Thursday, December 26, 2024

ਪੁਲਿਸ ‘ਤੇ ਪਰਚਾ ਦਰਜ ਕਰਨ ਦੇ ਬਾਵਜੂਦ ਕਾਰਵਾਈ ਨਾ ਕਰਨ ਦਾ ਦੋਸ਼

PPN100719

ਤਰਸਿੱਕਾ, 10  ਜੁਲਾਈ (ਕਵਲਜੀਤ ਸਿੰਘ)- ਪੁਲੀਸ ਵੱਲੋਂ ਪਰਚਾ ਦਰਜ ਕਰਨ ਦੇ ਬਾਵਜੂਦ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਕਸਬਾ ਟਾਂਗਰਾ ਦੀ ਵਸਨੀਕ ਬਲਵਿੰਦਰ ਕੌਰ ਪਤਨੀ ਦਲਜੀਤ ਸਿੰਘ ਨੇ ਅਗਜੈਟਿਵ ਮੈਜਿਸਟਰੇਟ ਤੋਂ ਤਸਦੀਕਸ਼ੁਦਾ ਹਲਫੀਆ ਬਿਆਨ ਰਾਹੀਂ ਪੱਤਰਕਾਰਾਂ ਸਾਹਮਣੇ ਥਾਣਾ ਤਰਸਿੱਕਾ ਦੀ ਪੁਲੀਸ ਵੱਲੋਂ ਐੱਫ.ਆਈ.ਆਰ ਨੰ:-65  ਮਿਤੀ 24.6.2014 ਨੂੰ ਧਾਰਾ ੩੮੦ ਆਈ.ਪੀ.ਸੀ ਤਹਿਤ ਪਰਚਾ ਦਰਜ ਕਰਕੇ ਕੋਈ ਕਾਰਵਾਈ ਨਾ ਕੀਤੇ ਜਾਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਮਿਤੀ 18.6.14  ਨੂੰ ਮੈਂ ਆਪਣੇ ਘਰ ਨੂੰ ਜਿੰਦਰੇ ਲਗਾ ਕੇ ਬੱਚਿਆਂ ਸਮੇਤ ਆਪਣੇ ਪੇਕੇ ਗਈ ਹੋਈ ਸੀ ਤਾਂ ਮੇਰੀ ਗੈਰ ਹਾਜਰੀ ਵਿੱਚ ਮਨਜੀਤ ਸਿੰਘ ਪੁੱਤਰ ਭਜਨ ਸਿੰਘ ਅਤੇ ਉਸਦੀ ਪਤਨੀ ਬਲਰਾਜ ਕੌਰ ਵਾਸੀ ਜਲੰਧਰ, ਜਸਕਰਨ ਸਿੰਘ ਪੁੱਤਰ ਅਮਰੀਕ ਸਿੰਘ, ਰਾਜਕਰਨ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਅੰਮ੍ਰਿਤਸਰ, ਕੁਲਦੀਪ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਪਿੰਡ ਛੱਜਲਵੱਡੀ ਅਤੇ 20-25 ਅਣਪਛਾਤੇ ਵਿਅਕਤੀਆਂ ਨੇ ਘਰ ਦੇ ਜਿੰਦਰੇ ਤੋੜ ਕੇ ਘਰ ਵਿੱਚੋਂ ਡਬਲ ਬੈੱਡ, ਅਲਮਾਰੀ ਜਿਸ ਵਿੱਚ ਸੋਨੇ ਦੇ ਗਹਿਣੇ ਅਤੇ 22000 ਰੁਪੈ ਨਕਦ, ਵਾਸ਼ਿੰਗ ਮਸ਼ੀਨ, ਕੂਲਰ,ਏ.