ਸਮਰਾਲਾ, 18 ਅਗਸਤ (ਪੰਜਾਬ ਪੋਸਟ- ਕੰਗ) – ਮਿਊਂਸੀਪਲ ਸਫਾਈ ਕਰਮਚਾਰੀ ਦਲ ਵੱਲੋਂ ਨਗਰ ਕੌਂਸਲ ਦਫਤਰ ਸਮਰਾਲਾ ਵੱਲੋਂ ਠੇਕੇ ਤੇ ਰੱਖੇ
ਸਫਾਈ ਕਰਮਚਾਰੀਆਂ ਵਿੱਚੋਂ 5 ਨੂੰ ਨੌਕਰੀ ਤੋਂ ਹਟਾਏ ਜਾਣ ਦੇ ਵਿਰੋਧ ਵਜੋਂ ਨਗਰ ਕੌਂਸਲ ਸਮਰਾਲਾ ਦੇ ਦਫਤਰ ਅੱਗੇ ਲਗਾਇਆ ਰੋਸ ਧਰਨਾ 24ਵੇਂ ਦਿਨ ਵੀ ਜਾਰੀ ਰਿਹਾ। ਅੱਜ ਦੇ ਧਰਨੇ ਨੂੰ ਸੰਬੋਧਨ ਕਰਨ ਲਈ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਪ੍ਰਧਾਨ ਪ੍ਰਕਾਸ਼ ਰਾਏ ਚੰਦ ਵੱਲੋਂ ਵਿਸ਼ੇਸ਼ ਤੌਰ ਤੇ ਭੇਜੇ ਨੁਮਾਇੰਦਿਆਂ ਵਿੱਚ ਜਨਰਲ ਸਕੱਤਰ ਕੁਲਦੀਪ ਕੁਮਾਰ ਨੇ ਕਿਹਾ ਕਿ ਸਮਰਾਲਾ ਦੇ ਨੌਕਰੀ ਤੋਂ ਹਟਾਏ ਕਰਮਚਾਰੀਆਂ ਨਾਲ ਸਰਾਸਰ ਧੱਕਾ ਹੋ ਰਿਹਾ ਹੈ। ਉਨਾਂ ਦੇ ਹੱਕ ਵਿੱਚ ਪਿਛਲੇ 24 ਦਿਨਾਂ ਤੋਂ ਨਗਰ ਕੌਂਸਲ ਦੇ ਦਫਤਰ ਅੱਗੇ ਧਰਨਾ ਚੱਲ ਰਿਹਾ ਹੈ, ਪ੍ਰੰਤੂ ਨਗਰ ਕੌਂਸਲ ਸਮਰਾਲਾ ਚੁੱਪ-ਚਾਪ ਤਮਾਸ਼ਾ ਦੇਖ ਰਹੀ ਹੈ। ਉਨਾਂ ਅੱਜ ਨਗਰ ਕੌਂਸਲ ਨੂੰ ਸਖਤ ਸ਼ਬਦਾਂ ਵਿੱਚ ਚਿਤਾਵਨੀ ਦਿੱਤੀ ਕਿ ਜੇਕਰ ਨੌਕਰੀ ਤੋਂ ਹਟਾਏ ਕਰਮਚਾਰੀਆਂ ਨੂੰ ਵਾਪਸ ਕੰਮ ਤੇ ਨਾ ਰੱਖਿਆ ਗਿਆ ਤਾਂ 31 ਅਗਸਤ ਨੂੰ ਪੰਜਾਬ ਦੀਆਂ 129 ਕਮੇਟੀਆਂ ਦੇ ਮੁਲਾਜਮ, ਭਰਾਤਰੀ ਜਥੇਬੰਦੀਆਂ ਦੇ ਨੁਮਾਇੰਦੇ ਅਤੇ ਪੰਜਾਬ ਸੁਬਰਡੀਨੇਟ ਸਰਵਿਸ ਫੈਡਰੇਸ਼ਨ ਦੇ ਵਰਕਰ ਸਮਰਾਲਾ ਦਾ ਚੌਂਕ ਚਾਰੇ ਪਾਸੇ ਤੋਂ ਅਣਮਿੱਥੇ ਸਮੇਂ ਲਈ ਬੰਦ ਕਰ ਦੇਣਗੇ, ਜਿਸ ਦੀ ਸਾਰੀ ਜਿੰਮੇਵਾਰੀ ਨਗਰ ਕੌਂਸਲ ਸਮਰਾਲਾ ਅਤੇ ਸਮਰਾਲਾ ਪ੍ਰਸਾਸ਼ਨ ਦੀ ਹੋਵੇਗੀ।ਅੱਜ ਦੇ ਧਰਨੇ ਵਿੱਚ ਬਾਹਰੋਂ ਆਏ ਨਮੁਾਇੰਦਿਆਂ ਵਿੱਚ ਪ੍ਰਮੁੱਖ ਤੌਰ ਤੇ ਰਾਮੇਸ਼ ਰਾਏ ਚੰਦ ਵਾਈਸ ਪ੍ਰਧਾਨ, ਬਹਾਦਰ ਸਿੰਘ ਜਨਰਲ ਸਕੱਤਰ ਪੰਜਾਬ ਸੁਬਰਡੀਨੇਟ ਸਰਵਿਸ ਫੈਡਰੇਸ਼ਨ, ਸੰਦੀਪ ਸਿੰਘ ਜਨਰਲ ਸਕੱਤਰ ਸਫਾਈ ਸੇਵਕ ਯੂਨੀਅਨ ਫਰੀਦਕੋਟ, ਰਾਮੇਸ਼ ਕੁਮਾਰ ਨੀਨੂ ਕਾਰਜਕਾਰੀ ਮੈਂਬਰ ਸਫਾਈ ਸੇਵਕ ਯੂਨੀਅਨ ਪੰਜਾਬ ਸ਼ਾਮਲ ਹੋਏ।
ਇਸ ਮੌਕੇ ਪਵਨ ਮੱਟੂ ਚੇਅਰਮੈਨ, ਸੁਰਿੰਦਰ ਕੁਮਾਰ ਜਨਰਲ ਸਕੱਤਰ ਨੇ ਕਿਹਾ ਕਿ ਨਗਰ ਕੌਂਸਲ ਸਮਰਾਲਾ ਸਾਡਾ ਸਬਰ ਪਰਖ ਰਹੀ ਹੈ ਅਤੇ ਸਰਾਸਰ ਧੱਕਾ ਕਰ ਰਹੀ ਹੈ। ਉਨਾਂ ਕਿਹਾ ਕਿ ਸਾਡੇ ਵੱਲੋਂ ਲਾਇਆ ਧਰਨਾ ਇਸੇ ਤਰਾਂ ਸ਼ਾਂਤੀਪੂਰਨ ਜਾਰੀ ਰਹੇਗਾ, ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲ ਜਾਂਦਾ।ਧਰਨੇ ਵਿੱਚ ਹੋਰਨਾਂ ਤੋਂ ਇਲਾਵਾ ਮਿਊਂਸੀਪਲ ਸਫਾਈ ਕਰਮਚਾਰੀ ਦਲ ਦੇ ਪ੍ਰਧਾਨ ਚਮਨ ਲਾਲ ਮੱਟੂ, ਹਰਚੰਦ ਲਾਲ ਪ੍ਰੈਸ ਸਕੱਤਰ, ਸ਼ੰਕਰ ਕਲਿਆਣ ਤੋਂ ਇਲਾਵਾ ਜਸਪਾਲ ਸਿੰਘ, ਪਾਲ ਸਿੰਘ, ਹਰਨੇਕ ਸਿੰਘ, ਬੱਬੁੂ, ਜਸਵਿੰਦਰ ਸਿੰਘ ਕਾਲਾ, ਭਰਤ ਗੋਇਲ, ਜਸਵਿੰਦਰ, ਸੁਖਵਿੰਦਰ ਸਿੰਘ, ਗੁਰਪਾਲ ਸਿੰਘ, ਰੁਪਿੰਦਰ ਸਿੰਘ, , ਸੁਭਾਸ਼ ਚੰਦਰ, ਦਰਸ਼ਨ, ਜਸਵਿੰਦਰ ਸਿੰਘ, ਲਾਲੀ ਟੇਲਰ, ਸੁਖਰਾਮ, ਚਮਕੌਰ ਆਟੋ, ਗੋਲੂ, ਹਰਜੀਤ ਸਿੰਘ, ਜਗਜੀਤ ਸਿੰਘ, ਦਰਸ਼ਨਾ ਦੇਵੀ, ਜਸਵੀਰ ਕੌਰ, ਰਾਣੀ, ਹੁਸ਼ਿਆਰ ਸਿੰਘ, ਮਨੀ, ਵੀਰੂ ਆਦਿ ਨੇ ਸ਼ਮੂਲੀਅਤ ਕੀਤੀ।
Check Also
ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼
ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …
Punjab Post Daily Online Newspaper & Print Media