ਧੂਰੀ, 14 ਅਗਸਤ (ਪੰਜਾਬ ਪੋਸਟ- ਪ੍ਰਵੀਨ ਗਰਗ) ਵਾਤਾਵਰਣ ਦੀ ਸ਼ੁਧੱਤਾ ਲਈ ਵੱਖ-ਵੱਖ ਖੇਤਰਾਂ ਵਿੱਚ ਕੰਮ ਕਰ ਰਹੀ ਮਾਲਵਾ ਜੋਨ ਦੀ ਸੰਸਥਾ ਕੇ.ਐਸ ਸੋਸ਼ਲ ਵੈਲਫੇਅਰ ਗਰੁੱਪ ਵੱਲੋਂ ਅਜ਼ਾਦੀ ਦਿਹਾੜਾ ਛਾਂਦਾਰ ਪੌਦੇੇ ਲਗਾ ਕੇ ਮਨਾਇਆ ਗਿਆ।ਇਸ ਮੌਕੇ ਦਾਨਾ ਮੰਡੀ ਧੂਰੀ ਵਿਖੇ ਪਿਲਕਨ ਦੇ ਛਾਂਦਾਰ ਬੂਟੇ ਲਗਾਉਣ ਦਾ ਉਦਘਾਟਨ ਸੁਰਜੀਤ ਸਿੰਘ ਤਹਿਸੀਲਦਾਰ ਧੂਰੀ ਅਤੇ ਡੀਨਪਾਲ ਸਿੰਘ ਸਕੱਤਰ ਮਾਰਕਿਟ ਕਮੇਟੀ ਧੂਰੀ ਵੱਲੋਂ ਕੀਤਾ ਗਿਆ।ਸੰਸਥਾ ਦੇ ਪ੍ਰਧਾਨ ਕੇਸਰ ਸਿੰਘ ਭੁੱਲਰ ਨੇ ਦੱਸਿਆ ਕਿ ਸੰਸਥਾ ਬਾਪੂ ਇੰਦਰਜੀਤ ਸਿੰਘ ਦੀ ਸਰਪ੍ਰਸਤੀ ਹੇਠ 35 ਤੋਂ ਵੀ ਵੱਧ ਪਿੰਡਾਂ ਵਿੱਚ ਬੂਟੇ ਲਗਾ ਕੇ ਉਹਨਾਂ ਦੀ ਸੰਭਾਲ ਕਰਦੀ ਆ ਰਹੀ ਹੈ।ਇਸ ਮੌਕੇ ਬੇਅੰਤ ਸਿੰਘ ਰੀਡਰ, ਗੁਰਮੀਤ ਸਿੰਘ, ਸੁਰਿੰਦਰ ਕੁਮਾਰ, ਰਾਜਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਆਦਿ ਵੀ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media