Thursday, November 19, 2026

ਰੈਡ ਕਰਾਸ ਭਵਨ ਵਿਖੇ `ਆਨ ਦੀ ਸਪੋਟ` ਪੇਟਿੰਗ ਮੁਕਾਬਲਾ ਕਰਵਾਇਆ

PPN1908201710 ਅੰਮ੍ਰਿਤਸਰ, 19 ਅਗਸਤ (ਪੰਜਾਬ ਪੋਸਟ- ਮਨਜੀਤ ਸਿੰਘ) – ਜ਼ਿਲਾ ਬਾਲ ਭਲਾਈ ਕੌਸਲ ਵਲੋਂ ਰੈਡ ਕਰਾਸ ਭਵਨ ਵਿਖੇ `ਆਨ ਦੀ ਸਪੋਟ` ਮੁਕਾਬਲਾ ਕਰਵਾਇਆ ਗਿਆ।ਜਿਸ ਵਿੱਚ ਲਗਭਗ 13 ਸਕੂਲਾਂ ਦੇ 105 ਬੱਚਿਆਂ ਨੇ ਆਪਣੇ ਹੁਨਰ ਨੂੰ ਵੱਖ- ਵੱਖ ਰੰਗਾਂ ਵਿੱਚ ਪੇਸ਼ ਕੀਤਾ ਮੁਕਾਬਲੇ ਲਈ ਤਿੰਨ ਗਰੁਪ ਬਣਾਏ ਗਏ ਇਹਨਾਂ ਬੱਚਿਆਂ ਦੀਆਂ ਬਣਾਈਆਂ ਹੋਈਆ ਚਿੱਤਰਕਲਾ ਨੂੰ ਜਜਮੈਟ ਕਰਨ ਲਈ ਤਿੰਨ ਜਜਾਂ ਦਾ ਪੈਨਲ ਬਨਾਇਆ ਗਿਆ ਮੁਕਾਬਲਿਆਂ ਵਿੱਚ 5 ਸਾਲ ਤੋ ਲੈ ਕੇ 18 ਸਾਲ ਦੇ ਬੱਚਿਆਂ ਨੇ ਭਾਗ ਲਿਆ।ਇਸ ਤੋਂ ਇਲਾਵਾ ਗੂੰਗੇ ਬੋਲੇ ਬਚਿਆਂ ਅਤੇ ਮੈਟਲੀ ਰਿਟਾਰਡਿਡ ਬੱਚਿਆਂ ਲਈ 2 ਸਪੈਸਲ ਗਰੁਪ ਬਣਾਏ ਗਏ ਮੁਕਾਬਲਿਆਂ  ਵਿੱਚ ਬੱਚਿਆਂ ਨੂੰ ਕੰਸੋਲੇਸ਼ਨ ਪੁਜੀਸ਼ਨਾ ਵੀ ਦਿੱਤੀਆ  ਗਈਆ।
ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਬੱਚਿਆਂ ਕਿਹਾ ਕਿ ਹੋਰ ਵਧੀਆ ਪੜਾਈ ਕਰੋ ਪੇਟਿੰਗਾਂ ਵਧੀਆ ਵਧੀਆ ਬਣਾਉ ਆਪਣੇ ਆਪਣੇ ਸਕੂਲ ਤੇ ਸ਼ਹਿਰ ਦਾ ਨਾਮ ਰੋਸ਼ਨ ਕਰੋ।PPN1908201711ਉਨਾਂ ਬੱਚਿਆਂ ਨੂੰ ਖੇਡਾਂ ਪ੍ਰਤੀ ਜਾਗਰੂਕ ਕੀਤਾ।ਡੀ.ਸੀ ਸੰਘਾ ਨੇ ਦੱਸਿਆ ਕਿ ਬੱਚਿਆਂ ਵਿੱਚੋ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਿਲ ਕਰਲ ਵਾਲੇ ਬੱਚੇ 25 ਅਗਸਤ 2017 ਨੂੰ ਨਵਾਂ ਸ਼ਹਿਰ ਵਿਖੇ ਸਟੇਟ ਪੱਧਰ ਦੇ ਮੁਕਾਬਲੇ ਵਿੱਚ ਭਾਗ ਲੈਣ ਜਾ ਰਹੇ ਹਨ ਪੁਜੀਸ਼ਨਾ ਵਿੱਚ ਆਏ ਬੱਚਿਆਂ ਨੂੰ ਸਨਮਾਨਿਤ ਕੀਤਾ।ਰੈਡ ਕਰਾਸ ਸੁਸਾਇਟੀ  ਦੇ ਕਾਰਜਕਾਰੀ ਸਕੱਤਰ ਸ੍ਰੀਮਤੀ ਵਿਨੈ ਸ਼ਰਮਾ ਨੇ ਵੀ ਮੁਕਾਬਲਿਆਂ ਵਿੱਚ ਸ਼ਿਰਕਤ ਕੀਤੀ ਹੋਰਨਾ ਤੋਂ ਇਲਾਵਾ ਮਿਸ ਮਾਲਾ ਚਾਵਲਾ, ਕੁਲਵੰਤ ਸਿੰਘ ਗਿਲ, ਧਰਮਿੰਦਰ ਸ਼ਰਮਾ ਅਤੇ ਰੈਡ ਕਰਾਸ ਸੁਸਾਇਟੀ ਦਾ ਸਟਾਫ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ ਵਿਰਾਸਤੀ ਕਲਾਵਾਂ ਸਬੰਧੀ ਇਕ ਰੋਜ਼ਾ ਵਰਕਸ਼ਾਪ ਲਗਾਈ

ਅੰਮ੍ਰਿਤਸਰ, 18 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਯੂਥ ਵੈਲਫੇਅਰ ਵਿਭਾਗ ਵੱਲੋਂ ਪੰਜਾਬ …

Leave a Reply