Tuesday, August 11, 2026

ਪੇਟ ਦੇ ਕੀੜਿਆਂ ਤੋਂ ਮੁਕਤੀ – ਬੱਚਿਆਂ ਦੀ ਸ਼ਕਤੀ

ਪਠਾਨਕੋਟ, 25 ਅਗਸਤ (ਪੰਜਾਬ ਪੋਸਟ ਬਿਊਰੋ) – ਜਿਲੇ ਭਰ ਵਿੱਚ ਨੈਸ਼ਨਲ ਡੀ-ਵਾਰਮਿੰਗ ਡੇਅ ਅਧੀਨ 1-19 ਸਾਲ ਤੱਕ ਦੇ ਬੱਚਿਆਂ ਨੂੰ ਪੇਟ ਦੇ ਕੀੜੇ ਮਾਰਨ PPN2508201707ਵਾਲੀ ਐਲਬੇਂਡਜ਼ੋਲ ਗੋਲੀ ਖਵਾਈ ਗਈ, ਜਦਕਿ ਜਿਲਾ ਟੀਕਾਕਰਨ ਅਫਸਰ ਡਾ. ਕਿਰਨ ਬਾਲਾ ਦੀ ਅਗਵਾਈ ਹੇਠ ਮੋਪ-ਅਪ ਦਿਵਸ ਮਨਾਉਂਦਿਆਂ ਜਿਹੜੇ ਬੱਚੇ ਕਿਸੇ ਵੀ ਕਾਰਨ ਕਰਕੇ ਦਵਾਈ ਲੈਣ ਤੋ ਵਾਂਝੇ ਰਹਿ ਗਏ ਸਨ, ਉਨਾਂ ਨੂੰੂ ਦਵਾਈ ਖੁਆਈ ਗਈ।ਇਸ ਮੌਕੇ ਡਾ. ਕਿਰਨ ਬਾਲਾ ਨੇ ਜਾਣਕਾਰੀ ਦਿੱਤੀ ਕਿ ਜਿਲੇ ਦੇ ਤਕਰੀਬਨ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲ, ਪ੍ਰਾਈਵੇਟ ਸਕੂਲ ਅਤੇ ਆਂਗਨਵਾੜੀ ਕੇਂਦਰਾ ਦੇ 1-19 ਸਾਲ ਦੇ 38,000 ਬੱਚਿਆਂ ਨੂੰ ਪੇਟ ਦੇ ਕੀੜੇ ਮਾਰਨ ਵਾਲੀ ਐਲਬੈਂਡਜੋਲ ਗੋਲੀਆਂ ਅਧਿਆਪਕਾਂ ਅਤੇ ਆਂਗਣਵਾੜੀ ਕੇਂਦਰਾਂ ਵਿੱਚ ਆਂਗਣਵਾੜੀ ਵਰਕਰਾਂ ਦੀ ਨਿਗਰਾਨੀ ਹੇਠ ਖਵਾਈਆਂ ਗਈਆਂ।ਉਨਾਂ ਦੱਸਿਆ ਕਿ 1 ਤੋ 19 ਸਾਲ ਤੱਕ ਦੇ ਬੱਚੇ ਪੇਟ ਦੇ ਕੀੜਿਆਂ ਦੀ ਬੀਮਾਰੀ ਦੇ ਜਿਆਦਾ ਸ਼ਿਕਾਰ ਹੰੁਦੇ ਹਨ।ਇਸ ਬੀਮਾਰੀ ਨਾਲ ਬਚਿਆਂ’ਚ ਭੁੱਖ ਨਾ ਲੱਗਣਾ, ਕੁਪੋਸ਼ਣ ਅਤੇ ਖੂਨ ਦੀ ਕਮੀ, ਸੰਪੂਰਨ ਮਾਨਸਿਕ ਤੇ ਸਰੀਰਕ ਵਿਕਾਸ ਵਿੱਚ ਰੁਕਾਵਟ, ਖੁਨ ਦੀ ਕਮੀ ਕਾਰਨ ਥਕਾਵਟ ਰਹਿਣੀ, ਪੜਾਈ ’ਚ ਮਨ ਨਾ ਲੱਗਣਾ ਆਦਿ ਲੱਛਣ ਪਾਏ ਜਾਂਦੇ ਹਨ।ਇਸ ਦਵਾਈ ਨਾਲ ਬਚਿਆਂ ਨੂੰ ਪੇਟ ਦੀਆਂ ਬੀਮਾਰੀਆਂ ਤੋਂ ਰਾਹਤ ਮਿਲਦੀ ਹੈ। ਉਨਾਂ ਦੱਸਿਆ ਕਿ ਐਲਬੈਂਡਜੋਲ ਦੀ ਗੋਲੀ ਖਾਣਾ ਖਾਣ ਤੋ ਬਾਅਦ 1 ਤੋਂ ਂ19 ਸਾਲ ਤੱਕ ਦੇ ਬੱਚਿਆਂ (1-2 ਸਾਲ ਨੂੰ ਸਿਰਪ ਅਤੇ 2-19 ਸਾਲ ਪੂਰੀ ਗੋਲੀ) ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ ਵਿੱਚ ਅਧਿਆਪਕਾਂ ਅਤੇ ਆਂਗਣਵਾੜੀ ਕੇਂਦਰਾਂ ਵਿੱਚ ਆਂਗਣਵਾੜੀ ਵਰਕਰਾਂ ਦੀ ਨਿਗਰਾਨੀ ਹੇਠ ਖੁਆਈ ਗਈ।ਉਨਾਂ ਕਿਹਾ ਕਿ ਇਸ ਗੋਲੀ ਦਾ ਕੋਈ ਮਾੜਾ ਪ੍ਰਭਾਵ ਨਹੀ ਹੈ, ਪਰ ਜਿਹਨਾਂ ਬੱਚਿਆਂ ਦੇ ਪੇਟ ਵਿੱਚ ਕੀੜੇ ਹੰੁਦੇ ਹਨ, ਉਹਨਾਂ ਨੂੰ ਦਵਾਈ ਖਾਣ ਉਤੇ ਮਾਮੂਲੀ ਲੱਛਣ-ਜਿਵੇਂ ਜੀਅ ਕੱਚਾ ਹੋਣਾ,ਪੇਟ ਵਿੱਚ ਹਲਕਾ ਦਰਦ, ਉਲਟੀ, ਦਸਤ ਅਤੇ ਥਕਾਵਟ ਮਹਿਸੂਸ ਹੋ ਸਕਦੀ ਹੈ, ਪਰ ਘਬਰਾਉਣ ਦੀ ਕੋਈ ਲੋੜ ਨਹੀ ਹੈ।ਕਿਸੇ ਵੀ ਸਮੱਸਿਆ ਵਾਸਤੇ ਵਿਭਾਗ ਵਲੋ ਵਿਸ਼ੇਸ਼ ਰਿਸਪੌਂਸ ਟੀਮਾਂ ਦਾ ਵੀ ਗਠਨ ਕੀਤਾ ਗਿਆ ਹੈ।ਇਸ ਤੋ ਇਲਾਵਾ ਲੋਕ ਆਪਣੇ ਏਰੀਏ ਦੀ ਏ.ਐਨ.ਐਮ ਜਾਂ ਆਸ਼ਾ ਜਾਂ ਆਂਗਣਵਾੜੀ ਵਰਕਰ ਨਾਲ ਵੀ ਸੰਪਰਕ ਕਰ ਸਕਦੇ ਹਨ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …

Leave a Reply