Thursday, October 1, 2026

ਪਾਵਰ ਲਿਫਟਰ ਇੰਜ. ਦਿਲਦੀਪ ਸਿੰਘ ਨੂੰ ਮਿਲਿਆ ਅਜ਼ਾਦੀ ਦਿਵਸ ‘ਤੇ ਵਿਸ਼ੇਸ਼ ਸਨਮਾਨ

ਅੰਮਿ੍ਤਸਰ, 17 ਅਗਸਤ (ਪੰਜਾਬ ਪੋਸਟ ਬਿਊਰੋ) – ਇੰਜੀਨੀਅਰ ਦਿਲਦੀਪ ਸਿੰਘ ਨੂੰ ਪੰਜਾਬ ਦੇ ਸਿੰਜਾਈ ਤੇ ਪਾਵਰਕਾਮ ਮੰਤਰੀ ਰਾਣਾ ਗੁਰਜੀਤ ਸਿੰਘ ਵਲੋਂ 15 ਅਗਸਤ ਨੂੰ PPN1708201708ਅਜਾਦੀ ਦਿਵਸ ‘ਤੇ ਹੋਏ ਸਰਕਾਰੀ ਸਮਾਗਮ ਸਮੇਂ ਸਨਮਾਨਿਤ ਕੀਤਾ, ਜਦਕਿ ਡਿਪਟੀ ਕਮਿਸ਼ਨਰ ਕਮਲਜੀਤ ਸਿੰਘ ਸੰਘਾ ਨੇ ਦਿਲਦੀਪ ਸਿੰਘ ਨੂੰ ਹੋਰ ਵੀ ਬੇਹਤਰ ਕਾਰਗੁਜਾਰੀ ਦਿਖਾਉਣ ਲਈ ਪ੍ਰੇਰਿਆ।
15 ਅਗਸਤ ਅਜਾਦੀ ਦੇ ਦਿਹਾੜੇ ਤੇ ਅਜਾਦੀ ਘੁਲਾਟੀਆਂ ਦੇ ਪਰਿਵਾਰਾਂ ਸਮੇਤ ਹੋਰ ਕਈ ਖੇਤਰਾਂ ਵਿੱਚ ਉਘਾ ਯੋਗਦਾਨ ਪਾਉਣ ਵਾਲੇ ਅਧਿਕਾਰੀਆਂ, ਮੁਲਾਜ਼ਮਾਂ, ਖਿਡਾਰੀਆ ਤੇ ਵੱਖ ਵੱਖ ਖੇਤਰਾਂ ਦੀਆ ਸ਼ਖਸ਼ੀਅਤਾਂ ਨੂੰ ਹਰ ਸਾਲ ਸਨਮਾਨਿਤ ਕੀਤਾ ਜਾਂਦਾ ਹੈ।ਇਹਨਾਂ ਸ਼ਖਸ਼ੀਅਤਾਂ ਵਿੱਚ ਸਿਵਲ ਇੰਜੀਨੀਅਰ ਦਿਲਦੀਪ ਸਿੰਘ ਨੂੰ ਵੀ ਸਨਮਾਨਿਤ ਕੀਤਾ, ਜਿਸ ਨੇ ਅੰਤਰਰਾਸ਼ਟਰੀ ਪੱਧਰ ਦੇ ਝਾਰਖੰਡ ਦੀ ਰਾਜਧਾਨੀ ਜਮਸ਼ੇਦਪੁਰ ਵਿਖੇ ਇੰਡੀਅਨ ਪਾਵਰਲਿਫਟਿੰਗ ਫੈਡਰੇਸ਼ਨ ਵੱਲੋ ਕਰਵਾਏ ਗਏ ਸੁਬਾਰਤਾ ਕਲਾਸਿਕ ਇੰਟਰਨੈਸ਼ਨਲ ਪਾਵਰ ਲਿਫਟਿੰਗ ਚੈਪੀਅਨਸ਼ਿਪ ਵਿੱਚ ਭਾਗ ਲੈ ਕੇ ਗੋਲਡ ਮੈਡਲ ਜਿੱਤਿਆ।