Sunday, March 8, 2026

ਮਿੰਨੀ ਟੈਪੂ ਚਾਲਕਾਂ ਵੱਲੋਂ ਪ੍ਰਬੰਧਕੀ ਕੰਪਲੈਕਸ ਅੱਗੇ ਮੁਜ਼ਾਹਰਾ

PPN1208201720ਧੂਰੀ /ਸੰਗਰੂਰ, 11 ਅਗਸਤ (ਪੰਜਾਬ ਪੋਸਟ- ਪ੍ਰਵੀਨ ਗਰਗ, ਮਹੇਸ਼ ਜਿੰਦਲ) – ਮਿੰਨੀ ਟੈਪੂ ਟਰਾਂਸਪੋਰਟ ਯੂਨੀਅਨ ਦੀ ਅਗਵਾਈ ਹੇਠ ਜ਼ਿਲ੍ਹਾ ਭਰ ਦੇ ਮਿੰਨੀ ਟੈਪੂ ਚਾਲਕਾਂ-ਮਾਲਕਾਂ ਵੱਲੋਂ ਅੱਜ ਇੱਥੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ ਧਰਨਾ ਦਿੱਤਾ ਗਿਆ।ਧਰਨਾਕਾਰੀ ਮੰਗ ਕਰ ਰਹੇ ਸਨ ਕਿ ਪੰਜਾਬ ਦੇ ਸ਼ਹਿਰਾਂ ਤੇ ਪੇਡੂ ਖੇਤਰਾਂ ਵਿਚ ਚੱਲ ਰਹੇ ਨਾਜਾਇਜ਼ ਪੀਟਰ ਰੇਹੜਿਆਂ, ਮੋਟਰਸਾਈਕਲ ਰੇਹੜੀਆਂ ਤੇ ਜੁਗਾੜੂ ਵਾਹਨਾਂ ਨੂੰ ਤੁਰੰਤ ਬੰਦ ਕੀਤਾ ਜਾਵੇ ਕਿਉ ਕਿ ਇਨ੍ਹਾਂ ਜੁਗਾੜੂ ਵਾਹਨਾਂ ਕਾਰਨ ਉਨ੍ਹਾਂ ਦਾ ਰੁਜ਼ਗਾਰ ਠੱਪ ਹੋ ਰਿਹਾ ਹੈ।ਧਰਨੇ ਨੂੰ ਯੂਨੀਅਨ ਦੇ ਪ੍ਰਧਾਨ ਕਾਮਰੇਡ ਰੰਗੀ ਖਾਂ, ਕਾਮਰੇਡ ਦੇਵ ਰਾਜ ਵਰਮਾ ਸਕੱਤਰ ਸੀਟੂ ਪੰਜਾਬ, ਸਰਬਜੀਤ ਸਿੰਘ ਵੜੈਚ ਸੂਬਾ ਕਮੇਟੀ ਮੈਂਬਰ, ਇੰਦਰਜੀਤ ਸਿੰਘ ਪ੍ਰਧਾਨ ਐਫਸੀਆਈ ਪੱਲੇਦਾਰ ਯੂਨੀਅਨ, ਮੱਖਣ ਸਿੰਘ ਜਖੇਪਲ ਪ੍ਰਧਾਨ ਭੱਠਾ ਵਰਕਰਜ਼ ਯੂਨੀਅਨ ਤੇ ਸਤਵੀਰ ਸਿੰਘ ਜਨਰਲ ਸਕੱਤਰ ਡੀ.ਵਾਈ.ਐਫ਼.ਆਈ ਆਦਿ ਨੇ ਵੀ ਸੰਬੋਧਨ ਕੀਤਾ।
ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦੇ ਸਾਰੇ ਸ਼ਹਿਰਾਂ ਅਤੇ ਪੇਡੂ ਖੇਤਰਾਂ ਵਿੱਚ ਕੁੱਝ ਲੋਕਾਂ ਵੱਲੋਂ ਨਾਜਾਇਜ਼ ਤੌਰ ’ਤੇ ਬਿਨਾਂ ਪਰਮਿਟ ਤੇ ਬਿਨਾਂ ਹੋਰ ਕਾਗਜ਼ਾਤ ਤੋ ਪੀਟਰ ਰੇਹੜੇ, ਮੋਟਰਸਾਈਕਲ ਰੇਹੜੀਆਂ ਅਤੇ ਜੁਗਾੜੂ ਵਾਹਨ ਬਣਾ ਕੇ ਸ਼ਰੇਆਮ ਮਾਲ ਦੀ ਢੋਆ ਢੋਆਈ ਕੀਤੀ ਜਾ ਰਹੀ ਹੈ ਜਦੋਂ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅਜਿਹੇ ਜੁਗਾੜੂ ਵਾਹਨ ਬੰਦ ਕਰਨ ਦੇ ਆਦੇਸ਼ ਦਿੱਤੇ ਹੋਏ ਹਨ।ਇਨ੍ਹਾਂ ਜੁਗਾੜੂ ਵਾਹਨਾਂ ਦੇ ਚਾਲਕਾਂ ਵੱਲੋਂ ਮਿੰਨੀ ਟੈਪੂ ਵਾਲਿਆਂ ਦੇ ਜਾਇਜ਼ ਧੰਦੇ ਨੂੰ ਤਬਾਹ ਕੀਤਾ ਜਾ ਰਿਹਾ ਹੈ।ਇਹ ਜੁਗਾੜੂ ਵਾਹਨ ਲੰਮੇ ਲੰਮੇ ਲੋਹੇ ਦੇ ਗਾਡਰ ਅਤੇ ਸਰੀਆ ਲੱਦ ਕੇ ਭੀੜ ਭੜੱਕੇ ਵਾਲੇ ਬਾਜ਼ਾਰਾਂ ’ਚੋ ਲੰਘਦੇ ਹਨ ਜਿਸ ਨਾਲ ਕਿਸੇ ਵੀ ਸਮੇਂ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ।ਟੈਪੂ ਯੂਨੀਅਨਾਂ ਦੀਆਂ ਸਾਰੀਆਂ ਗੱਡੀਆਂ ਵੱਲੋਂ ਸਰਕਾਰੀ ਖ਼ਜ਼ਾਨੇ ਵਿੱਚ ਟੈਕਸ ਜਮ੍ਹਾਂ ਕਰਵਾਇਆ ਜਾਂਦਾ ਹੈ ਜਦੋ ਕਿ ਜੁਗਾੜੂ ਵਾਹਨਾਂ ਵੱਲੋਂ ਕੋਈ ਟੈਕਸ ਨਹੀਂ ਭਰਿਆ ਜਾਂਦਾ ਅਤੇ ਨਾ ਹੀ ਇਨ੍ਹਾਂ ਕੋਲ ਕੋਈ ਪਰਮਿਟ ਜਾਂ ਰਜਿਸਟਰੇਸ਼ਨ ਹੁੰਦੀ ਹੈ।ਜੁਗਾੜੂ ਵਾਹਨਾਂ ਕਾਰਨ ਟੈਪੂ ਵਾਲਿਆਂ ਨੂੰ ਕੋਈ ਕੰਮ ਨਹੀਂ ਮਿਲ ਰਿਹਾ ਅਤੇ ਉਨ੍ਹਾਂ ਦਾ ਕਾਰੋਬਾਰ ਠੱਪ ਹੋ ਰਿਹਾ ਹੈ।ਉਨ੍ਹਾਂ ਮੰਗ ਕੀਤੀ ਕਿ ਜੁਗਾੜੂ ਵਾਹਨਾਂ ਦੇ ਮਾਲਕਾਂ ਅਤੇ ਚਾਲਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਜੁਗਾੜੂ ਵਾਹਨਾਂ ਨੂੰ ਬਣਾਉਣ ਵਾਲੀਆਂ ਵਰਕਸ਼ਾਪਾਂ ਨੂੰ ਤੁਰੰਤ ਬੰਦ ਕਰਨ ਦੇ ਆਦੇਸ਼ ਦਿੱਤੇ ਜਾਣ ਤਾਂ ਜੋ ਟੈਪੂ ਵਾਲਿਆਂ ਦਾ ਜਾਇਜ਼ ਕਾਰੋਬਾਰ ਪ੍ਰਭਾਵਿਤ ਨਾ ਹੋਵੇ।ਇਸ ਮੌਕੇ ਵਰਿੰਦਰ ਕੌਸ਼ਿਕ, ਗੁਰਚਰਨ ਸਿੰਘ, ਰਾਜ ਕੁਮਾਰ ਪ੍ਰਧਾਨ ਧੂਰੀ, ਬਲਜੀਤ ਸਿੰਘ ਪ੍ਰਧਾਨ ਸੰਗਰੂਰ, ਗੁਲਜ਼ਾਰ ਸਿੰਘ ਪ੍ਰਧਾਨ ਸ਼ੇਰਪੁਰ, ਜਸਵਿੰਦਰ ਸਿੰਘ ਸੁਨਾਮ ਤੇ ਸੁਖਦੇਵ ਸਿੰਘ ਪ੍ਰਧਾਨ ਜਾਖਲ ਆਦਿ ਵੀ ਸ਼ਾਮਲ ਸਨ।ਯੂਨੀਅਨ ਦੇ ਵਫ਼ਦ ਵੱਲੋਂ ਇੱਕ ਮੰਗ ਪੱਤਰ ਵੀ ਵਧੀਕ ਡਿਪਟੀ ਕਮਿਸ਼ਨਰ ਉਪਕਾਰ ਸਿੰਘ ਨੂੰ ਸੌਪਿਆ ਗਿਆ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply