Thursday, June 11, 2026

ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਜਨਮ ਦਿਵਸ ’ਤੇ ਯੂਥ ਕਾਂਗਰਸ ਵਲੋਂ ਖ਼ੂਨਦਾਨ ਕੈਂਪ

PPN2108201716ਸੰਗਰੂਰ, 21 ਅਗਸਤ (ਪੰਜਾਬ ਪੋਸਟ- ਪਵੀਨ ਗਰਗ, ਮਹੇਸ਼ ਜਿੰਦਲ)  ਸਥਾਨਕ ਸਿਵਲ ਹਸਪਤਾਲ ਵਿੱਚ ਪੰਜਾਬ ਯੂਥ ਕਾਂਗਰਸ ਵੱਲੋਂ ਦੇਸ਼ ਦੇ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਜਨਮ ਦਿਵਸ ’ਤੇ ਪੰਜਾਬ ਯੂਥ ਕਾਂਗਰਸ ਦੀ ਜਨਰਲ ਸਕੱਤਰ ਬੀਬੀ ਪੂਨਮ ਕਾਂਗੜਾ ਦੀ ਅਗਵਾਈ ਹੇਠ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸਾਬਕਾ ਡਾਇਰੈਕਟਰ ਸਿਹਤ ਵਿਭਾਗ ਡਾ. ਐਚ.ਐਸ ਬਾਲੀ ਸ਼ਾਮਲ ਹੋਏ ਜਦਕਿ ਵਿਸ਼ੇਸ਼ ਮਹਿਮਾਨ ਮੈਡੀਕਲ ਅਫਸਰ ਡਾ. ਕਿਰਪਾਲ ਸਿੰਘ ਸਨ।ਯੂਥ ਕਾਂਗਰਸ ਦੇ ਲੜਕਿਆਂ ਦੇ ਨਾਲ-ਨਾਲ ਲੜਕੀਆਂ ਨੇ ਵੀ ਖੂਨਦਾਨ ਕਰਕੇ ਰਾਜੀਵ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ।ਕੈਂਪ ਦੌਰਾਨ ਬਲੱਡ ਬੈਂਕ ਸੰਗਰੂਰ ਦੇ ਇੰਚਾਰਜ ਡਾ. ਪੱਲਵੀ ਗਰਗ ਦੀ ਦੇਖਰੇਖ ਹੇਠ 38 ਯੂਥ ਕਾਂਗਰਸੀਆਂ ਨੇ ਖੂਨਦਾਨ ਕੀਤਾ।ਇਸ ਮੌਕੇ ਲਖਮੀਰ ਸਿੰਘ ਸੇਖੋਂ, ਹਰਭਿੰਦਰ ਕੌਰ ਸੱਗੂ, ਗੀਤਾ ਰਾਣੀ, ਸੰਤੋਸ਼ ਦੇਵੀ, ਸ਼ਵੇਤਾ ਚੋਪੜਾ, ਦਰਸ਼ਨ ਸਿੰਘ ਕਾਂਗੜਾ, ਕਰਮਜੀਤ ਸਿੰਘ, ਜਰਨੈਲ ਜੈਲੀ ਬਾਬਾ, ਇੰਦਰਜੀਤ ਨੀਲੂ, ਡਾ. ਜਸਪਾਲ ਵਲੇਚਾ, ਜਗਸੀਰ ਕਾਂਗੜਾ,ਰ ਾਣਾ ਬਾਲੂ, ਡਾ. ਗੁਲਜ਼ਾਰ ਸਿੰਘ, ਕੌਂਸਲਰ ਨਛੱਤਰ ਸਿੰਘ, ਰਣਧੀਰ ਸਿੰਘ ਧੀਰਾ ਅਤੇ ਕਿਸਾਨ ਸੈਲ ਦੇ ਵਾਇਸ ਚੇਅਰਮੈਨ ਰਾਜਿੰਦਰ ਗਿੱਲ ਸ਼ੇਰੋਂ ਹਾਜ਼ਰ ਸਨ ।

Check Also

ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼

ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …

Leave a Reply