Tuesday, June 23, 2026

ਸਰਕਾਰਾਂ ਗੁਰਧਾਮਾਂ ਦੀ ਸੁਰੱਖਿਆ ਯਕੀਨੀ ਬਣਾਉਣ ਪ੍ਰਤੀ ਗੰਭੀਰ ਹੋਣ ਸੰਤ ਸਮਾਜ

PPN2408201707ਚੌਂਕ ਮਹਿਤਾ, 24 ਅਗਸਤ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਗੁਰਦੁਆਰਾ ਗੁਰੂ ਡਾਂਗਮਾਰ (ਸਿੱਕਮ) ਵਿੱਚੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਤੇ ਰੁਮਾਲੇ ਸਾਹਿਬ ਆਦਿ ਗੂਰੂ ਘਰ ਦੀਆਂ ਵਸਤਾਂ ਬਾਹਰ ਕੱਢ ਕੇ ਬੇਅਦਬੀ ਕਰਨ ਦੀ ਘਟਨਾਂ ਨਾਲ ਸਮੁੱਚੇ ਸਿੱਖ ਜਗਤ ਦੇ ਹਿਰਦੇ ਵਲੂੰਧਰ ਗਏ ਹਨ, ਇਸ ਘਟਨਾਂ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਗਹਿਰੀ ਠੇਸ ਪੁੱਜੀ ਹੈ। ਅੱਜ ਧਾਰਮਿਕ ਇਕੱਤਰਤਾ ਦੌਰਾਨ ਸੰਤ ਮਹਾਂਪੁਰਸ਼ ਬਾਬਾ ਸੱਜਣ ਸਿੰਘ ਗੁਰੂ ਕੀ ਬੇਰ ਸਾਹਿਬ, ਬਾਬਾ ਸੁਖਵੰਤ ਸਿੰਘ ਚੰਨਣਕੇ, ਬਾਬਾ ਗੁਰਭੇਜ ਸਿੰਘ ਖੁਜਾਲਾ ਮੁੱਖ ਬੁਲਾਰਾ ਸੰਤ ਸਮਾਜ, ਸੰਤ ਬਾਬਾ ਗੁਰਦੀਪ ਸਿੰਘ ਖੁਜਾਲਾ, ਬਾਬਾ ਸਵਿੰਦਰ ਸਿੰਘ ਟਾਹਲੀ ਸਾਹਿਬ, ਸੰਤ ਬਾਬਾ ਹਰਪ੍ਰੀਤ ਸਿੰਘ ਕਾਦਰਾਬਾਦ, ਸੰਤ ਬਾਬਾ ਸੁੱਖਾ ਸਿੰਘ ਜੋਤੀਸਰ ਸਾਹਿਬ, ਬਾਬਾ ਮਨਮੋਹਨ ਸਿੰਘ ਭੰਗਾਲੀ ਸਾਹਿਬ ਵਾਲੇ, ਬਾਬਾ ਕੰਵਲਜੀਤ ਸਿੰਘ ਨਾਗੀਆਣਾ ਸਾਹਿਬ, ਬਾਬਾ ਨਵਤੇਜ ਸਿੰਘ ਚੇਲੇਆਣਾ ਸਾਹਿਬ, ਸੰਤ ਬਾਬਾ ਬੀਰ ਸਿੰਘ ਭੰਗਾਲੀ ਸਾਹਿਬ ਵਾਲੇ, ਜਥੇਦਾਰ ਭੁਪਿੰਦਰ ਸਿੰਘ ਗੱਦਲੀ, ਜਥੇ. ਸਵਰਨਜੀਤ ਸਿੰਘ ਕੁਰਾਲੀਆ ’ਤੇ ਬਾਬਾ ਗੁਰਮੀਤ ਸਿੰਘ ਚੰਨਣਕੇ ਵਾਲਿਆਂ ਨੇ ਇਸ ਘਟਨਾਂ ਦੀ ਸਖਤ ਨਿਖੇਧੀ ਕੀਤੀ, ਉਨਾ੍ਹਂ ਕਿਹਾ ਕਿ ਸ਼ਰਾਰਤੀ ਅਨਸਰਾਂ ਵੱਲੋਂ ਗੁਰੂਧਾਮਾਂ ਤੇ ਕੀਤੇ ਜਾ ਰਹੇ ਹਮਲਿਆਂ ਗੰਭੀਰ ਹੁੰਦਿਆਂ ਸਰਕਾਰਾਂ ਨੂੰ ਗੁਰੂਧਾਮਾਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ।

Check Also

ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ

ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …

Leave a Reply