ਇਸ ਚੈਪੀਅਨਸ਼ਿਪ ਵਿੱਚ ਕਰੀਬ ਦੋ ਦਰਜਨ ਤੋ ਵਧੇਰੇ ਦੇਸ਼ਾਂ ਦੇ ਖਿਡਾਰੀਆ ਨੇ ਹਿੱਸਾ ਲਿਆ ਸੀ।ਦਿਲਦੀਪ ਸਿੰਘ ਉਮਰ ਦੇ ਭਾਵੇਂ 22 ਸਾਲ ਦੇ ਵਿੱਚ ਹੈ, ਪਰ ਖੇਡਾਂ ਵੱਲ ਉਸ ਦੀ ਰੁੱਚੀ ਬਚਪਨ ਤੋ ਹੀ ਸੀ। ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਅੰਮਿ੍ਰਤਸਰ ਤੋ ਉਸ ਨੇ +2 ਦੀ ਪ੍ਰੀਖਿਆ ਪਾਸ ਕਰਨ ਉਪਰੰਤ ਦਾਖਲਾ ਖਾਲਸਾ ਕਾਲਜ ਇੰਜਨੀਅਰਿੰਗ ਕਾਲਜ ਵਿਖੇ ਲਿਆ, ਪਰ ਕਾਲਜ ਪ੍ਰਬੰਧਕਾਂ ਦੀ ਖੇਡਾਂ ਵੱਲ ਰੁੱਚੀ ਘੱਟ ਹੋਣ ਕਾਰਨ ਉਹਨਾਂ ਨੂੰ ਕਾਲਜ ਛੱਡਣਾ ਪਿਆ ਤੇ ਉਹਨਾਂ ਨੇ ਸਿਵਲ ਇੰਜੀਨੀਅਰ ਦੀ ਪੜਾਈ ਬਾਬਾ ਕੰੁਮਾ ਸਿੰਘ ਇੰਜੀਨੀਅਰਿੰਗ ਕਾਲਜ ਹੁਸ਼ਿਆਰ ਨਗਰ ਤੋ ਪੂਰੀ ਕੀਤੀ।ਦਿਲਦੀਪ ਸਿੰਘ ਅੱਜ ਆਪਣੀ ਪ੍ਰੈਕਿਟਿਸ ਕਰਨ ਦੇ ਨਾਲ ਨਾਲ ਬੱਚਿਆਂ ਦੇ ਕੋਚ ਦਾ ਵੀ ਕੰਮ ਕਰਦਾ ਹੈ ਤੇ ਉਸ ਦਾ ਟੀਚਾ ਨੌਜਵਾਨਾਂ ਨੂੰ ਨਸ਼ਿਆ ਵਾਲੇ ਪਾਸੇ ਤੋ ਹੱਟਾ ਕੇ ਖੇਡਾਂ ਦੇ ਖੇਤਰ ਵਿੱਚ ਸ਼ਾਮਲ ਕਰਕੇ ਅਨੁਸ਼ਾਸ਼ਨ ਦਾ ਪਾਠ ਪੜਾਉਣ ਦਾ ਹੈ।ਉਸ ਦਾ ਅੱਜ ਦੇ ਨੌਜਵਾਨਾਂ ਨੂੰ ਇੱਕੋ ਹੀ ਸੰਦੇਸ਼ ਹੈ ਕਿ ਉਹ ਦੇਸ਼ ਤੇ ਸਮਾਜ ਸੇਵਾ ਵਿੱਚ ਵੱਧ ਚੜ ਕੇ ਹਿੱਸਾ ਪਾਉਣ ਤੇ ਸਮਾਜਿਕ ਕੁਰੀਤੀਆ ਤੇ ਦੇਸ਼ ਵਿਰੋਧੀ ਤਾਕਤਾਂ ਦਾ ਡੱਟ ਕੇ ਵਿਰੋਧ ਕਰਕੇ ਨਾਮਣਾ ਖੱਟਣ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply