Tuesday, August 11, 2026

ਡੇਰਾ ਮੁੱਖੀ ਨੂੰ ਸਜਾ ਲਈ 28 ਨੂੰ ਰੋਹਤਕ `ਚ ਬਣੇਗੀ ਆਰਜ਼ੀ ਸੀ.ਬੀ.ਆਈ ਅਦਾਲਤ

Punjab Haryana High Courtਅੰਮ੍ਰਿਤਸਰ, 26 ਅਗਸਤ (ਪੰਜਾਬ ਪੋਸਟ ਬਿਊਰੋ) – ਪੰਚਕੁਲਾ ਦੀ ਸੀ.ਬੀ.ਅਦਾਲਤ ਵੱਲੋਂ ਸਾਧਵੀ ਸਰੀਰਕ ਸ਼ੋਸ਼ਣ ਮਾਮਲੇ `ਚ ਦੋਸ਼ੀ ਕਰਾਰ ਦਿੱਤੇ ਗਏ ਡੇਰਾ ਸਿਰਸਾ ਦੇ ਮੁੱਖੀ ਰਾਮ ਰਹੀਮ ਨੂੰ ਸਜਾ ਦੇਣ ਲਈ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਆਰਜੀ ਸੀ.ਬੀ.ਆਈ ਅਦਾਲਤ ਬਣਾਈ ਜਾਵੇਗੀ। ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਇਹ ਆਦੇਸ਼ 25 ਅਗਸਤ ਨੂੰ ਪੰਚਕੁਲਾ ਵਿੱਚ ਹੋਈ ਹਿੰਸਾ ਨੂੰ ਦੇਖਦਿਆਂ ਜਾਰੀ ਕੀਤਾ ਗਿਆ ਹੈ। ਸੂਚਨਾ ਅਨੁਸਾਰ ਸੀ.ਬੀ.ਆਈ ਕੋਰਟ ਦੇ ਜੱਜ ਜਗਦੀਪ ਸਿੰਘ ਇਸ ਆਰਜੀ ਅਦਾਲਤ ਵਿੱਚ ਸਜਾਯਾਫਤਾ ਡੇਰਾ ਮੁੱਖੀ ਦੀ ਸਜਾ ਦਾ ਐਲਾਨ ਕਰਨਗੇ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਹ ਖਬਰਾਂ ਆ ਰਹੀਆਂ ਸਨ ਕਿ ਡੇਰਾ ਮੁੱਖੀ ਦੀ ਸਜਾ ਲਈ ਵੀਡੀਓ ਕਾਂਨਫਰੰਸ ਕਰਵਾਈ ਜਾਵੇਗੀ ਪਰ ਪੰਜਾਬ ਹਰਿਆਣਾ ਹਾਈ ਕੋਰਟ ਦੇ ਹੁਕਮਾਂ `ਤੇ ਹੁਣ ਰੋਹਤਕ ਦੀ ਅਤੀ ਸੁਰੱਖਿਅਤ ਜੇਲ੍ਹ ਵਿੱਚ ਹੀ ਆਰਜੀ ਅਦਾਲਤ ਬਣਾ ਕੇ ਸਜਾ ਦੀ ਕਾਰਵਾਈ ਨੂੰ ਅੰਜ਼ਾਮ ਦਿੱਤਾ ਜਾਵੇਗਾ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …

Leave a Reply