ਬਟਾਲਾ, 18 ਅਗਸਤ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਬਿਲੀਵਰ ਚਰਚ ਵਲੋਂ ਚਲਾਏ ਜਾ ਰਹੇ ਸਕੂਲ ਚਾਈਲਡ ਕੇਅਰ ਪ੍ਰੋਜੈਕਟ ਕਰਵਾਲੀਆ ਵਿਖੇ 15 ਅਗਸਤ ਨੂੰ ਸੁਤੰਤਰਤਾ ਦਿਵਸ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ `ਤੇ ਵਰਗਿਸ ਸਲਾਮਤ ਨੇ ਮੁੱਖ ਮਹਿਮਾਨ ਵਜੋਂ ਸ਼ਿਕਰਤ ਕੀਤੀ ਅਤੇ ਉਨਾਂ ਨੇ ਆਪਣੇ ਸਬਦਾਂ ਰਾਹੀਂ ਕਿਹਾ ਕਿ ਇਹ ਬਿਲੀਵਰ ਚਰਚ ਦਾ ਇੱਕ ਚੰਗਾ ਉਪਰਾਲਾ ਹੈ ਜੋ ਕਿ ਗਰੀਬ ਅਤੇ ਜਰੂਰਤਮੰਦ ਲੋਕਾਂ ਦੇ ਬੱਚਿਆਂ ਨੂੰ ਮੁਫਤ ਪੜਾਈ ਮੁਹੱਈਆਂ ਕਰਵਾਈ ਜਾ ਰਹੀ ਹੈ।ਉਨਾਂ ਨੇ ਬੱਚਿਆਂ ਅਤੇ ਅਧਿਆਪਕਾਂ ਨੂੰ ਇਸ ਸੁੱਭ ਮੌਕੇ `ਤੇ ਸੁਤੰਤਰਤਾ ਦਿਵਸ ਦੀਆਂ ਲੱਖ ਲੱਖ ਵਧਾਈ ਦਿੱਤੀ ਅਤੇ ਨਾਲ ਹੀ ਉਨਾਂ ਬੱਚਿਆਂ ਦੇ ਮਾਤਾ ਪਿਤਾ ਨੂੰ ਬ੍ਰਿਜ ਆਫ ਹੌਪ ਦੀ ਮਹੱਤਤਾ ਦੱਸੀ। ਇਸ ਮੌਕੇ `ਤੇ ਰੱਖੀ ਭੱਟੀ ਫਾਇਨਾਂਸ ਕੋਆਰਡੀਨੇਟਰ ਵੀ ਅੰਮ੍ਰਿਤਸਰ ਤੋਂ ਸ਼ਾਮਿਲ ਹੋਏ ਅਤੇ ਉਨਾਂ ਨੇ ਦੱਸਿਆ ਕਿ ਬੀ.ਓ.ਐਚ ਸੈਂਟਰ ਕਿਵੇਂ ਪੂਰੇ ਏਸ਼ੀਆ ਦੇ ਵਿੱਚ ਗਰੀਬ ਅਤੇ ਲੋੜਵੰਦ ਬੱਚਿਆਂ ਦੀ ਮਦਦ ਕਰ ਰਿਹਾ ਹੈ।
ਇਸ ਮੌਕੇ `ਤੇ ਬੱਚਿਆਂ ਨੂੰ ਸਕੂਲ ਬੈਗ ਅਤੇ ਜਿਊਮੈਂਟਰੀ ਬਾਕਸ ਵੀ ਵੰਡੇ ਗਏ।ਝੰਡੇ ਦੀ ਰਸ਼ਮ ਕਸ਼ਮੀਰ ਸਿੰਘ ਅਤੇ ਸਤਨਾਮ ਸਿੰਘ ਸੋਸ਼ਲ ਵਰਕਰ ਵਜੋਂ ਨਿਭਾਈ ਗਈ।ਇਸ ਮੌਕੇ `ਤੇ ਸੈਂਟਰ ਦੇ ਬੱਚਿਆਂ ਵਲੋਂ ਦੇਸ਼ ਭਗਤੀ ਦੇ ਗੀਤ ਸਕਿੱਟ ਅਤੇ ਕਵਿਤਾਵਾਂ ਵੀ ਪੇਸ਼ ਕੀਤੀਆਂ ਗਈਆਂ।ਇਸ ਮੌਕੇ `ਤੇ ਸੈਂਟਰ ਇੰਚਾਰਜ ਮਕਬੂਲ ਗਿੱਲ, ਸ਼ੋਸਲ ਵਰਕਰ ਨੀਲਮ ਮੈਡਮ, ਏਕਤਾ ਭਗਤ, ਨੇਹਾ ਭਗਤ, ਆਸ਼ਾ ਮਾਰਥਾ ਅਤੇ ਰਾਜ ਵੀ ਹਾਜਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media