Tuesday, May 14, 2024

ਜਿਲੇ `ਚ ਖੂਨਦਾਨ ਪ੍ਰਾਪਤ ਕਰਨ ਦਾ ਟੀਚਾ 25 ਫੀਸਦੀ ਵਧਾਇਆ ਜਾਵੇਗਾ -ਡਿਪਟੀ ਕਮਿਸ਼ਨਰ

PPN2408201701ਅੰਮ੍ਰਿਤਸਰ, 24 ਅਗਸਤ (ਪੰਜਾਬ ਪੋਸਟ- ਮਨਜੀਤ ਸਿੰਘ) – ਅੰਮਿ੍ਰਤਸਰ ਜਿਲੇ ਵਿੱਚ ਖੂਨਦਾਨ ਪ੍ਰਾਪਤ ਕਰਨ ਦਾ ਟੀਚਾ, ਜੋ ਕਿ ਇਸ ਵੇਲੇ ਸਲਾਨਾ 25 ਹਜ਼ਾਰ ਯੂਨਿਟ ਦੇ ਕਰੀਬ ਹੈ, ਵਿਚ 25 ਫੀਸਦੀ ਦਾ ਵਾਧਾ ਆਮ ਲੋਕਾਂ ਦੀ ਸਮੂਲੀਅਤ ਅਤੇ ਜਿਲਾ ਪ੍ਰਸਾਸਨ ਦੀ ਮਦਦ ਨਾਲ ਕੀਤਾ ਜਾਵੇਗਾ, ਤਾਂ ਕਿ ਲੋੜਵੰਦ ਮਰੀਜ਼ਾਂ, ਜਿੰਨਾ ਵਿਚ ਵੱਡੀ ਗਿਣਤੀ ਥੈਲੇਸੀਮੀਆ ਪੀੜਤ ਬੱਚਿਆਂ ਦੀ ਹੈ, ਨੂੰ ਮੌਕੇ ਸਿਰ ਖੂਨਦਾਨ ਮਿਲ ਸਕੇ।ਇਨਾਂ ਸਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਜਿਲਾ ਖੂਨਦਾਨ ਕੌਂਸਲ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਕੀਤਾ।ਅੱਜ ਵਿਸ਼ੇਸ਼ ਤੌਰ ’ਤੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਖੂਨਦਾਨ ਕਮੇਟੀ ਨਾਲ ਮੀਟਿੰਗ ਕਰਨ ਪੁੱਜੇ ਸੰਘਾ ਨੇ ਬਲੱਡ ਬੈਂਕ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਦਾ ਵਿਸਥਾਰਤ ਬਿਉਰਾ ਲੈਂਦੇ ਕਿਹਾ ਕਿ ਜੇਕਰ ਆਪਾਂ ਸਾਰੇ ਹੋਰ ਕੋਸ਼ਿਸ਼ ਕਰੀਏ ਤਾਂ ਦਾਨ ਵਿਚ ਮਿਲਣ ਵਾਲੇ ਖੂਨ ਦੀ ਪੁਰਤੀ ਵਿਚ ਹੋਰ ਵਾਧਾ ਹੋ ਸਕਦਾ ਹੈ, ਜਿਸ ਨਾਲ ਲੋੜਵੰਦ ਮਰੀਜ਼ਾਂ ਦੀ ਵੱਡੀ ਮਦਦ ਹੋ ਸਕੇਗੀ। ਉਨਾਂ ਕਿਹਾ ਕਿ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਵਿਚ ਵੀ ਖੂਨਦਾਨ ਕੈਂਪ ਉਤਸ਼ਾਹਿਤ ਕੀਤੇ ਜਾਣ, ਤਾਂ ਜੋ ਵੱਧ ਤੋਂ ਵੱਧ ਲੋਕ ਇਸ ਮਹਾਂਦਾਨ ਨਾਲ ਜੁੜ ਸਕਣ।
ਬਲੱਡ ਬੈਂਕ ਲਈ ਗੱਡੀ ਦੀ ਘਾਟ ਮਹਿਸੂਸ ਕਰਦੇ ਉਨਾਂ ਨੇ ਇਸ ਦਾ ਪ੍ਰਬੰਧ ਵੀ ਛੇਤੀ ਕਰਨ ਦਾ ਭਰੋਸਾ ਦਿਵਾਇਆ।ਸੰਘਾ ਨੇ ਕਿਹਾ ਕਿ ਇਸ ਵੇਲੇ ਸਾਡੀ ਬੈਂਕ ਨੂੰ ਸਲਾਨਾ 25 ਹਜ਼ਾਰ ਯੂਨਿਟ ਦੇ ਕਰੀਬ ਖੂਨ ਦਾਨ ਵਿਚ ਮਿਲ ਰਿਹਾ ਹੈ, ਪਰ ਜੇਕਰ ਐਨ ਸੀ ਸੀ ਯੂਨਿਟ, ਨਹਿਰੂ ਯੁਵਾ ਕੇਂਦਰ, ਕਾਲਜਾਂ, ਵੱਖ-ਵੱਖ ਸਮਾਜ ਭਲਾਈ ਸੰਸਥਾਵਾਂ, ਗੁਰੂਘਰਾਂ ਅਤੇ ਹੋਰ ਵਿਭਾਗਾਂ ਦਾ ਸਾਥ ਲਿਆ ਜਾਵੇ ਤਾਂ ਇਹ ਟੀਚਾ ਇਕ ਚੌਥਾਈ ਹੋਰ ਵੱਧ ਸਕਦਾ ਹੈ ਅਤੇ ਸਾਨੂੰ ਸਾਰਿਆਂ ਨੂੰ ਇਸ ਲਈ ਕੰਮ ਕਰਕੇ ਵੱਡੀ ਮਾਨਸਿਕ ਤਸੱਲੀ ਵੀ ਮਿਲੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਤੇਜਬੀਰ ਸਿੰਘ, ਮੈਡੀਕਲ ਸੁਪਰਡੈਂਟ ਡਾ. ਰਾਮ ਸਰੂਪ, ਡਰੱਗ ਇੰਸਪੈਕਟਰ ਬਬਲੀਨ ਕੌਰ, ਡਾ. ਨੀਰਜ ਸ਼ਰਮਾ ਅਤੇ ਹੋਰ ਡਾਕਟਰ ਹਾਜ਼ਰ ਸਨ।

Check Also

ਡੀ.ਏ.ਵੀ ਇੰਟਰਨੈਸ਼ਨਲ ਦੀ ਭਾਵਿਕਾ ਸ਼ਾਰਦਾ ਦਾ 98.6% ਅੰਕਾਂ ਨਾਲ ਸਕੂਲ ਤੇ ਅੰਮ੍ਰਿਤਸਰ ‘ਚ ਪਹਿਲਾ ਸਥਾਨ

ਅੰਮ੍ਰਿਤਸਰ, 13 ਮਈ (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦਾ ਦਸਵੀ ਕਲਾਸ ਸੀ.ਬੀ.ਐਸ.ਈ ਦਾ ਨਤੀਜਾ …

Leave a Reply