ਅੰਮ੍ਰਿਤਸਰ, 24 ਅਗਸਤ (ਪੰਜਾਬ ਪੋਸਟ ਬਿਊਰੋ) – ਬੀਤੇ ਮਹੀਨੇ ਦੀ 22 ਤਰੀਕ ਨੂੰ ਬਾਅਦ ਦੁਪਹਿਰ ਕਾਰ ਸਵਾਰਾਂ ਵਲੋਂ ਬੱਸ ਡਰਾਇਵਰ ਗੁਰਵਿੰਦਰ ਸਿੰਘ ਨੂੰ ਮਾਰੀ ਗੋਲੀ ਨਾਲ ਬਾਅਦ `ਚ ਹਸਪਤਾਲ ਵਿੱਚ ਜੇਰੇ ਇਲਾਜ਼ ਦੌਰਾਨ ਉਸ ਦੀ ਮੌਤ ਹੋ ਜਾਣ ਦੇ ਮਾਮਲੇ ਵਿੱਚ ਨਾਮਜ਼ੱਦ ਤਿੰਨ ਦੋਸ਼ੀਆਂ ਵਿਚੋਂ ਇੱਕ ਨੂੰ ਥਾਣਾ ਕੰਬੋਅ ਦੀ ਪੁਲਿਸ ਵਲੋਂ ਗ੍ਰਿਫਤਾਰ ਕਰ ਲਏ ਜਾਣ ਦੀ ਖਬਰ ਹੈ।
ਪੁਲਿਸ ਕਪਤਾਨ ਇੰਨਵੈਸਟੀਗੇਸ਼ਨ ਹਰਪਾਲ ਸਿੰਘ ਅਤੇ ਡੀ.ਐਸ.ਪੀ ਸ਼੍ਰੀਮਤੀ ਅਮਨਦੀਪ ਕੌਰ ਤੋਂ ਇਸ ਮਾਮਲੇ ਸਬੰਧੀ ਮਿਲੀ ਜਾਣਕਾਰੀ ਅਨੁਸਾਰ 22 ਜੁਲਾਈ ਨੂੰ ਕਰੀਬ 03:15 `ਤੇ ਅੰਮ੍ਰਿਤਸਰ ਤੋਂ ਫਤਹਿਗੜ੍ਹ ਚੂੜੀਆ ਨੂੰ ਜਾ ਰਹੀ ਬਾਬਾ ਬੁੱਢਾ ਬੱਸ ਸਰਵਿਸ ਦੀ ਬੱਸ ਨੰਬਰ ਪੀ.ਬੀ-06-ਜੀ-9933 ਸੀ ਦੇ ਡਰਾਇਵਰ ਗੁਰਵਿੰਦਰ ਸਿੰਘ ਉਰਫ ਸਾਬੀ ਪੁੱਤਰ ਬਲਬੀਰ ਸਿੰਘ ਜੱਟ ਵਾਸੀ ਠੱਠਾ ਨੇ ਬੱਸ ਅੱਡਾ ਨੰਗਲੀ ਤੋਂ ਥੋੜਾ ਪਿਛੇ ਇੱਕ ਚਿੱਟੇ ਰੰਗ ਦੀ ਸਵਿਫਟ ਕਾਰ ਨੰਬਰੀ ਪੀ.ਬੀ-05-ਏ.ਏ-9249 ਦੇ ਸਵਾਰਾਂ ਵਲੋਂ ਹਾਰਨ ਵਜਾਉਣ `ਤੇ ਬੱਸ ਡਰਾਇਵਰ ਵਲੋਂ ਕਾਰ ਨੂੰ ਜਲਦੀ ਰਸਤਾ ਨਾਂ ਦੇਣ `ਤੇ ਨੰਗਲੀ ਅੱਡਾ ਵਿਖੇ ਕਾਰ ਚਾਲਕ ਨੇ ਕਾਰ ਬੱਸ ਦੇ ਅੱਗੇ ਕਰਕੇ ਖੜੀ ਕਰ ਕੇ ਉਸ ਵਿਚੋਂ ਨਿਕਲੇ ਤਿੰਨ ਮੋਨੇ ਨੋਜਵਾਨਾਂ ਨੇ ਬੱਸ ਡਰਾਈਵਰ ਨਾਲ ਝਗੜਾ ਕਰਦਿਆਂ ਇਨ੍ਹਾਂ ਵਿੱਚੋਂ ਇੱਕ ਹੋਰ ਨੋਜਵਾਨ ਵਲੋਂ ਆਪਣਾ ਪਿਸਟਲ ਗੁਰਵਿੰਦਰ ਸਿੰਘ ਡਰਾਈਵਰ ਤਾਨਣ ਅਤੇ ਦੂਸਰੇ ਨੋਜਵਾਨ ਵਲੋਂ ਆਪਣਾ ਪਿਸਟਲ ਕੱਢ ਕੇ ਮਾਰ ਦੇਣ ਦੀ ਨੀਅਤ ਨਾਲ ਬੱਸ ਡਰਾਈਵਰ ਗੁਰਵਿੰਦਰ ਸਿੰਘ ਦੇ ਪੇਟ ਵਿੱਚ ਗੋਲੀ ਮਾਰ ਦਿੱਤੀ। ਡਰਾਈਵਰ ਨੂੰ ਗੋਲੀ ਮਾਰਨ ਤੋਂ ਬਾਅਦ ਉਕਤ ਤਿੰਨੋਂ ਨੋਜਵਾਨ ਮੋਕੇ ਤੋਂ ਆਪਣੀ ਕਾਰ ਲੈ ਕੇ ਫਤਿਹਗੜ ਚੂੜੀਆਂ ਨੂੰ ਫਰਾਰ ਹੋ ਗਏ।