ਸੋਸਲ ਮੀਡੀਆ ਤੇ ਸੋਸਲ ਮੀਡੀਆਂ `ਤੇ ਦਿਖੀ ਰੁਲਦੀ ਅੰਮ੍ਰਿਤਧਾਰੀ ਸਿੱਖ ਵਲੋਂ ਲਾਹ ਕੇ ਸੁੱਟੀ ਪੱਗ
ਬਟਾਲਾ, 19 ਅਗਸਤ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਪੰਜਾਬੀਆਂ ਖਾਸਕਰ ਸਿੱਖਾਂ ਦੀ ਸੰਸਾਰ ਵਿਚ ਇੱਕ ਵਿਲੱਖਣ ਦਿੱਖ ਹੀ ਨਹੀ ਸਗੋ ਹੱਕ ਤੇ ਸੱਚ `ਤੇ ਪਹਿਰਾ ਦੇਣ ਵਾਲੇ ੇ ਆਪਣੀ ਬਹਾਦਰੀ ਕਰਕੇ ਵੀ ਜਾਣੇ ਜਾਂਦੇ ਹਨ। ਪਰ ਕੁੱਝ ਕੁ ਇੰਨਸਾਨ ਅੀਜਹੇ ਵੀ ਹਨ ਜੋ ਆਪਣੀਆਂ ਮਾੜੀਆਂ ਹਰਕਤਾਂ ਕਰ ਕੇ ਆਪਣੇ ਆਪ ਨੂੰ ਲਾਜ ਤਾਂ ਲਾਉਦੇ ਹਨ ਸਗੋ ਸਮੁੱਚੇ ਪੰਜਾਬੀਆਂ ਦੀ ਹੇਠੀ ਵੀ ਕਰਵਾਉਦੇ ਹਨ।ਪਿਛਲੇ ਦਿਨਾਂ ਤੋਂ ਤਾਂ ਸੋਸ਼ਲ ਮੀਡੀਆ `ਤੇ ਇੱਕ ਵੀਡੀਓ ਦੇਖਣ ਨੂੰ ਮਿਲ ਰਹੀ ਹੈ, ਜਿਸ ਵਿਚ ਇਕ ਅੰਮ੍ਰਿਤਧਾਰੀ ਸਿੱਖ ਇਕ ਡਾਂਸਰ ਨਾਲ ਡੀ.ਜੇ `ਤੇ ਭੰਗੜਾਂ ਪਾਉਂਦਾ ਦਿਖਾਈ ਦਿੰਦਾ ਹੈ, ਡਾਂਸਰ ਵੱਲੋ ਵੀ ਅਸ਼ਲੀਲ ਨੁਮਾ ਡਾਂਸ ਕੀਤਾ ਜਾ ਰਿਹਾ ਹੈ।ਡਾਂਸ ਕਰਦਿਆਂ ਡਾਂਸਰ ਆਪਣੇ ਵਾਲ ਜਿਹੜੇ ਕਿ ਪਹਿਲਾਂ ਰਬੜ ਨਾਲ ਬੰਨੇ ਹੋਏ ਸਨ, ਉਹ ਖੋਲ ਦਿੰਦੀ ਹੈ।ਇਹ ਕੁੱਝ ਵੇਖਦਿਆਂ ਹੀ ਸਰਦਾਰ ਵੀ ਆਪਣੀ ਪੱਗ ਲਾਹ ਕੇ ਸੁੱਟ ਦਿੰਦਾ ਹੈ ਤੇ ਵਾਲ ਖਿਲਾਰ ਲੈਂਦਾ ਹੈ ਤੇ ਉਸ ਦੀ ਪੱਗ ਪੈਰਾਂ ਹੇਠ ਰੁਲਦੀ ਰਹਿੰਦੀ ਹੈ ।ਇਸ ਸਭ ਵੇਖਣ ਤੋ ਬਾਅਦ ਹਰ ਪੰਜਾਬੀ, ਉਸ ਸਰਦਾਰ ਦੀਆਂ ਕੀਤੀਆਂ ਗਈਆਂ ਕਰਤੂਤਾਂ ਨੂੰ ਨਿੰਦਦਾ ਹੈ, ਜਦ ਕਿ ਨਿੰਦਣਾ ਬਣਦਾ ਵੀ ਹੈ। ਵੀਡੀਓ ਵਿਚ ਉਸ ਸਿੱਖ ਦੀ ਸੂਰਤ ਵੀ ਸਪੱਸ਼ਟ ਨਜ਼ਰ ਆਉਂਦੀ ਹੈ। ਸਿੱਖੀ ਸਰੂਪ ਨੂੰ ਬਦਨਾਮ ਕਰਨ ਵਾਲੀ ਵੀਡੀਓ ਵਿਚ ਡੀ.ਜੇ ਦੇ ਗੀਤਾ `ਤੇ ਭੰਗੜਾਂ ਪਾ ਰਹੇ ਸਰਦਾਰ ਦੀ ਇਸ ਹਰਕਤ ਨੂੰ ਦੇਖਦਿਆਂ ਧਾਰਮਿਕ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਉਹ ਇਹੋ ਜਿਹੇ ਸਿਰ ਫਿਰੇ ਲੋਕਾਂ ਨੂੰ ਆਪਣੇ ਤੌਰ `ਤੇ ਸਮਝਾਉਣ ਤਾਂ ਜੋ ਦਸਤਾਰ ਤੇ ਸਰਦਾਰ ਦੀ ਹੋਈ ਬੇਅਦਬੀ ਰੋਕੀ ਜਾ ਸਕੇ।
Punjab Post Daily Online Newspaper & Print Media