ਸਮਰਾਲਾ 14 ਅਗਸਤ (ਪੰਜਾਬ ਪੋਸਟ- ਕੰਗ) – ਲੇਖਕ ਮੰਚ (ਰਜਿ:) ਸਮਰਾਲਾ ਦੀ ਮਾਸਿਕ ਇਕੱਤਰਤਾ ਸੀਨੀ: ਸੈਕੰ: ਸਕੂਲ (ਲੜਕੇ) ਸਮਰਾਲਾ ਵਿਖੇ ਮੰਚ ਦੇ ਪ੍ਰਧਾਨ ਦਲਜੀਤ ਸਿੰਘ ਸ਼ਾਹੀ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਮੰਚ ਦੇ ਸਕੱਤਰ ਰਾਜਵਿੰਦਰ ਸਮਰਾਲਾ ਨੇ ਇਕੱਤਰਤਾ ਦਾ ਅਰੰਭ ਕਰਦੇ ਹੋਏ ਲੇਖਕ ਸਾਥੀਆਂ ਨੂੰ ਜੀ ਆਇਆ ਜੀ ਕਹਿਣ ਉਪਰੰਤ ਮੰਚ ਦੇ ਸਰਪ੍ਰਸਤ ਡਾ. ਪਰਮਿੰਦਰ ਸਿੰਘ ਬੈਨੀਪਾਲ ਦੇ ਘਰ ਪੈਦਾ ਹੋਏ ਪੋਤਰੇ ਦੀ ਖੁਸ਼ੀ ਵਿੱਚ ਲੇਖਕ ਮੰਚ ਦੇ ਸਮੂਹ ਮੈਂਬਰਾਂ ਵੱਲੋਂ ਵਧਾਈਆਂ ਦਿੱਤੀਆਂ ਗਈਆਂ।ਰਚਨਾਵਾਂ ਦੇ ਦੌਰ ਵਿੱਚ ਪਰਮਜੀਤ ਸਿੰਘ ਖੜਕ ਨੇ ਆਪਣੀਆਂ ਸੱਤ ਰੁਬਾਈਆਂ ਨਾਲ ਹਾਜ਼ਰੀ ਲਵਾਈ।ਐਡਵੋਕੇਟ ਪਰਮਿੰਦਰ ਸਿੰਘ ਗਰੇਵਾਲ ਨੇ ਆਪਣੇ ਲੇਖ ‘ਜੇ ਸੜਕ ਹਾਦਸੇ ਨਾ ਰੁਕੇ’ ਵਿੱਚ ਸਰਕਾਰ ਦੀ ਅਣਗਹਿਲੀ, ਅਵਾਰਾ ਪਸ਼ੂ, ਮਾਨਸਿਕ ਤਨਾਣ ਅਤੇ ਵੱਧ ਰਹੀ ਆਵਾਜਾਈ ਵਰਗੇ ਵਿਸ਼ਿਆਂ ਨੂੰ ਲੇਖ ਦਾ ਹਿੱਸਾ ਬਣਾਉਂਦੇ ਹੋਏ ਗੱਲਬਾਤ ਕੀਤੀ। ਗਾਇਕ ਕੇਵਲ ਕੁੱਲੇਵਾਲੀਏ ਨੇ ਆਪਣੀ ਸੁਰੀਲੀ ਅਵਾਜ਼ ਵਿੱਚ ਅਜੋਕੇ ਸਮੇਂ ਦੇ ਜੱਟ ਦੀ ਮਾਨਸਿਕਤਾ ਅਤੇ ਫੌਕੀ ਸ਼ੋਹਰਤ ਨੂੰ ਆਪਣੇ ਗੀਤ ਰਾਹੀਂ ਪੇਸ਼ ਕਰਦੇ ਹੋਏ ਵਾਹ-ਵਾਹ ਖੱਟੀ।ਕਹਾਣੀ ਦੇ ਦੌਰ ਵਿੱਚ ਡੇਰਾਵਾਦ ਦੇ ਤਾਣੇ ਬਾਣੇ ਨੂੰ ਲੈ ਕੇ ਬੁਣੀ ਦਲਜੀਤ ਸ਼ਾਹੀ ਨੇ ਨਵੀਂ ਕਹਾਣੀ ‘ਸਾਊ ਬੰਦੇ ਦੀ ਕਹਾਣੀ’ ਨੂੰ ਲੇਖਕਾਂ ਨਾਲ ਸਾਂਝਾ ਕੀਤਾ, ਜਿਸ ਉਪਰ ਹਾਜ਼ਰ ਬੁੱਧੀਜੀਵੀਆਂ ਨੇ ਭਰਵੀਂ ਵਿਚਾਰ ਚਰਚਾ ਕੀਤੀ।ਕਹਾਣੀ ਦੇ ਵਿਸ਼ਾ ਵਸਤੂ, ਪਾਤਰ ਚਿਤਰਣ, ਭਾਸ਼ਾ ਸ਼ੈਲੀ ਤੇ ਗੱਲ ਕਰਦਿਆਂ ਮਾਸਟਰ ਤਰਲੋਚਨ, ਡਾ. ਪਰਮਿੰਦਰ ਸਿੰਘ ਬੈਨੀਪਾਲ, ਪ੍ਰੋ. ਹਮਦਰਦਵੀਰ ਨੌਸ਼ਵਿਰਵੀ ਨੇ ਕਿਹਾ ਕਿ ਕਹਾਣੀ ਆਪਣੇ ਆਪ ਦੇ ਵਿੱਚ ਬੇਹੱਦ ਰੌਚਕ ਹੈ ਅਤੇ ਇਸਦੀ ਰੌਚਕਤਾ ਪਾਠਕ ਨੂੰ ਨਾਲ ਨਾਲ ਤੋਰੀ ਰੱਖਦੀ ਹੈ।ਸੁਰਜੀਤ ਵਿਸ਼ਾਦ ਨੇ ਕਹਾਣੀ ਬਾਰੇ ਗੱਲ ਕਰਦੇ ਕਿਹਾ ਕਿ ਕਹਾਣੀ ‘ਇੰਪੋਟੈਂਟ’ ਬੰਦੇ ਦੀ ਕਹਾਣੀ ਹੈ, ਜੋ ਔਰਤ ਦੀ ਅਜ਼ਾਦੀ ਤੇ ਸਵਾਲ ਖੜੇ ਕਰਦੀ ਹੈ। ਕਹਾਣੀ ਦੇ ਵੱਖ ਵੱਖ ਪਹਿਲੂਆਂ ਤੇ ਗੁਰਪ੍ਰੀਤ ਘੋਲੀ, ਕੁਲਵੰਤ ਤਰਕ ਤੇ ਕਪੂਰ ਸਿੰਘ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਇਕੱਤਰਤਾ ਵਿੱਚ ਲਖਵੀਰ ਸਿੰਘ ਬਲਾਲਾ, ਸਰਪੰਚ ਦਲਜੀਤ ਸਿੰਘ ਲੱਲ ਕਲਾਂ, ਅਬਦੁਲ ਖਾਨ ਅਤੇ ਜਸਵੀਰ ਟੋਡਰਪੁਰ ਆਦਿ ਵੀ ਹਾਜ਼ਰ ਹੋਏ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …
Punjab Post Daily Online Newspaper & Print Media