ਪਠਾਨਕੋਟ, 19 ਅਗਸਤ (ਪੰਜਾਬ ਪੋਸਟ ਬਿਊਰੋ) – ਹੈਡ ਕਾਂਸਟੇਬਲ ਰਾਜ ਕੁਮਾਰ ਨੂੰ ਐਸ.ਐਸ.ਪੀ ਪਠਾਨਕੋੋਟ ਵਿਵੇਕ ਸੀਲ ਸੋਨੀ ਨੇ ਵਧੀਆ
ਸੇਵਾਵਾਂ ਦੇ ਲਈ ਤਰੱਕੀ ਦੇ ਕੇ ਏ.ਐਸ.ਆਈ ਬਣਾਇਆ।ਜਿਕਰਯੋਗ ਹੈ ਕਿ ਰਾਜ ਕੁਮਾਰ ਨੇ ਆਪਣੀ ਸਰਵਿਸ ਦੇ ਦੋਰਾਨ ਹੈਡ ਕਾਂਸਟੇਬਲ ਰਹਿੰਦੇ ਹੋਏ ਸਵਰਗੀ ਸੰਸਦ ਮੈਂਬਰ ਗੁਰਦਾਸਪੁਰ/ਪਠਾਨਕੋਟ ਵਿਨੋਦ ਖੰਨਾ ਦੀ ਸੁਰੱਖਿਆ ਲਈ ਤੈਨਾਤ ਰਹਿੰਦਿਆਂ ਵੀ ਆਪਣੀਆਂ ਸੇਵਾਵਾਂ ਦਿੱਤੀਆਂ ਹਨ।ਏ.ਐਸ.ਆਈ ਬਣੇ ਰਾਜ ਕੁਮਾਰ ਨੇ ਦੱਸਿਆ ਕਿ ਜੋ ਜਿੰਮੇਦਾਰੀ ਉਸ ਨੂੰ ਦਿੱਤੀ ਗਈ ਹੈ ਉਹ ਆਪਣੀਆਂ ਸੇਵਾਵਾਂ ਪੂਰੀ ਇਮਾਨਦਾਰੀ ਨਾਲ ਨਿਭਾਏਗਾ। ਇਸ ਮੋਕੇ ਤੇ ਐਸ.ਪੀ ਹੈਡਕੁਆਟਰ ਭਾਗੀਰੱਥ ਆਈ.ਪੀ.ਐਸ ਵੀ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ ਵਿਰਾਸਤੀ ਕਲਾਵਾਂ ਸਬੰਧੀ ਇਕ ਰੋਜ਼ਾ ਵਰਕਸ਼ਾਪ ਲਗਾਈ
ਅੰਮ੍ਰਿਤਸਰ, 18 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਯੂਥ ਵੈਲਫੇਅਰ ਵਿਭਾਗ ਵੱਲੋਂ ਪੰਜਾਬ …
Punjab Post Daily Online Newspaper & Print Media