ਡਰਾਈਵਰ ਗੁਰਵਿੰਦਰ ਸਿੰਘ ਦੀ ਇਲਾਜ ਦੋਰਾਨ ਮਿਤੀ 23/07/2017 ਨੂੰ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਵਿੱਚ ਮੌਤ ਹੋ ਗਈ, ਜਿਸ ਸਬੰਧੀ ਪਹਿਲਾਂ ਮੁੱਕਦਮਾ ਨੰਬਰ 113 ਮਿਤੀ 22.07.17 ਅ/ਧ 307,341,34 ਭ:ਦ ਥਾਣਾ ਕੰਬੋਅ ਵਿੱਖੇ ਦਰਜ ਰਜਿਸਟਰ ਕੀਤਾ ਗਿਆ ਅਤੇ ਮਿਤੀ 23/07/2017 ਨੂੰ ਡਰਾਈਵਰ ਗੁਰਵਿੰਦਰ ਸਿੰਘ ਦੀ ਮੌਤ ਹੋਣ ਤੇ ਵਾਧਾ ਜੁਰਮ 302 ਭ:ਦ ਦਾ ਕੀਤਾ ਗਿਆ ਅਤੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ ਸੀ।
ਪੁਲਿਸ ਅਫਸਰਾਂ ਅਨੁਸਾਰ ਪਰਮਪਾਲ ਸਿੰਘ ਸੀਨੀਅਰ ਪੁਲਿਸ ਕਪਤਾਨ ਅੰਮ੍ਰਿਤਸਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦੋਸ਼ੀਆਂ ਨੂੰ ਫੜਨ ਲਈ ਅਲੱਗ-ਅਲੱਗ ਟੀਮਾਂ ਤਿਆਰ ਕਰਕੇ ਇਸ ਮੁੱਕਦਮੇ ਦੇ ਦੋਸ਼ੀਆਂ ਦੀ ਭਾਲ ਕਰਨ ਲਈ ਉਨਾਂ ਦੀ ਡਿਊਟੀ ਲਗਾਈ ਸੀ ਅਤੇ ਰਵਿੰਦਰ ਸਿੰਘ ਇੰਸਪੈਕਟਰ ਸੀ.ਆਈ.ਏ ਸਟਾਫ ਦੀ ਟੀਮ ਵਿੱਚ ਕੰਮ ਕਰਦੇ ਐਸ.ਆਈ ਬਿਕਰਮਜੀਤ ਸਿੰਘ, ਐਸ.ਆਈ ਅਵਤਾਰ ਸਿੰਘ, ਐਸ.ਆਈ ਸੁਬੇਗ ਸਿੰਘ ਨੇ ਵਿਗਿਆਨਿਕ ਤਰੀਕੇ ਨਾਲ ਤਫਤੀਸ਼ ਕਰਕੇ ਦੋਸ਼ੀਆਂ ਨੂੰ ਟਰੇਸ ਕਰਨ ਵਿੱਚ ਸਫਲਤਾ ਹਾਸਲ ਕਰਦਿਆਂ ਦੋਸ਼ੀ ਗੈਂਗਸਟਰ ਸਿਕੰਦਰ ਸਿੰਘ ਪੁੱਤਰ ਕੁੰਦਨ ਸਿੰਘ ਕੋਮ ਸਾਂਸੀ ਵਾਸੀ ਗੁਰੂ ਕਾ ਖੂਹ ਤਰਨਤਾਰਨ, ਭੁਪਿੰਦਰ ਸਿੰਘ ਉਰਫ ਭਿੰਦਾ ਉਰਫ ਡੌਨ ਪੁੱਤਰ ਗੁਰਚਰਨ ਸਿੰਘ ਕੋਮ ਮਜਬ੍ਹੀ ਵਾਸੀ ਪੰਡੋਰੀ ਵੜੈਚ ਅਤੇ ਸੋਹਨ ਲਾਲ ਪੁੱਤਰ ਚਮਨ ਲਾਲ ਵਾਸੀ ਚੱਠੂ ਮੁਹੱਲਾ ਪੱਟੀ ਨਾਮਜਦ ਕੀਤੇ ਗਏ, ਜਿਨ੍ਹਾਂ ਵਿੱਚੋਂ ਇੱਕ ਦੋਸ਼ੀ ਸਿਕੰਦਰ ਸਿੰਘ 21.08.2017 ਨੂੰ ਐਸ.ਆਈ ਰਣਧੀਰ ਸਿੰਘ ਥਾਣਾ ਕੰਬੋਅ ਵੱਲੋਂ ਗ੍ਰਿਫਤਾਰ ਕੀਤਾ ਗਿਆ ਅਤੇ ਬਾਕੀ ਦੋਸ਼ੀਆਂ ਦੀ ਭਾਲ ਜਾਰੀ ਹੈ।
Check Also
ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …
Punjab Post Daily Online Newspaper & Print Media