Tuesday, August 11, 2026

ਜਿਊਂਦੇ ਜੀ ਖੂਨਦਾਨ ਤੇ ਮਰਨ ਉਪਰੰਤ ਕਰੋ ਅੱਖਾਂ ਦਾਨ

ਪਠਾਨਕੋਟ, 25 ਅਗਸਤ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਪਠਾਨਕੋਟ ਡਾ. ਨਰੇਸ਼ ਕਾਂਸਰਾ ਦੀ ਪ੍ਰਧਾਨਗੀ ਹੇਠ ਅੱਜ 25 ਅਗਸਤ ਤੋ 8 ਸੰਤਬਰ ਤੱਕ PPN2508201706ਸ਼ੂਰੁ ਹੋਣ ਜਾ ਰਹੇ ਅੱਖਾਂ ਦਾਨ ਕਰਨ ਸੰਬਧੀ ਪੰਦਰਵਾੜਾ ਦੇ ਸੰਬਧ ਵਿੱਚ ਰਾਸ਼ਟਰੀ ਕਲਿਆਣਕਾਰੀ ਪਰਿਸ਼ਦ ਪਠਾਨਕੋਟ ਦੇ ਮੈਬਰਾਂ ਨਾਲ ਵਿਸ਼ੇਸ਼ ਬੈਠਕ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਸਹਾਇਕ ਸਿਵਲ ਡਾ. ਨੈਨਾ ਸਲਾਥਿਆ ਅਤੇ ਜਿਲਾ ਪਰਿਵਾਰ ਭਲਾਈ ਅਫਸਰ ਡਾ. ਰਕੇਸ਼ ਸਰਪਾਲ ਨੇ ਭਾਗ ਲਿਆ।ਡਾ. ਕਾਂਸਰਾ ਨੇ ਇਸ ਸਮੇਂ ਜਿਊਂਦੇ ਜੀ ਖੂਨਦਾਨ ਤੇ ਮਰਨ ਉਪਰੰਤ ਕਰੋ ਅੱਖਾਂ ਦਾਨ ਦੀ ਗੱਲ ਕਰਦਿਆਂ ਦੱਸਿਆ ਕਿ ਸਿਹਤ ਵਿਭਾਗ ਪਠਾਨਕੋਟ ਵਲੋਂ ਜਿਲੇ ਦੇ ਕੌਰਨੀਅਲ ਅੰਨੇਪਨ ਤੋਂ ਪੀੜਤ ਲੋਕਾਂ ਲਈ ਰਾਸ਼ਟਰੀ ਕਲਿਆਣਕਾਰੀ ਪਰਿਸ਼ਦ ਪਠਾਨਕੋਟ ਵਲੋਂ ਰੋਟਰੀ ਆਈ ਬੈਂਕ ਤੇ ਕੋਰਨੀਅਲ ਟਰਾਂਸਪਲਨੈਟੈਸ਼ਨ ਸੋਸਾਇਟੀ (ਰਜਿ.) ਦੇ ਸਹਿਯੋਗ ਨਾਲ ਨੇਤਰਦਾਨ ਪੰਦਰਵਾੜੇ ਦੌਰਾਨ ਇਲਾਜ਼ ਕੀਤਾ ਜਾ ਰਿਹਾ ਹੈ।ਉਨਾਂ ਦੱਸਿਆ ਕਿ ਵਿਭਾਗ ਵਲੋਂ ਕੋਰਨੀਅਲ ਅੰਧਾਪਨ ਤੋਂ ਪੀੜ੍ਹਤ ਲੋਕਾਂ ਦੀ ਸੂਚੀ ਰਾਸ਼ਟਰੀ ਕਲਿਆਣਕਾਰੀ ਪਰਿਸ਼ਦ ਨੂੰ ਦੇ ਦਿੱਤੀ ਗਈ ਹੈ।ਉਨਾਂ ਕਿਹਾ ਕਿ ਹਰ ਸਾਲ ਲਗਭਗ ਵੀਹ ਹਜਾਰ ਲੋਕ ਅੰਨੇਪਣ ਦਾ ਸ਼ਿਕਾਰ ਹੋ ਰਹੇ ਹਨ, ਪਰ ਅੱਖਾ ਦਾਨ ਕਰਨ ਵਾਲਿਆਂ ਦੀ ਗਿਣਤੀ ਬਹੁਤ ਘੱਟ ਹੈ।ਉਨਾਂ ਕਿਹਾ ਕਿ ਮਰਨ ਉਪਰੰਤ ਅੱਖਾਂ ਦਾਨ ਕਰਨ ਵਾਲਾ ਇੱਕ ਇਨਸਾਨ ਦੋ ਇਨਸਾਨਾਂ ਨੂੰ ਰੋਸ਼ਨੀ ਦੇ ਸਕਦਾ ਹੈ।ਅੱਖਾਂ ਦਾਨ ਲੈਣ ਲਈ ਨੇਤਰਦਾਨ ਸੰਸਥਾ ਦੇ ਮੈਂਬਰ ਡਾਕਟਰਾਂ ਦੀ ਟੀਮ ਨਾਲ ਮਿ੍ਰਤਕ ਦੇ ਘਰ ਆਪ ਜਾਂਦੇ ਹੈ।ਇਸ ਲਈ ਦਾਨੀ ਵਿਅਕਤੀ ਨੰੁੂ ਕਿਸੇ ਵੀ ਹਸਪਤਾਲ ਜਾਣ ਦੀ ਲੋੜ ਨਹੀ।ਇਸ ਤੋਂ ਇਲਾਵਾ ਅੱਖਾਂ ਦਾਨ ਕਰਨ ਉਪੰਰਤ ਮਿ੍ਰਤਕ ਦੇ ਨਕਲੀ ਅੱਖਾਂ ਲਗਾ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਅੰਤਿਮ ਦਰਸ਼ਨ ਕਰਨ ਸਮੇਂ ਬੁਰਾ ਨਾ ਲੱਗੇ।ਉਨਾਂ ਨੇ ਲੋਕਾਂ ਨੂੰ ਵੱਧ ਤੋ ਵੱਧ ਅੱਖਾਂ ਦਾਨ ਕਰਨ ਦੀ ਅਪੀਲ ਕੀਤੀ ਤਾਂ ਜੋ ਮਰਨ ਤੋ ਬਾਅਦ ਵੀ ਕਿਸੇ ਦੀ ਜਿੰਦਗੀ ਨੂੰ ਰੋਸ਼ਨ ਕੀਤੀ ਜਾ ਸਕੇ।ਉਨਾਂ ਇਸ ਮੌਕੇ ਰਾਸ਼ਟਰੀ ਕਲਿਆਣਕਾਰੀ ਪਰਿਸ਼ਦ ਪਠਾਨਕੋਟ ਦੇ ਪ੍ਰਧਾਨ ਰਾਕੇਸ਼ ਸ਼ਰਮਾ, ਟੀ.ਆਰ ਕਾਟਲ, ਵਿਨੋਦ ਸੈਣੀ, ਸੁਰੇਸ਼ ਅਰੋੜਾ ਆਦਿ ਹਾਜ਼ਰ ਸਨ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …

Leave a Reply