ਬਠਿੰਡਾ, 19 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਜਿਲਾ ਸਿਖਿਆ ਅਫਸਰ (ਸੈ.ਸਿ) ਸ੍ਰੀਮਤੀ ਮਨਿੰਦਰ ਕੌਰ ਦੀ ਅਗਵਾਈ ਹੇਠ ਅਤੇ ਗੁਰਪ੍ਰੀਤ ਸਿੰਘ ਸਿੱਧੂ ਸਹਾਇਕ ਸਿੱਖਿਆ ਅਫਸਰ (ਖੇਡਾਂ) ਦੀ ਦੇਖਰੇਖ ਹੇਠ ਦੂਜੇ ਦਿਨ ਦੀਆਂ ਵੀ ਸਿੱਧਾ ਜਿਲਾ ਸਕੂਲ਼ ਖੇਡਾਂ ਧੂੁੰਮ-ਧੜੱਕੇ ਨਾਲ ਵੱਖ-ਵੱਖ ਖੇਡ ਗਰਾਂਊਡਾਂ ਵਿਚ ਜਾਰੀ ਰਹੀਆਂ।ਦੂਜੇ ਦਿਨ ਖੇਡ ਮੁਕਾਬਲਿਆਂ ਦੇ ਨਤੀਜਿਆਂ ਵਿਚ ਸਕੂਲ ਦੀਆਂ ਟੀਮਾਂ ਨੇ ਪ੍ਰਾਪਤੀਆਂ ਕੀਤੀਆਂ। ਕਬੱਡੀ ਨੈਸ਼ਨਲ ਅੰਡਰ-19 ਲੜਕੀਆਂ-ਮਾਤਾ ਸੁੰਦਰੀ ਸਕੂਲ ਢੱਡੇ ਨੇ ਤਲਵੰਡੀ ਸਾਬੋ ਨੂੰ ਅਤੇ ਸਸਸਸ (ਗ) ਮੌੜ ਮੰਡੀ ਨੇ ਫਤਿਹ ਗਰੁੱਪ ਨੂੰ ਸੈਮੀ ਫਾਈਨਲ ਮੈਚ ਵਿੱਚ ਹਰਾ ਕੇ ਫਾਈਨਲ ਵਿੱਚ ਸਥਾਨ ਬਣਾਇਆ ਅਤੇ ਫਾਈਨਲ ਮੁਕਾਬਲੇ ਵਿਚ ਸਸਸਸ (ਗ) ਮੌੜ ਮੰਡੀ ਨੇ ਸੁੰਦਰੀ ਸਕੂਲ ਢੱਡੇ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ।ਹਾਕੀ ਅੰਡਰ-14 ਕੁੜੀਆਂ ਦੇ ਫਾਈਨਲ ਮੁਕਾਬਲੇ ਵਿੱਚ ਬਠਿੰਡਾ-2 ਨੇ ਭਗਤਾ ਜੋਨ ਨੂੰ ਹਰਾ ਕੇ ਪਹਿਲਾ ਸਥਾਨ ਹਾਸਿਲ ਕੀਤਾ।ਗੋਨਿਆਣਾ ਜੋਨ ਨੇ ਮੰਡੀ ਕਲ਼ਾਂ ਜੋਨ ਨੂੰ ਹਰਾ ਕੇ ਤੀਜਾ ਸਥਾਨ ਹਾਸਿਲ ਕੀਤਾ।ਅੰਡਰ-17 ਹਾਕੀ ਕੁੜੀਆਂ – ਭਗਤਾ ਸਕੂਲ਼ ਨੇ ਸਸਸਸ ਸਿਰੀਆ ਵਾਲਾ ਨੂੰ 2-1 ਅਤੇ ਦੂਨ ਪਬ ਸਕੂਲ਼ ਮੰਡੀ ਕਲ਼ਾਂ ਨੇ ਗੁਰੁ ਨਾਨਕ ਸਕੂਲ਼ ਭਗਤਾ ਨੁੰ 3-0 ਨਾਲ ਹਰਾਇਆ।ਟੇਬਲ ਟੈਨਿਸ ਅੰਡਰ-19 ਕੁੜੀਆਂ – ਭਾਰਤੀਆ ਮਾਡਲ ਸਕੂਲ ਰਾਮਪੁਰਾ ਨੇ ਡੀ.ਪੀ.ਐਸ ਸਕੂਲ ਬਠਿੰਡਾ ਨੂੰ ਹਰਾ ਕੇ ਪਹਿਲਾ ਸਥਾਨ ਹਾਸਿਲ ਕੀਤਾ।ਐਮ.ਐਸ.ਡੀ ਸੰਤਪੁਰਾ ਨੇ ਸ੍ਰੀ ਗੁਰੁ ਹਰਕਿ੍ਰਸਨ ਸਕੂਲ ਨੂੰ ਹਰਾਕੇ ਤੀਜਾ ਸਥਾਨ ਹਾਸਿਲ ਕੀਤਾ। ਅੰਡਰ-17 ਟੇਬਲ ਟੈਨਿਸ ਲੜਕੀਆਂ- ਭਾਰਤੀਆ ਮਾਡਲ ਸਕੂਲ਼ ਰਾਮਪੁਰਾ ਨੇ ਐਮ ਐਸ ਡੀ ਸੰਤਪੁਰਾ ਨੁੰ ਹਰਾਕੇ ਪਹਿਲਾ ਸਥਾਨ,ਸਹਸ ਲਹਿਰਾ ਬੇਗਾ ਨੇ ਸ੍ਰੀ ਗੁਰੁ ਹਰਕਿ੍ਰਸਨ ਸਕੂਲ ਬਠਿੰਡਾ ਨੂੰ ਹਰਾਕੇ ਤੀਜਾ ਸਥਾਨ ਹਾਸਿਲ ਕੀਤਾ।