ਗਿੱਧਿਆਂ ਦੀ ਰਾਣੀਏਂ ਨੀ ਗਿੱਧੇ ਵਿਚ ਆ………
ਬਟਾਲਾ, 11 ਅਗਸਤ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਅੱਜ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਸੇਖਵਾਂ ਵਿਖੇ ਪੰਜਾਬੀ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਨ ਤੇ ਸੱਭਿਆਚਾਰ ਦੀ ਰਾਖੀ ਹਿੱਤ ਸਕੂਲ ਪ੍ਰਿੰਸੀਪਲ ਸ੍ਰੀ ਭਾਰਤ ਭੂਸ਼ਨ ਤੇ ਸਕੂਲ ਦੇ ਸੁਮੱਚੇ ਸਟਾਫ ਦੀ ਮਿਹਨਤ ਸਦਕਾ ਤੀਆਂ ਦਾ ਤਿਉਹਾਰ ਮਨਾਇਆ ਗਿਆ, ਜਿਸ ਵਿਚ ਸਕੂਲ ਦੀਆਂ ਿਿਦੳਾਰਥਣਾਂ ਤੇ ਸਟਾਫ ਨੇ ਪੂਰਾ ਯੋਗਦਾਨ ਪਾਇਆ।ਰੰਗਾ-ਰੰਗ ਪ੍ਰੋਗਰਾਂਮ ਵਿਚ ਪੰਜਾਬੀ ਲੋਕ ਬੋਲੀਆਂ, ਲੋਕ ਨਾਚ, ਗਿੱਧਾ ਭੰਗੜਾ ਤੇ ਸਾਉਣ ਨਾਲ ਸਬੰਧਿਤ ਕਵਿਤਾਵਾਂ ਪੇਸ਼ ਕੀਤੀਆਂ ਗਈਆਂ, ਜਿੰਨਾਂ ਵਿਚੋਂ `ਗਿੱਧਿਆਂ ਦੀ ਰਾਣੀਏ ਨੀ ਗਿਂੱਧੇ ਵਿਚ ਆ….` ਬੋਲੀ ਨੇ ਖੂਬ ਰੰਗ ਬੰਨਿਆ। ਵਿਦਿਆਰਥੀਆ ਵੱਲੋ ਪਹਿਨੇ ਗਏ ਗਏ, ਪੰਜਾਬੀ ਪਹਿਰਾਵੇ ਕਾਰਨ ਇਕ ਪੰਜਾਬੀ ਮੇਲੇ ਨੁਮਾ ਤਿਉਹਾਰ ਦੀ ਰੰਗਤ ਹੋ ਵੀ ਵਧ ਗਈ।ਪ੍ਰਿੰਸੀਪਲ ਭਾਰਤ ਭੂਸ਼ਨ ਨੇ ਵਿਦਿਅਰਥੀਆਂ ਨੂੰ ਸਬੰਧਨ ਕਰਦਿਆਂ ਕਿਹਾ ਕਿ ਸਾਨੂੰ ਸਾਰਿਆ ਨੂੰ ਚਾਹੀਦਾ ਹੈ ਪੰਜਾਬ ਦੇ ਸੱਭਿਆਚਾਰ ਨੂੰ ਸੰਭਾਲਿਆ ਜਾਵੇ।ਪੰਜਾਬੀ ਵਿਭਾਗ ਦੇ ਅਧਿਆਪਕਾਂ ਨੇ ਤੀਆਂ ਦੇ ਤਿਉਹਾਰ ਦੀ ਤਿਆਰੀ ਵਿਚ ਅਹਿਮ ਯੋਗਦਾਨ ਪਾਇਆ। ਵਿਦਿਆਰਥੀਆਂ ਨੇ ਵਾਅਦਾ ਵੀ ਕੀਤਾ ਕਿ ਪੰਜਾਬੀ, ਪੰਜਾਬ ਤੇ ਪੰਜਾਬੀ ਸੱਭਿਆਚਾਰ ਦੀ ਰਾਖੀ ਕਰਨ ਵਾਸਤੇ ਡਟ ਕੇ ਪਹਿਰਾ ਦੇਣਗੇ।ਇਸ ਮੌਕੇ ਹਾਜਰ ਸਟਾਫ ਮੈਬਰਾਂ ਵਿਚ ਨਵਦੀਪ ਸਿੰਘ, ਹਰਜਿੰਦਰ ਸਿੰਘ, ਬਲਵਿੰਦਰਪਾਲ, ਤਰਸੇਮ ਸਿੰਘ, ਜੈਸਮੀਨ ਕੌਰ ਜੌਗਰਾਫੀ, ਪਰਮਜੀਤ ਕੌਰ, ਕੰਵਲ ਜੀਤ ਕੌਰ, ਰਾਜਬੀਰ ਕੌਰ, ਪਰਵਿਸ਼ੀ, ਰਜਿੰਦਰ ਕੌਰ, ਅਸਤਿੰਦਰ ਕੌਰ, ਗੁਰਦੀਪ ਸਿੰਘ, ਅਮਰਜੀਤ ਸਿੰਘ, ਗੁਰਭੇਜ ਸਿੰਘ, ਮਨਜੀਤ ਕੌਰ, ਜਸਪਾਲ ਸਿੰਘ, ਸੁਖਵਿੰਦਰ ਕੌਰ ਸੋਹਲ, ਆਦਿ ਅਧਿਆਪਕ ਤੇ ਵਿਦਿਆਰਥੀ ਹਾਜਰ ਸਨ।
Punjab Post Daily Online Newspaper & Print Media