ਅੰਮ੍ਰਿਤਸਰ, 13 ਅਗਸਤ (ਪੰਜਾਬ ਪੋਸਟ- ਜਗਦੀ ਸਿੰਘ ਸੱਗੂ) – ਸਥਾਨਕ ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੁਮੈਨ ਦੇ ਬੀ.ਬੀ.ਏ ਸਮੈਸਟਰ ਦੂਜਾ ਦੀਆਂ ਵਿਦਿਆਰਥਣਾਂ ਨੇ
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਮਈ 2017 ‘ਚ ਆਯੋਜਿਤ ਪ੍ਰੀਖਿਆਵਾਂ ਦੇ ਨਤੀਜਿਆਂ ਵਿੱਚ ਉੱਚ ਸਥਾਨ ਹਾਸਿਲ ਕੀਤਾ ਹੈ।ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਤੋਂ ਮਿਲੀ ਜਾਣਕਾਰੀ ਅਨੁਸਾਰ ਸਮੈਸਟਰ ਦੂਜਾ ਦੀ ਤਮੰਨਾ ਅਰੋੜਾ ਨੇ ਦੂਜਾ ਸਥਾਨ, ਮਹਿਕ ਪੁਰੀ ਨੇ ਚੌਥਾ, ਰਿਚਾ ਸੋਨੀ ਨੇ ਛੇਵਾਂ ਅਤੇ ਸ਼ਿਫਾਲੀ ਠਾਕੁਰ ਤੇ ਮੁਸਕਾਨ ਭੰਡਾਰੀ ਦੋਵਾਂ ਨੇ ਮੈਰਿਟ ‘ਚ ਨੌਵਾਂ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਨਾਮ ਰੋਸ਼ਨ ਕੀਤਾ ਹੈ।ਪ੍ਰਿੰਸੀਪਲ ਡਾ. ਵਾਲੀਆ ਨੇ ਅੱਵਲ ਆਈਆਂ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਉਨਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਅਤੇ ਵਿਦਿਆਰਥਣਾਂ ਨੂੰ ਮੈਰਿਟ ਸਥਾਨ `ਤੇ ਪਹੁੰਚਾਉਣ ਵਾਲੇ ਅਧਿਆਪਕਾਂ ਦੀ ਸਖ਼ਤ ਮਿਹਨਤ ਦੀ ਸ਼ਲਾਘਾ ਕੀਤੀ।ਇਸ ਮੌਕੇ ਡਾ. ਨੀਨੂ ਕੇ ਮਲਹੋਤਰਾ ਮੁੱਖੀ ਪੀ.ਜੀ ਕਾਮਰਸ ਅਤੇ ਬਿਜ਼ਨਸ ਵਿਭਾਗ, ਡਾ. ਸਿਮਰਦੀਪ, ਡੀਨ ਅਕਾਦਮਿਕ ਅਤੇ ਸ੍ਰੀਮਤੀ ਪੂਨਮ ਕੋਹਲੀ, ਡੀਨ ਡਿਸਪਲਿਨ ਸਮੇਤ ਹੋਰ ਸਟਾਫ ਮੈਂਬਰਾਂ ਨੇ ਵਿਦਿਆਰਥਣਾਂ ਨੂੰ ਉਹਨਾਂ ਦੀਆਂ ਪ੍ਰਾਪਤੀਆਂ `ਤੇ ਮੁਬਾਰਕਾਂ ਦਿੱਤੀਆਂ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …
Punjab Post Daily Online Newspaper & Print Media