Thursday, March 19, 2026

ਬੀ.ਬੀ.ਕੇ ਡੀ.ਏ.ਵੀ ਕਾਲਜ ‘ਚ `ਸਪੌਟ ਲਾਈਟ 2017- ਦ ਫਰੈਸ਼ਰਜ਼ ਫੀਆਸਟਾ` ਦਾ ਆਯੋਜਨ

PPN2408201708ਅੰਮ੍ਰਿਤਸਰ, 24 ਅਗਸਤ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ. ਕਾਲਜ ਫ਼ਾਰ ਵੂਮੈਨ ‘ਚ `ਸਪੌਟ ਲਾਈਟ 2017- ਦ ਫਰੈਸ਼ਰਜ਼ ਫੀਆਸਟਾ` ਦਾ ਆਯੋਜਨ ਕੀਤਾ ਗਿਆ। ਜਿਸ ਦੌਰਾਨ ਨਵੇਂ ਸੈਸ਼ਨ 2017-18 ਦੀ ਫਰੈਸ਼ਰਜ਼ ਦਾ ਹਾਰਦਿਕ ਸਵਾਗਤ ਕੀਤਾ ਗਿਆ।ਇਸ ਆਯੋਜਨ ‘ਚ ਪਿਛਲੇ ਪੰਦਰਾਂ ਦਿਨਾਂ ਤੋਂ ਆਰੰਭ ਹੋਈ ਥੀਏਟਰ, ਗਾਇਕੀ, ਸੰਗੀਤ, ਹੋਮ ਸਾਇੰਸ, ਨ੍ਰਿਤ, ਕਮਰਸ਼ੀਅਲ ਆਰਟ, ਲਿਟਰਰੀ ਆਈਟਮ, ਨ੍ਰਿਤ, ਡਿਜ਼ਾਈਨ ਆਦਿ ਵਿਭਿੰਨ ਵਿਭਾਗੀ ਟੇਲੈਂਟ ਹੰਟ ਪ੍ਰਤੀਯੋਗਿਤਾਵਾਂ ਸੰਪੰਨ ਹੋਈਆਂ।ਸਮਾਰੋਹ ਦੀ ਪ੍ਰਧਾਨਗੀ ਕਾਲਜ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਕੀਤੀ। ਸਭ ਤੋਂ ਪਹਿਲਾਂ ਮਾਡਲਿੰਗ ‘ਚ ਵਿਦਿਆਰਥਣਾਂ ਨੇ ਆਪਣੀ ਸੁੰਦਰਤਾ ਤੇ ਪ੍ਰਤੀਭਾ ਦਿਖਾਈ।ਇਸ ਪ੍ਰੋਗਰਾਮ ਦੇ ਦੌਰਾਨ ਵਿਦਿਆਰਥਣਾਂ ਦੁਆਰਾ ਸੰਗੀਤ ਤੇ ਨ੍ਰਿਤ ਦੇ ਨਾਲ-ਨਾਲ ਵਿਭਿੰਨ ਸੰਸਕ੍ਰਿਤਕ ਪ੍ਰੋਗਰਾਮ ਦੀ ਪੇਸ਼ਕਾਰੀ ਵੀ ਕੀਤੀ ਗਈ।
ਕਾਲਜ ਦੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਕਾਲਜ ਦੀਆਂ ਫ਼ਰੈਸ਼ਰ ਵਿਦਿਆਰਥਣਾਂ ਦਾ ਹਾਰਦਿਕ ਸੁਆਗਤ ਕੀਤਾ।ਕਾਲਜ ਦੇ ਪ੍ਰਿੰਸੀਪਲ ਨੇ ਟੈਲੇਂਟ ਹੰਟ ਪ੍ਰਤੀਯੋਗਿਤਾ ਦੀਆਂ ਜੇਤੂ ਵਿਦਿਆਰਥਣਾਂ ਨੂੰ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ।ਉਨ੍ਹਾਂ ਨੇ ਕਿਹਾ ਕਿ ਕਾਲਜ ਦਾ ਨਾਮ ਸਿਰਫ ਫੈਸ਼ਨ ਨਾਲ ਹੀ ਨਹੀਂ ਬਲਕਿ ਸਫ਼ਲਤਾ ਤੇ ਜਿ਼ੰਦਗੀ ਦੀ ਅਰਥ ਭਰਪੂਰ ਯਾਤਰਾ ਨਾਲ ਵੀ ਜੁੜਿਆ ਹੋਇਆ ਹੈ।ਉਨ੍ਹਾਂ ਨੇ ਬਾਹਰੀ ਸੁੰਦਰਤਾ ਦੇ ਨਾਲ-ਨਾਲ ਅੰਦਰੂਨੀ ਸੁੰਦਰਤਾ ਦੇ ਮਹੱਤਵ ਬਾਰੇ ਦੱਸਿਆ ਤੇ ਨਾਲ ਹੀ ਸਖ਼ਤ ਮਿਹਨਤ, ਅਨੁਸ਼ਾਸਨ, ਪਰਿਵਾਰਿਕ ਅਤੇ ਨੈਤਿਕ ਕਦਰਾਂ ਕੀਮਤਾਂ ਨੂੰ ਗ੍ਰਹਿਣ ਕਰਨ ‘ਤੇ ਜ਼ੋਰ ਦਿੱਤਾ।ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਪ੍ਰਤੀਯੋਗਿਤਾਵਾਂ ਵਿਦਿਆਰਥਣਾਂ ਦੀ ਅੰਦਰੂਨੀ ਪ੍ਰਤਿਭਾ ਨੂੰ ਉਭਾਰਨ ਵਿੱਚ ਸਹਾਇਕ ਸਿੱਧ ਹੰੁਦੀਆਂ ਹਨ।
ਮਾਡਲਿੰਗ ਦੇ ਮੁਕਾਬਲਿਆਂ ਵਿੱਚ ਰਾਗਿਨੀ (ਬੀ.ਏ.ਜੇ.ਐਮ.ਸੀ, ਸਮੈਸਟਰ ਪਹਿਲਾ) ਨੇ ਮਿਸ. ਬੀ.ਬੀ.ਕੇ. ਕਰਿਜ਼ਮਾ, ਮੰਨਤ ਖੰਨਾ (ਬੀ.ਡੀ, ਸਮੈਸਟਰ ਪਹਿਲਾ) ਨੇ ਮਿਸ ਬੀ.ਬੀ.ਕੇ ਬਰੀਲੀਐਂਸ ਅਤੇ ਦਿਕਸ਼ਾ ਵਾਹੀ (ਬੀ.ਐਫ.ਏ ਅਪਲਾਈਡ ਆਰਟ, ਸਮੈਸਟਰ ਪਹਿਲਾ) ਨੇ ਮਿਸ. ਬੀ.ਬੀ.ਕੇ ਗਲੀਨ ਦਾ ਖਿ਼ਤਾਬ ਜਿੱਤਿਆ।ਮਾਡਲਿੰਗ ਵਿੱਚ ਜੱਜਾਂ ਦੀ ਭੂਮਿਕਾ ਕਾਲਜ ਦੇ ਡਾ. ਪੂਨਮ ਖੁੱਲਰ, ਪ੍ਰੋ. ਕਮਾਇਨੀ ਅਤੇ ਪ੍ਰੋ. ਅੰਤਰਪ੍ਰੀਤ ਕੌਰ ਨੇ ਨਿਭਾਈ।ਇਸ ਦਾ ਆਯੋਜਨ ਕਾਲਜ ਦੇ ਯੂਥ ਵੈਲਫੇਅਰ ਵਿਭਾਗ ਦੁਆਰਾ ਆਯੋਜਿਤ ਕੀਤਾ ਗਿਆ ਜਿਸ ਵਿਚ ਪ੍ਰੋ. (ਡਾ.) ਰੀਤੂ ਸ਼ਰਮਾ ਡੀਨ,ਯੂਥ ਵੈਲਫੇਅਰ ਵਿਭਾਗ ਸਹਿਤ ਹੋਰ ਫੈਕਲਟੀ ਮੈਂਬਰ ਵੀ ਮੌਜੂਦ ਸਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply