Wednesday, August 12, 2026

ਰੋਜ਼ਗਾਰ ਮੇਲਾ ਪੋਲੀਟੈਕਨੀਕਲ ਕਾਲਜ ‘ਚ 28 ਅਗਸਤ ਨੂੰ – ਡਿਪਟੀ ਕਮਿਸ਼ਨਰ

ਅੰਮਿ੍ਤਸਰ, 25 ਅਗਸਤ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਸਰਕਾਰ ਦੇ ਘਰ ਘਰ ਨੌਕਰੀ ਦੇਣ ਦੇ ਉਪਰਾਲੇ ਤਹਿਤ ਰੁਜਗਾਰ Kamaldeep Sanghaਜਨਰੇਸ਼ਨ ਐਂਡ ਟ੍ਰੇਨਿੰਗ ਵਿਭਾਗ ਪੰਜਾਬ ਵੱਲੋਂ 28 ਅਗਸਤ ਨੂੰ ਇਕ ਰੋਜ਼ਗਾਰ ਮੇਲਾ ਸਥਾਨਕ ਪੋਲੀਟੈਕਨੀਕਲ ਕਾਲਜ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ।
ਇਹ ਜਾਣਕਾਰੀ ਦਿੰਦਿਆਂ ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਰੁਜਗਾਰ ਮੇਲੇ ਵਿੱਚ ਪੰਜਾਬ ਸਰਕਾਰ ਦੇ ਘਰ ਘਰ ਨੌਕਰੀ ਉਪਰਾਲੇ ਅਧੀਨ ਵੱਖ ਵੱਖ ਟਰੇਡਾਂ ਨਾਲ ਸਬੰਧਤ ਪ੍ਰਾਰਥੀਆਂ ਨੂੰ ਰੁਜਗਾਰ ਜਨਰੇਸ਼ਨ ਅਤੇ ਟੇ੍ਰਨਿੰਗ ਵਿਭਾਗ ਪੰਜਾਬ ਅਤੇ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਵੱਲੋਂ ਬੁਲਾਇਆ ਗਿਆ ਹੈ।ਉਨਾਂ ਦੱਸਿਆ ਕਿ ਇਸ ਮੇਲੇ ਵਿੱਚ 10 ਜਮਾਤ ਤੋਂ ਲੈ ਕੇ ਡਿਗਰੀ ਹੋਲਡਰ ਤੱਕ ਦੇ ਪ੍ਰਾਰਥੀਆਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ।ਉਨਾਂ ਨੇ ਦੱਸਿਆ  ਕਿ ਇਨਾਂ ਮੇਲਿਆਂ ਦਾ ਮੇਨ ਮਕਸਦ ਨੌਜਵਾਨ ਪੀੜੀ ਲਈ ਰੁਜ਼ਗਾਰ ਦੇ ਮੌਕੇ ਵੱਧ ਤੋਂ ਵੱਧ ਪ੍ਰਦਾਨ ਕਰਨਾ ਹੈ।ਅਕਸਰ ਨੌਜਵਾਨ ਪੜਾਈ ਉਪਰੰਤ ਆਪਣੀ ਕਾਬਲੀਅਤ ਅਤੇ ਯੋਗਤਾ ਅਨੁਸਾਰ ਨੌਕਰੀ ਨਹੀਂ ਲੱਭ ਪਾਉਂਦੇ ਪ੍ਰੰਤੂ ਦੂਜੇ ਪਾਸੇ ਵੱਖ ਵੱਖ ਕੰਪਨੀਆਂ, ਸੰਸਥਾਵਾਂ ਅਤੇ ਫੈਕਟਰੀਆਂ ਆਦਿ ਆਪਣੀਆਂ ਲੋੜ ਅਨੁਸਾਰ ਕਾਬਲ ਮੈਨ ਪਾਵਰ ਨਹੀਂ ਪ੍ਰਾਪਤ ਕਰ ਰਹੀਆਂ।ਡੀ.ਸੀ ਸੰਘਾ ਕਿ ਇਸ ਨੌਕਰੀ ਅਤੇ ਲੋੜੀਂਦੇ ਮੈਨ ਪਾਵਰ ਦੇ ਪਾੜੇ ਨੂੰ ਖਤਮ ਕਰਨ ਸਬੰਧੀ ਇਹ ਮੇਲੇ ਬਹੁਤ ਕਾਰਗਾਰ ਸਿੱਧ ਹੋ ਰਹੇ ਹਨ।ਉਨਾਂ ਕਿਹਾ ਕਿ  ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਲਈ  ਇਹ ਉਪਰਾਲੇ ਕਰਨੇ ਜਰੂਰੀ ਹਨ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …

Leave a Reply