Wednesday, September 30, 2026

ਬਗਲੀ ਕਲਾਂ ਸਕੂਲ ਵਿਖੇ ਅਜ਼ਾਦੀ ਦਿਵਸ ਮਨਾਇਆ ਗਿਆ

PPN1708201725ਸਮਰਾਲਾ, 18 ਅਗਸਤ (ਪੰਜਾਬ ਪੋਸਟ – ਕੰਗ)  ਸਰਕਾਰੀ ਹਾਈ ਸਕੂਲ ਬਗਲੀ ਕਲਾਂ ਵਿਖੇ ਦੇਸ਼ ਦਾ 71ਵਾਂ ਅਜ਼ਾਦੀ ਦਿਵਸ ਬੜੀ ਧੂਮ-ਧਾਮ ਨਾਲ ਮਨਾਇਆ ਗਿਆ।ਪ੍ਰਕਾਸ਼ ਸਿੰਘ ਸਰਪੰਚ ਬਗਲੀ ਕਲਾਂ ਵੱਲੋਂ ਝੰਡਾ ਲਹਿਰਾਇਆ ਗਿਆ। ਸਕੂਲ ਵਿੱਚ ਸਕਾਊਟ ਅਤੇ ਗਾਈਡ ਕੰਨਟਨਜੈਂਟ ਵੱਲੋਂ ਸ਼ਾਨਦਾਰ ਪਰੇਡ ਕੀਤੀ ਗਈ ਜਿਸ ਵਿੱਚ ਗਾਈਡ ਟਰੁੱਪ ਦੇ ਸਾਰਜੈਂਟ ਸ਼ਾਹੀਨ ਪੱਬੀ ਅਤੇ ਸਕਾਊਟ ਟਰੁੱਪ ਦੇ ਸਾਰਜੈਂਟ ਦਿਲਸ਼ਾਦ ਖਾਨ ਨੇ ਵਧੀਆ ਪ੍ਰਦਰਸ਼ਨ ਕੀਤਾ।ਸਕੂਲ ਦੇ ਵਿਦਿਆਰਥੀਆਂ ਵੱਲੋਂ ਦੇਸ਼ ਦੀ ਅਜ਼ਾਦੀ ਸਬੰਧੀ ਭਾਸ਼ਨ ਦਿੱਤੇ ਗਏ ਅਤੇ ਦੇਸ਼ ਭਗਤੀ ਦੇ ਗੀਤ ਗਾਏ ਗਏ।ਸਕੂਲ ਮੁਖੀ ਮੇਘਦਾਸ ਜਵੰਦਾ ਵੱਲੋਂ ਹਾਜ਼ਰ ਪਤਵੰਤੇ ਸੱਜਣਾਂ, ਸਾਰੇ ਵਿਦਿਆਰਥੀਆਂ ਤੇ ਸਮੂਹ ਸਟਾਫ ਨੂੰ ਅਜ਼ਾਦੀ ਦਿਵਸ ਦੀ ਮੁਬਾਰਕਬਾਦ ਦਿੱਤੀ ਅਤੇ ਦੱਸਿਆ ਕਿ ਕਿਸ ਤਰਾਂ ਸਾਡੇ ਦੇਸ਼ ਦੇ ਸ਼ਹੀਦਾਂ ਨੇ ਆਪਣੀ ਕੁਰਬਾਨੀ ਦੇ ਕੇ ਸਾਨੂੰ ਅਜ਼ਾਦੀ ਲੈ ਕੇ ਦਿੱਤੀ। ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਉਨਾਂ ਸ਼ਹੀਦਾਂ ਨੂੰ ਹਮੇਸ਼ਾ ਯਾਦ ਰੱਖੀਏ ਅਤੇ ਕਿਆਸ ਕੀਤੀ ਅਜ਼ਾਦੀ ਦੀ ਸਿਰਜਣਾ ਲਈ ਸਿਰਤੋੜ ਯਤਨ ਕਰੀਏ।ਸੁਤੰਤਰਤਾ ਦਿਵਸ ਦੀ ਖੁਸ਼ੀ ਵਿੱਚ ਸਾਰੇ ਵਿਦਿਆਰਥੀਆਂ ਨੂੰ ਲੱਡੂ ਵੰਡੇ ਗਏ।ਇਸ ਸਮੇਂ ਜਥੇਦਾਰ ਗੁਰਚਰਨ ਸਿੰਘ ਬਗਲੀ, ਸੋਹਣ ਲਾਲ ਚੇਅਰਮੈਨ ਐਸ.ਐਮ.ਸੀ, ਬਹਾਲ ਸਿੰਘ ਨੰਬਰਦਾਰ, ਬਹੁਤ ਸਾਰੇ ਮਾਪੇ ਅਤੇ ਸਕੂਲ ਸਟਾਫ ਹਾਜ਼ਰ ਸੀ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply