Monday, June 22, 2026

ਅਗਵਾ ਕਰ ਕੇ ਫਿਰੌਤੀ ਮੰਗਣ ਦੇ ਦੋਸ਼ਾਂ `ਚੋਂ ਬਰੀ

ਸੰਗਰੂਰ/ਧੂਰੀ, 24 ਅਗਸਤ (ਪ੍ਰਵੀਨ ਗਰਗ, ਮਹੇਸ਼ ਜਿੰਦਲ)  ਵਧੀਕ ਸੈਸ਼ਨ ਜੱਜ ਗੌਰਵ ਕਾਲੀਆ ਦੀ ਅਦਾਲਤ ਨੇ ਇਕ ਵਿਅਕਤੀ ਨੂੰ ਅਗਵਾ ਕਰਨ ਅਤੇ ਫਿਰੌਤੀ ਮੰਗਣ ਦੇ ਕੇਸ ਵਿੱਚੋਂ ਬਰੀ ਕਰਨ ਹੁਕਮ ਸੁਣਾਇਆ ਹੈ।ਬਚਾਅ ਪੱਖ ਦੇ ਵਕੀਲ ਵਿਕਾਸ ਇਲੀਸਾ ਨੇ ਦੱਸਿਆ ਕਿ ਪੁਲਿਸ ਥਾਣਾ ਸਿਟੀ ਸੰਗਰੂਰ ਵਿਖੇ 17 ਜੂਨ 2014 ਨੂੰ ਦਰਜ ਮਾਮਲੇ ਮੁਤਾਬਿਕ ਬਾਦਲ ਸਿੰਘ ਵਾਸੀ ਪਿੰਡ ਖੇੜੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਭਾਈ ਗੁਰਦਾਸ ਪੋਲੋਟੈਕਟਿਕ ਕਾਲਜ ਦਾ ਵਿਦਿਆਰਥੀ ਹੈ।16 ਜੂਨ ਨੂੰ ਦੁਪਹਿਰ ਉਹ ਕਾਲਜ ਤੋਂ ਸੰਗਰੂਰ ਆ ਕੇ ਬੱਸ ਅੱਡੇ ਤੋਂ ਆਪਣੇ ਕਮਰੇ ਵਿੱਚ ਜਾ ਰਿਹਾ ਸੀ ਕਿ 4 ਨੌਜਵਾਨ ਜਿਨ੍ਹਾਂ ਵਿੱਚੋਂ ਇੱਕ ਆਪਣੇ ਆਪ ਨੂੰ ਕਾਲਾ ਬਡਬਰ ਕਹਿ ਰਿਹਾ ਸੀ, ਉਸ ਨੂੰ ਡਰਾ ਕੇ ਬੱਸ `ਚ ਚੜ੍ਹਾ ਕੇ ਬਰਨਾਲਾ ਰੋਡ ਵੱਲ ਲੈ ਗਏ ਤੇ ਇਨ੍ਹਾਂ ਨੇ ਇਕ ਪਿੰਡ ਦੇ ਬੱਸ ਸਟੈਂਡ `ਤੇ ਉਸ ਨੂੰ ਉਤਾਰ ਲਿਆ ਅਤੇ ਏ.ਟੀ.ਐਮ ਕਾਰਡ ਲੈ ਕੇ ਉਸ ਦੇ ਖਾਤੇ ਵਿਚੋਂ 2000 ਰੁਪਏ ਕਢਵਾ ਲਏ ਅਤੇ ਇੱਕ ਲੱਖ ਰੁਪਏ ਫਿਰੌਤੀ ਦੀ ਮੰਗ ਕੀਤੀ।ਪੁਲਿਸ ਨੇ ਮਾਮਲਾ ਦਰਜ ਕਰ ਕੇ ਕੁਲਵਿੰਦਰ ਸਿੰਘ ਉਰਫ਼ ਕਾਲਾ ਵਾਸੀ ਬਡਬਰ ਨੂੰ ਗਿ੍ਫ਼ਤਾਰ ਕਰ ਲਿਆ।ਹੁਣ ਅਦਾਲਤ ਵਿੱਚ ਸੁਣਵਾਈ ਮੁਕੰਮਲ ਹੋਣ ਉਤੇ ਜੱਜ ਨੇ ਕੁਲਵਿੰਦਰ ਸਿੰਘ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ।

Check Also

ਅਗਨੀਵੀਰਾਂ ਅਤੇ ਭਾਰਤੀ ਫੌਜ ਦੇ ਜਵਾਨਾਂ ਲਈ ਉਚ ਸਿੱਖਿਆ ਦੇ ਨਵੇਂ ਦਰਵਾਜ਼ੇ ਖੁੱਲ੍ਹੇ

ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ ਖੁਰਮਣੀਆਂ) ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਉੱਚੇ ਵਿਜ਼ਨ, ਦੂਰਅੰਦੇਸ਼ੀ …

Leave a Reply