Wednesday, September 30, 2026

ਪੈਪਸੀ ਕੰਪਨੀ ਨੂੰ 10000/- ਰੁਪਏ ਜੁਰਮਾਨਾ

ਸੰਗਰੂਰ, 18 ਅਗਸਤ (ਪੰਜਾਬ ਪੋਸਟ- ਪ੍ਰਵੀਨ ਗਰਗ, ਮਹੇਸ਼ ਜਿੰਦਲ) – ਜਿਲ੍ਹਾ ਖਪਤਕਾਰ ਝਗੜਾ ਨਿਵਾਰਨ ਫੋਰਮ ਸੰਗਰੂਰ ਨੇ ਇਕ ਸਿਕਾਇਤ ਦਾ ਨਿਪਟਾਰਾ ਕਰਦਿਆਂ ਪੈਪਸੀ ਕੰਪਨੀ ਨੂੰ 10000/- ਜੁਰਮਾਨਾ ਕੀਤਾ ਹੈ।ਕੇਸ ਮੁਤਾਬਿਕ ਭਾਰਤ ਭੂਸ਼ਨ ਵਾਸੀ ਲੌਗੋਵਾਲ ਨੇ ਲੌਗੋਵਾਲ ਵਿਚ ਸਥਿਤ ਇੱਕ ਦੁਕਾਨ ਤੋਂ ਪੈਪਸੀ ਕੰਪਨੀ ਦੇ ਕੁਰਕਰਿਆਂ ਦੇ 12 ਪੈਕਟ ਖ਼ਰੀਦੇ ਸਨ, ਪਰ ਉਨ੍ਹਾਂ ਵਿੱਚੋਂ ਇੱਕ ਖ਼ਾਲੀ ਨਿਕਲ ਗਿਆ।ਭੂਸ਼ਨ ਕੁਮਾਰ ਨੇ ਆਪਣੀ ਸ਼ਿਕਾਇਤ ਲੈ ਕੇ ਕੰਪਨੀ ਦੇ ਨੁਮਾਇੰਦੇ ਤੱਕ ਪਹੁੰਚ ਕੀਤੀ, ਪਰ ਕਿਸੇ ਨੇ ਵੀ ਉਸ ਦੀ ਗੱਲ ਨਾ ਸੁਣੀ।ਭੂਸ਼ਨ ਕੁਮਾਰ ਨੇ ਇਨਸਾਫ਼ ਲੈਣ ਲਈ ਆਖਿਰ ਖਪਤਕਾਰ ਫੋਰਮ ਦਾ ਦਰਵਾਜ਼ਾ ਖੜਕਾਇਆ।ਫੋਰਮ ਵਿੱਚ ਸੁਣਵਾਈ ਮੁਕੰਮਲ ਹੋਣ ਉਤੇ ਫੋਰਮ ਦੇ ਪ੍ਰਧਾਨ ਸੁਖਪਾਲ ਸਿੰਘ ਗਿੱਲ, ਮੈਬਰ ਸਰਿਤਾ ਗਰਗ ਅਤੇ ਮੈਬਰ ਵੀ.ਕੇ. ਗੁਲਾਟੀ ਨੇ ਇੱਕ ਸੰਯੁਕਤ ਫ਼ੈਸਲੇ ਰਾਹੀਂ ਪੈਪਸੀ ਕੰਪਨੀ ਨੂੰ ਹਦਾਇਤ ਕੀਤੀ ਹੈ ਕਿ ਸਿ਼ਕਾਇਤ ਕਰਤਾ ਨੂੰ 10000/- ਜੁਰਮਾਨੇ ਦੇ ਤੌਰ ਉਤੇ ਅਦਾ ਕਰਨ ਦੇ ਨਾਲ-ਨਾਲ 10000/- ਖੱਪਤਕਾਰ ਲੀਗਲ ਏਡ ਫੰਡ ਵਿੱਚ ਵੀ ਜਮ੍ਹਾ ਕਰਵਾਏ ਜਾਣ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply