ਅੰਮ੍ਰਿਤਸਰ, 14 ਅਗਸਤ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਤਿਉਹਾਰਾਂ ਦੀ ਰੂਹ ਨੂੰ ਜਿ਼ੰਦਾ ਰੱਖਦੇ ਹੋਏ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਨੇ ਸੁਤੰਤਰਤਾ ਦਿਵਸ ਤੇ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ।ਵਿਦਿਆਰਥੀਆਂ ਨੇ ਉਨ੍ਹਾਂ ਮਹਾਨ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਸੱਚੇ ਦਿਲੋਂ ਸ਼ਰਧਾਂਜਲੀ ਦਿੱਤੀ, ਜਿੰਨ੍ਹਾਂ ਨੇ ਸਾਨੂੰ ਅਜ਼ਾਦ ਹਵਾਵਾਂ ਦੇਣ ਲਈ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਆਪਣੀਆਂ ਕੁਰਬਾਨੀਆਂ ਦਿੱਤੀਆਂ।ਇਸ ਸਮੇਂ ਵਿਦਿਆਰਥੀਆਂ ਨੇ ਦੇਸ਼ ਭਗਤੀ ਦਾ ਗੀਤ ਗਾਇਆ, ਕਵਿਤਾ ਦਾ ਉਚਾਰਨ ਕੀਤਾ ਤੇ ਇੱਕ ਬਹੁਤ ਹੀ ਵਧੀਆ ਨਾਟਕ ਪੇਸ਼ ਕੀਤਾ ।ਕੁਦਰਤ ਦਾ ਇੱਕ-ਇੱਕ ਕਣ ਵੰਦੇ ਮਾਤਰਮ ਦੀਆਂ ਅਵਾਜ਼ਾਂ ਨਾਲ ਗੂੰਜਣ ਲੱਗ ਪਿਆ ਜੋ ਕਿ ਵਿਦਿਆਠਰਥੀਆਂ ਵਿਚਲੇ ਦੇਸ਼ ਭਗਤੀ ਦੇ ਜਜ਼ਬੇ ਨੂੰ ਪੇਸ਼ ਕਰ ਰਿਹਾ ਸੀ।ਭਾਰਤ ਮਾਤਾ ਦੀ ਉਪਮਾ ਵਿੱਚ ਕੀਤੇ ਗਏ ਇੱਕ ਸ਼ਾਨਦਾਰ ਨ੍ਰਿਤ ਨੇ ਤਾਂ ਮਾਹੌਲ ਨੂੰ ਚਾਰ ਚੰਨ ਲਗਾ ਦਿੱਤੇ।ਵਿਦਿਆਰਥੀਆਂ ਨੇ ਕ੍ਰਿਸ਼ਨ ਜੀ ਦੇ ਜੀਵਨ ਸੰਬੰਧੀ ਗੱਲਬਾਤ ਕਰਦਿਆਂ ਕ੍ਰਿਸ਼ਨ ਜਨਮ ਅਸ਼ਟਮੀ ਦੀ ਮਹੱਤਤਾ ਤੇ ਪਵਿੱਤਰਤਾ ਬਾਰੇ ਦੱਸਿਆ।ਉਨ੍ਹਾਂ ਨੇ ਕ੍ਰਿਸ਼ਨ ਜੀ ਦੀ ਉਪਮਾ ਵਿੱਚ ਇੱਕ ਭਜਨ ਵੀ ਗਾਇਆ।ਇਸ ਉਪਰੰਤ ਭਗਵਤ ਗੀਤਾ ਦੇ ਕੁੱਝ ਸਲੋਕਾਂ ਦਾ ਉਚਾਰਨ ਵੀ ਕੀਤਾ ਗਿਆ, ਜਿਸ ਨੇ ਸਭ ਨੂੰ ਰੱਬ ਦੀ ਰੂਹਾਨੀ ਤਾਕਤ ਨਾਲ ਜੋੜਿਆ। ਪੰਜਾਬ ਜ਼ੋਨ-ਏ ਦੇ ਖੇਤਰੀ ਨਿਰਦੇਸ਼ਕ ਡਾ. (ਸ਼੍ਰੀਮਤੀ) ਨੀਲਮ ਕਾਮਰਾ ਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪਿ੍ਰੰਸੀਪਲ ਡੀ.ਏ.ਵ. ਕਾਲਜ ਨੇ ਵਿਦਿਆਰਥੀਆਂ ਨੂੰ ਸ਼ੁੁੱਭਕਾਮਨਾਵਾਂ ਦਿੰਦੇ ਹੋਏ ਸੁਝਾਅ ਦਿੱਤਾ ਕਿ ਉਨ੍ਹਾਂ ਨੂੰ ਆਪਣੇ ਦੇਸ਼ ਨੂੰ ਨਵੀਆਂ ਉਚਾਈਆਂ `ਤੇ ਪਹੁੰਚਾਉਣ ਲਈ ਵੱਧ-ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ।ਸਕੂਲ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਨੇ ਵਿਦਿਆਰਥੀਆਂ, ਅਧਿਆਪਕਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਾਨੂੰ ਸੱਚੇ ਯੋਧਾ ਵਾਂਗ ਸੱਚਾਈ ਅਤੇ ਬਹਾਦਰੀ ਨਾਲ ਲੜਦੇ ਹੋਏ ਬੁਰਾਈਆਂ ਦਾ ਡੱਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media