ਟੇਬਲ ਟਟੈਨਿਸ ਅੰ-19 ਲੜਕੇ – ਸਨਾਵਰ ਸਕੂਲ ਬਠਿੰਡਾ ਨੇ ਡੀ.ਪੀ.ਐਸ ਸਕੂਲ ਬਠਿੰਡਾ ਨੂੰ ਅਤੇ ਭਾਰਤੀਆਂ ਮਾਡਲ ਸਕੂਲ ਰਾਮਪੁਰਾ ਨੇ ਐਮ.ਐਸ.ਡੀ ਸੰਤਪੁਰਾ ਨੁੰ ਹਰਾਇਆ।ਹੈਂਡਬਾਲ ਅੰਡਰ-17 ਲੜਕੀਆਂ -ਸੇਂਟ ਜੇਵੀਅਰ ਸਕੂਲ ਬਠਿੰਡਾ ਨੇ ਡੀ.ਏ.ਵੀ ਰਾਮਾ ਨੂੰ ਹਰਾ ਕੇ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਸਸਸਸ ਰਾਮਸਰਾ ਨੇ ਤੀਜਾ ਸਥਾਨ ਹਾਸਿਲ ਕੀਤਾ।ਅੰਡਰ-19 ਲੜਕੀਆਂ ਵਿੱਚ ਸੇਂਟ ਜੇਵੀਅਰ ਸਕੂਲ ਬਠਿੰਡਾ ਨੇ ਪਹਿਲਾ, ਸਸਸਸ ਰਾਮਸਰਾ ਨੇ ਦੂਜਾ ਅਤੇ ਸਸਸਸ ਰਾਮਾ ਮੰਡੀ ਨੇ ਤੀਜਾ ਸਥਾਨ ਹਾਸਿਲ ਕੀਤਾ।ਇਨਾਂ ਖੇਡਾਂ ਨੂੰ ਸਫਲ ਬਣਾਉਣ ਵਿੱਚ ਲੈਕਚਰਾਰ ਫਿਜੀਕਲ ਰਘਬੀਰ ਸਿੰਘ ਭੀਖੀ, ਸੁਖਜਿੰਦਰਪਾਲ ਸਿੰਘ ਗੋਗੀ, ਜਗਦੀਸ ਕੁਮਾਰ, ਦਵਿੰਦਰ ਸਿੰਘ ਡੀ.ਪੀ.ਈ ਸੇਨਟ ਜੇਵੀਅਰ, ਰਾਜਵੰਤ ਸਿੰਘ ਹਾਕੀ ਕੋਚ, ਅੰਮਿ੍ਰਤਪਾਲ ਕੌਰ, ਭਿੰਦਰਪਾਲ ਕੌਰ, ਰਣਧੀਰ ਸਿੰਘ ਪੀਟੀਆਈ, ਸੰਦੀਪ ਸਿੰਘ, ਅਮਰਦੀਪ ਸਿੰਘ, ਨਾਜਰ ਸਿੰਘ ਅਦਿ ਦਾ ਵਿਸ਼ੇਸ ਯੋਗਦਾਨ ਰਿਹਾ। ਗੁਰਪ੍ਰੀਤ ਸਿੰਘ ਸਿੱਧੂ ਸਹਾਇਕ ਸਿੱਖਿਆ ਅਫਸਰ (ਖੇਡਾਂ) ਨੇ ਵੱਖ ਵੱਖ ਖੇਡ ਗਰਾਂਊਡਾ ਵਿੱਚ ਜਾ ਕੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ।ਇਸ ਮੌਕੇ ਇਨਾਂ ਨਾਲ ਪਿ੍ਰੰਸੀਪਲ ਪ੍ਰੇਮ ਕੁਮਾਰ ਮਿੱਤਲ ਜਨਰਲ ਸਕੱਤਰ, ਪ੍ਰਿੰਸੀਪਲ ਮਹਿੰਦਰਪਾਲ ਸਿੰਘ, ਰਾਧੇ ਸ਼ਾਮ ਚਨਾਰਥਲ, ਹਰਭਗਵਾਨ ਪੀ.ਟੀ.ਆਈ ਵਿਰਕ ਖੁਰਦ ਹਾਜ਼ਰ ਰਹੇ।
Check Also
ਭਗਤ ਰਵਿਦਾਸ ਜੀ ਦੀ 650 ਸਾਲਾ ਜਨਮ ਸ਼ਤਾਬਦੀ ਸਬੰਧੀ ਗੁਰਮਤਿ ਸਮਾਗਮਾਂ ਸਬੰਧੀ ਸ਼੍ਰੋਮਣੀ ਕਮੇਟੀ (ਸਬ ਕਮੇਟੀ) ਦੀ ਇਕੱਤਰਤਾ
ਅੰਮ੍ਰਿਤਸਰ, 11 ਨਵੰਬਰ (ਜਗਦੀਪ ਸਿੰਘ) – ਭਗਤ ਰਵਿਦਾਸ ਜੀ ਦੇ 650 ਸਾਲਾ ਜਨਮ ਦਿਹਾੜੇ ਦੀ …
Punjab Post Daily Online Newspaper & Print Media