Thursday, April 30, 2026

ਮੁਟਿਆਰਾਂ ਨੇ ਇਕੱਠੀਆਂ ਹੋ ਕੇ ਪਾਇਆ ਗਿੱਧਾ ਤੇ ਚੜਾਈਆਂ ਪੀਘਾਂ

ਸਮਰਾਲਾ, 13 ਅਗਸਤ (ਪੰਜਾਬ ਪੋਸਟ- ਕੰਗ) – ਇੱਥੋਂ ਨਜਦੀਕੀ ਪਿੰਡ ਢੀਂਡਸਾ ਵਿਖੇ ਗਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਦੀਆਂ ਮੁਟਿਆਰਾਂ PPN1308201709ਜਿਸ ਵਿੱਚ ਪਿੰਡ ਦੀਆਂ ਧੀਆਂ, ਨੂੰਹਾਂ ਅਤੇ ਬੱਚੀਆਂ ਨੇ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਮਲ੍ਹਾਰ ਨਾਲ ਮਨਾਇਆ। ਇਹ ਤੀਆਂ ਦਾ ਮੇਲਾ ਪਿੰਡ ਦੀ ਸਾਂਝੀ ਜਗਾ ਤੇ ਮੁਟਿਆਰਾਂ ਵੱਲੋਂ ਪੀਘਾਂ ਪਾ ਕੇ ਅਤੇ ਇਸ ਮੌਕੇ ਵਿਰਾਸਤੀ ਚੀਜਾਂ ਨੂੰ ਦਰਸਾਉਂਦਾ ਸਮਾਨ ਜਿਸ ਵਿੱਚ ਚਰਖਾ, ਪੱਖੀਆਂ, ਮਧਾਣੀਆਂ, ਛੱਜ, ਫੁੱਲਕਾਰੀਆਂ, ਚਾਟੀਆਂ ਆਦਿ ਵਿਰਸਤੀ ਸਮਾਨ ਦੀ ਪ੍ਰਦਰਸ਼ਨੀ ਲਗਾਈ ਗਈ।ਮੁਟਿਆਰਾਂ ਨੇ ਇਕੱਠੀਆਂ ਹੋ ਕੇ ਗਿੱਧਾ ਪਾ ਕੇ ਧੂਮ ਮਚਾਈ ਅਤੇ ਪੀਘਾਂ ਚੜਾਈਆਂ। ਇਸ ਮੇਲੇ ਦੌਰਾਨ ਪੂਰੇ ਪਿੰਡ ਦੀਆਂ ਔਰਤਾਂ, ਨੌਜਵਾਨਾਂ ਅਤੇ ਪਿੰਡ ਦੇ ਪਤਵੰਤੇ ਸੱਜਣਾ ਨੇ ਸ਼ਿਰਕਤ ਕੀਤੀ ਅਤੇ ਪਿੰਡ ਦੀਆਂ ਮੁਟਿਆਰਾਂ ਨੂੰ ਪੂਰਨ ਸਹਿਯੋਗ ਦਿੱਤਾ। ਇਸ ਮੇਲੇ ਵਿੱਚ ਸਹਿਯੋਗ ਦੇਣ ਵਾਲਿਆਂ ਵਿੱਚ ਪ੍ਰਮੁੱਖ ਤੌਰ ਤੇ ਮਨਜੀਤ ਸਿੰਘ ਸਰਪੰਚ, ਮਲਾਗਰ ਸਿੰਘ ਨੰਬਰਦਾਰ, ਕੁਲਦੀਪ ਸਿੰਘ ਅਮਰੀਕਾ, ਜਗਦੇਵ ਸਿੰਘ ਰਿਟਾ: ਮੈਨੇਜਰ, ਸੁਰਜੀਤ ਸਿੰਘ ਸਾਬਕਾ ਸਰਪੰਚ, ਗੁਰਚਰਨ ਸਿੰਘ, ਦਰਸ਼ਨ ਸਿੰਘ, ਬਲਵੰਤ ਸਿੰਘ ਆਦਿ ਸ਼ਾਮਲ ਸਨ।ਇਸ ਤੀਆਂ ਤੇ ਸਮਾਗਮ ਮੌਕੇ ਹੋਰਨਾਂ ਤੋਂ ਇਲਾਵਾ ਮਨਪ੍ਰੀਤ ਕੌਰ, ਜਸਪ੍ਰੀਤ ਕੌਰ,  ਗੁਰਿੰਦਰ ਕੌਰ, ਪ੍ਰੀਤੀ, ਜੱਸੀ, ਮੀਨੂੰ, ਪਵਨ, ਕਮਲ, ਰਮਨ, ਸੁਰਿੰਦਰ ਕੌਰ, ਰਾਣੀ, ਕੁਲਵੰਤ ਕੌਰ, ਮਨਜੀਤ ਕੌਰ, ਅਮਰਜੀਤ ਕੌਰ, ਹਰਬੰਤ ਕੌਰ, ਕਰਮਜੀਤ ਕੌਰ, ਰਾਜਿੰਦਰ ਕੌਰ ਆਦਿ ਤੋਂ ਇਲਾਵਾ ਪਿੰਡ ਦੀਆਂ ਹੋਰ ਮੁਟਿਆਰਾਂ ਨੇ ਹਿੱਸਾ ਲਿਆ। ਇਹ ਤੀਆਂ ਦਾ ਮੇਲਾ ਦੇਰ ਸ਼ਾਮ ਤੱਕ ਚੱਲਦਾ ਰਿਹਾ, ਅਖੀਰ ਵਿੱਚ ਇਹ ਮੁਟਿਆਰਾਂ ਸਭ ਦੀਆਂ ਸੁੱਖ ਮੰਗਦੀਆਂ ਹੋਈਆਂ ਅਗਲੇ ਸਾਲ ਮਿਲਣ ਦਾ ਵਾਅਦਾ ਕਰਕੇ ਵਿਦਾ ਹੋ ਗਈਆਂ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply