਦਾ ਇਸਤੇਮਾਲ ਹੋਵੇਗਾ ਤੇ ਜਲਦੀ ਹੀ ਡਾਕਟਰੀ ਸਹੂਲਤਾਂ ਨੂੰ ਮੁੱਖ ਰੱਖਦੇ ਹੋਏ ਐਬੂਲੈਂਸ ਵੀ ਦਿੱਤੀ ਜਾ ਰਹੀ ਹੈ।ਐਸ.ਡੀ.ਐਮ ਸੁਰਿੰਦਰ ਸਿੰਘ ਤੇ ਈ.ਓ ਅਨਿਲ ਕੁਮਾਰ ਨੇ ਕਿਹਾ ਕਿ ਨੇ ਕਿਹਾ ਕਿ ਪੱਟੀ ਤਹਿਸੀਲ ਵਿਚ ਇਸ ਫਾਇਰ ਬਿ੍ਰਗੇਡ ਗੱਡੀ ਦਾ ਇਸਤੇਮਾਲ ਕੀਤਾ ਜਾਵੇਗਾ ਤੇ ਗੱਡੀ ਨੂੰ ਚਲਾਉਣ ਲੋੜੀਂਦਾ ਸਟਾਫ ਵੀ ਉੱਪਲੱਬਧ ਕਰਵਾਇਆ ਜਾਵੇਗਾ।ਇਸ ਮੌਕੇ ਸੁਖਵਿੰਦਰ ਸਿੰਘ ਸਿੱਧੂ, ਦਲਬੀਰ ਸੇਖੋਂ, ਬਿੰਦੂ ਸ਼ਰਮਾ, ਕੁਲਵਿੰਦਰ ਬੱਬਾ,ਜਗਤਾਰ ਬੁਰਜ਼, ਪਿ੍ਰੰ: ਹਰਦੀਪ ਸਿੰਘ ਅਤੇ ਹੋਰ ਕਾਂਗਰਸੀ ਆਗੂ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media