ਸੀ, ਫਰਿੱਜ, ਗੈਸ ਸਿਲੰਡਰ, ਪੱਖੇ ਆਦਿ ਘਰ ਦਾ ਹੋਰ ਘਰੇਲੂ ਵਰਤੋਂ ਦਾ ਸਮਾਨ ਦਿਨ ਦਿਹਾੜੇ ਲੋਕਾਂ ਦੇ ਸਾਹਮਣੇ ਲੁੱਟ ਲਿਆ ।ਮੈਨੂੰ ਪਤਾ ਲੱਗਣ ਤੇ ਮੈਂ ਪੁਲੀਸ ਥਾਣਾ ਤਰਸਿੱਕਾ ਵਿਖੇ ਮਿਤੀ 19.6.14  ਨੂੰ ਰਿਪੋਰਟ ਲਿਖਵਾਈ ਕਿ ਮੇਰੇ ਘਰ ਡਾਕਾ ਮਾਰਨ ਤੋਂ ਪਹਿਲਾਂ ਉਪਰੋਕਤ ਵਿਅਕਤੀਆਂ ਨੇ ਮੇਰੇ ਪਤੀ ਦਲਜੀਤ ਸਿੰਘ ਨੂੰ ਵੀ ਗਾਇਬ ਕਰ ਦਿੱਤਾ ਮੇਰਾ ਪਤੀ ਅੱਜ ਤੱਕ ਘਰ ਨਹੀਂ ਆਇਆ।ਸਾਨੂੰ ਸ਼ੱਕ ਹੈ ਕਿ ਉਸਦਾ ਕਿਧਰੇ ਕਤਲ ਨਾ ਕਰ ਦਿੱਤਾ ਗਿਆ ਹੋਵੇ।ਪੁਲੀਸ ਕਾਰਵਾਈ ਕਰਨ ਲਈ ਮੇਰੇ ਪਾਸੋਂ ਚੋਰੀ ਦੇ ਸਮਾਨ ਦਾ ਬਿੱਲ ਸਬੂਤ ਮੰਗ ਰਹੀ ਹੈ ਜਦੋਂ ਕਿ ਲੋਕਾਂ ਦੇ ਸਾਹਮਣੇ ਘਰ ਦਾ ਸਾਰਾ ਸਮਾਨ ਹੀ ਚੁੱਕ ਲਿਆ ਅਤੇ ਸਾਰੇ ਸਬੂਤ ਵੀ ਨਾਲ ਲੈ ਗਏ ਹਨ ਪੁਲੀਸ ਜਾਣ-ਬੁੱਝ ਕੇ ਕਾਰਵਾਈ ਨਹੀਂ ਕਰ ਰਹੀ।ਇਸ ਸਬੰਧੀ ਥਾਣਾ ਤਰਸਿੱਕਾ ਦੇ ਐੱਸ.ਐੱਚ.ਓ ਸ੍ਰ: ਨਿਰਮਲ ਸਿੰਘ ਨਾਲ ਫੋਨ ਤੇ ਸੰਪਰਕ ਕੀਤਾ ਤਾਂ ਉਨਾਂ ਕਿਹਾ ਕਿ ਅਸੀਂ ਸ਼ਿਕਾਇਤ ਕਰਤਾ ਪਾਸੋਂ ਚੋਰੀ ਕੀਤੇ ਗਏ ਸਮਾਨ ਦੀ ਮਾਲਕੀ ਦੇ ਸਬੂਤ ਮੰਗ ਰਹੇ ਹਾਂ ਸਾਨੂੰ ਕੋਈ ਵੀ ਦਸਤਾਵੇਜ ਸਬੂਤ ਵਜੋਂ ਨਹੀਂ ਦਿੱਤੇ ਜਾ ਰਹੇ ਅਤੇ ਉਸ ਦਾ ਪਤੀ ਦਲਜੀਤ ਸਿੰਘ ਨਸ਼ਿਆਂ ਦਾ ਆਦੀ ਹੋਣ ਕਾਰਨ ਪੁਲੀਸ ਤੋਂ ਲੁਕਿਆ ਹੋਇਆ ਹੈ ਜਿਸਦੀ ਪੁਲੀਸ ਭਾਲ ਕਰ ਰਹੀ ਹੈ।

Check Also

ਕੈਨੇਡਾ ਨਿਵਾਸੀ ਵਲੋਂ ਪ੍ਰਾਇਮਰੀ ਸਕੂਲ ਸਰਵਰਪੁਰ ਦੇੇ ਬੱਚਿਆਂ ਨੂੰ ਕੋਟੀਆਂ ਵੰਡੀਆਂ

ਸਮਰਾਲਾ, 26 ਦਸੰਬਰ (ਇੰਦਰਜੀਤ ਸਿੰਘ ਕੰਗ) – ਨਜ਼ਦੀਕੀ ਸਰਕਾਰੀ ਪ੍ਰਾਇਮਰੀ ਸਕੂਲ ਸਰਵਰਪੁਰ ਵਿਖੇ ਕੈਨੇਡਾ ਨਿਵਾਸੀ …

Leave a Reply