ਅੰਮ੍ਰਿਤਸਰ, 17 ਅਗਸਤ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਅਨੇਕਾਂ ਹੀ ਮਾਣ-ਸਨਮਾਨ ਹਾਸਲ ਕਰ ਚੁੱਕੀ ਡੀ.ਏ.ਵੀ ਪਬਲਿਕ ਸਕੂਲ ਕੈਂਟ ਰੋਡ ਦੀ ਵਿਦਿਆਰਥਣ
ਸਾਇਸ਼ਾ ਨੂੰ 15 ਅਗਸਤ ਦਿਵਸ ਮੌਕੇ ਵਿਖੇ ਹੋਏ 71ਵੇਂ ਅਜਾਦੀ ਦਿਵਸ ਸਮਾਰੋਹ ਦੌਰਾਨ ਮੁੱਖ ਮਹਿਮਾਨ ਸਿੰਚਾਈ ਤੇ ਊਰਜਾ ਮੰਤਰੀ ਪੰਜਾਬ ਰਾਣਾ ਗੁਰਜੀਤ ਸਿੰਘ, ਡਿਪਟੀ ਕਮਿਸ਼ਨਰ ਕਮਲਦੀਪ ਸਿੰਘ, ਪੁਲਿਸ ਕਮਿਸ਼ਨਰ ਐਸ.ਐਸ ਸ਼੍ਰੀਵਾਸਤਵਾਂ, ਏ.ਡੀ.ਸੀ.ਪੀ ਅਮਰੀਕ ਸਿੰਘ ਪਵਾਰ, ਏ.ਡੀ.ਸੀ ਰਵਿੰਦਰ ਸਿੰਘ, ਏ.ਡੀ.ਸੀ ਵਿਕਾਸ ਹੀਰਾ ਆਦਿ ਉਚ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਸਨਮਾਨਿਤ ਕੀਤਾ ਗਿਆ।ਸਾਇਸ਼ਾ ਨੂੰ ਇਹ ਸਨਮਾਨ ਡਾਂਸ, ਐਕਟਿੰਗ ਅਤੇ ਮਾਡਲਿੰਗ ਜਰੀਏ ਛੋਟੀ ਉਮਰੇ ਹੀ ਵੱਡੀਆਂ ਪੁਲਾਂਘਾ ਪੁੱਟਣ ਸਦਕਾ ਮਿਲਿਆ ਹੈ।
ਜਿਕਰਯੋਗ ਹੈ ਕਿ ਸਨਮਾਨਿਤ ਹੋਣ ਵਾਲੀਆਂ ਸ਼ਹਿਰ ਦੀਆਂ ਵੱਖ-ਵੱਖ ਸ਼ਖਸੀਅਤਾਂ ਵਿਚ ਸ਼ਾਇਸ਼ਾ ਸਭ ਤੋਂ ਛੋਟੀ ਉਮਰ ਦੀ ਸੀ।ਛੇਹਰਟਾ ਵਾਸੀ ਸਾਇਸ਼ਾ ਦੇ ਪਿਤਾ ਦਿਨੇਸ਼ ਅਤੇ ਮਾਂ ਰੇਖਾ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਤਿੰਨ ਸਾਲ ਦੀ ਉਮਰ ਤੋਂ ਹੀ ਡਾਂਸ ਕਰ ਰਹੀ ਹੈ। ਡਾਂਸ ਦੇ ਨਾਲ-ਨਾਲ ਉਸ ਨੂੰ ਐਕਟਿੰਗ ਅਤੇ ਮਾਡਲਿੰਗ ਦਾ ਸ਼ੌਂਕ ਵੀ ਹੈ। ਪ੍ਰਸਿੱਧ ਗਾਇਕ ਸਤਿੰਦਰ ਸਰਤਾਜ ਦੇ ਇਕ ਪੰਜਾਬੀ ਗੀਤ ਵਿਚ ਵੀ ਕੰਮ ਕਰ ਚੁੱਕੀ ਹੈ। ਇਸ ਤੋਂ ਇਲਾਵਾ ਜਲੰਧਰ ਦੂਰਦਰਸ਼ਨ ਤੇ ਪ੍ਰੋਗਰਾਮ ‘ਤਾਰੇ ਜਮੀਨ ਪੇ’ ਵਿਚ ਦਰਸ਼ਕਾਂ ਦੇ ਰੂਬਰੂ ਹੋ ਚੁੱਕੀ ਹੈ। ਸਾਇਸ਼ਾ ਨੂੰ ਮਾਣ ਧੀਆਂ `ਤੇ ਸਮਾਜ ਭਲਾਈ ਸੁਸਾਇਟੀ ਵਲੋਂ ਵੀ ‘ਮਾਣ ਧੀਆਂ ਤੇ’ ਐਵਾਰਡ ਨਾਲ ਨਿਵਾਜਿਆ ਜਾ ਚੁੱਕਾ ਹੈ ਤੇ ਸਟਾਰ ਆਫ ਅੰਮ੍ਰਿਤਸਰ ਐਵਾਰਡ ਵੀ ਹਾਸਲ ਕਰ ਚੁੱਕੀ ਹੈ।ਉਨਾਂ ਆਪਣੀ ਇਕਲੋਤੀ ਬੇਟੀ ਦੀ ਇਸ ਸਫਲਤਾ ਦੇ ਬੇਹੱਦ ਖੁਸ਼ੀ ਦਾ ਇਜਹਾਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਬੇਟੀ ਤੇ ਬੇਹੱਦ ਮਾਣ ਹੈ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media