Thursday, June 11, 2026

ਪੰਜਾਬ ਦਾ ਦਰਦ ਕੇਵਲ ਅਕਾਲੀ ਸਰਕਾਰ ਹੀ ਸਮਝ ਸਕਦੀ ਹੈ – ਡਾ. ਚੀਮਾ ਤੇ ਪਪੜੌਦੀ

ਸਮਰਾਲਾ, 18 ਅਗਸਤ (ਪੰਜਾਬ ਪੋਸਟ- ਕੰਗ) – ਪੰਜਾਬ ਦੇ ਲੋਕਾਂ ਨੇ ਕਾਂਗਰਸ ਪਾਰਟੀ ਦੇ ਹੱਕ ਫਤਵਾ ਦੇਣ ਦੀ ਗਲਤੀ ਕੇਵਲ ਪੰਜ ਮਹੀਨਿਆਂ Daljit Cheemaਵਿੱਚ ਹੀ ਕਬੂਲਣੀ ਸ਼ੁਰੂ ਕਰ ਦਿੱਤੀ ਹੈ।ਚੋਣਾਂ ਤੋਂ ਪਹਿਲਾਂ ਪੰਜਾਬ ਦੀ ਕਾਂਗਰਸ ਪਾਰਟੀ ਨੇ ਲੋਕਾਂ ਨਾਲ ਇੰਨੇ ਵੱਡੇ ਵੱਡੇ ਹਵਾਈ ਵਾਅਦੇ ਕਰ ਲਏ ਸਨ ਕਿ ਉਨਾਂ ਨੂੰ ਪੂਰੇ ਕਰਨਾ ਬਹੁਤ ਕਠਿਨ ਹੈ ਇਹ ਬਿਆਨ ਅਕਾਲੀ ਦਲ ਦੇ ਮੁੱਖ ਬੁਲਾਰੇ ਅਤੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਪ੍ਰਧਾਨ ਸਰਬਜੀਤ ਸਿੰਘ ਪਪੜੌਦੀ ਨਾਲ ਕੀਤੀ ਇੱਕ ਵਿਸ਼ੇਸ਼ ਮੀਟਿੰਗ ਦੌਰਾਨ ਦਿੱਤੇ।
ਕਾਂਗਰਸ ਉਤੇ ਵਰਦਿਆਂ ਉਨਾਂ ਕਿਹਾ ਕਿ ਕਾਂਗਰਸ ਨੇ ਚੋਣਾਂ ਜਿੱਤਣ ਲਈ ਕੀਤੇ ਵਾਅਦੇ ਜਿਨਾਂ ਵਿੱਚ ਪ੍ਰਮੁੱਖ ਤੌਰ ਤੇ 200 ਦੀ ਬਜਾਏ 300 ਬਿਜਲੀ ਯੂਨਿਟ ਮੁਆਫ ਕਰਨੇ, 51 ਹਜ਼ਾਰ ਰੁਪਏ ਸ਼ਗਨ ਸਕੀਮ, ਬਜੁਰਗਾਂ ਦੀ ਪੈਨਸ਼ਨ 500 ਤੋਂ ਵਧਾ ਕੇ 2500 ਰੁਪਏ ਕਰਨ, ਗਰੀਬ ਲੋਕਾਂ ਲਈ 5-5 ਮਰਲੇ ਦੇ ਪਲਾਂਟ, ਘਰ ਘਰ ਨੌਕਰੀ ਦੇਣ ਦੇ ਵਾਅਦੇ, ਨੌਜਵਾਨਾਂ ਸਮਾਰਟ ਫੋਨ, ਹੱਥ ਵਿੱਚ ਗੁਟਕਾ ਸਾਹਿਬ ਫੜ ਕੇ ਕਿਸਾਨਾਂ ਦੇ ਕਰਜੇ ਮੁਆਫ ਕਰਨ ਸਬੰਧੀ ਆਦਿ ਦੇਣ ਅਨੇਕਾਂ ਵਾਅਦੇ ਕੀਤੇ ਸਨ, ਜੋ ਪੰਜਾਬ ਦੇ ਲੋਕਾਂ ਲਈ ਵਫਾ ਨਾ ਹੋਏ।ਉਨਾਂ ਅੱਗੇ ਕਿਹਾ ਕਿ ਕਾਂਗਰਸ ਸਰਕਾਰ ਬਣਨ ਉਪਰੰਤ ਪੰਜਾਬ ਦੇ ਹਾਲਾਤ ਬਦ ਤੋਂ ਬਦਤਰ ਹੋ ਗਏ ਹਨ, ਆਮ ਲੋਕਾਂ ਦਾ ਜੀਣਾ ਮੁਹਾਲ ਹੋਇਆ ਪਿਆ ਹੈੇ।ਡਾ. ਚੀਮਾ ਨੇ ਆਖਿਆ ਕਿ ਕਾਂਗਰਸ ਸਰਕਾਰ ਨੇ ਲੋਕਾਂ ਦੇ ਵਾਅਦੇ ਤਾਂ ਕੀ ਪੂਰੇ ਕਰਨੇ ਸਨ, ਸਹੂਲਤਾਂ ਤਾਂ ਕੀ ਮੁਹੱਈਆ ਕਰਾਉਣੀਆਂ ਸਨ, ਸਗੋਂ ਪੰਜਾਬ ਅੰਦਰ ਵੱਧ ਰਹੀਆਂ ਗੁੰਡਾਗਰਦੀ ਦੀਆਂ ਘਟਨਾਵਾਂ ਨੇ ਸੂਬੇ ਦੀ ਕਾਨੂੰਨੀ ਅਵਸਥਾ ਦੀਆਂ ਧੱਜੀਆਂ ਉਡਾ ਕੇ ਰੱਖ ਦਿੱਤੀਆਂ ਹਨ।ਪੰਜਾਬ ਦੇ ਆਮ ਲੋਕੀ ਆਪਣੇ ਮੂੰਹੋਂ ਕਹਿੰਦੇ ਹੋਏ ਅਕਸਰ ਸੁਣੇ ਜਾ ਸਕਦੇ ਹਨ ਕਿ ਪੰਜਾਬ ਦੇ ਲੋਕਾਂ ਦਾ ਦਰਦ ਕੇਵਲ ਅਕਾਲੀ ਸਰਕਾਰ ਹੀ ਸਮਝ ਸਕਦੀ ਹੈ, ਪੰਜਾਬ ਅੰਦਰ ਅਕਾਲੀ ਸਰਕਾਰ ਦੇ 10 ਸਾਲਾਂ ਦੌਰਾਨ ਕਦੇ ਵੀ ਪੰਜਾਬ ਦੇ ਲੋਕਾਂ ਨੂੰ ਕਿਸੇ ਤਰਾਂ ਦੀਆਂ ਸਹੂਲਤਾਂ ਦੇ ਵਿਰਵਾ ਨਹੀਂ ਰੱਖਿਆ।ਡਾ. ਚੀਮਾ ਨੇ ਕਾਂਗਰਸ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਅਕਾਲੀ ਵਰਕਰਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

Check Also

ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼

ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …

Leave a Reply