ਪਠਾਨਕੋਟ, 25 ਅਗਸਤ (ਪੰਜਾਬ ਪੋਸਟ ਬਿਊਰੋ) `ਫਾਰਮ ਟੂ ਹੋਮ ਅਤੇ ਕਿਸਾਨ ਬਾਜ਼ਾਰ ਪ੍ਰੋਜੈਕਟ, ਐਕਟਿਵ ਬਲੱਡ ਕੰਟਰੀਬਿਊਟਰ` ਦੀ ਕਾਰਗੁਜ਼ਾਰੀ ਦੇਖਣ
ਲਈ ਪਿਛਲੇ ਦਿਨੀ ਗੁਰੂਗਰਾਮ( ਹਰਿਆਣਾ) ਨਾਲ ਸੰਬੰਧਤ ਗੈਰ ਸਰਕਾਰੀ ਸੰਗਠਨ ਵਲੋਂ ਬੰਬੇ ਸਟਾਕ ਐਕਸਚੇਂਜ (ਬੀ.ਐਸ.ਈ) ਦਲਾਲ ਸਟਰੀਟ ਮੁੰਬਈ ਵਿਖੇ ਸਕਾਚ ਸਮਾਰਟ ਸਿਟੀ ਐਵਾਰਡ 2017 ਨਾਮ ਦਾ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਦੇਸ਼ ਭਰ ਵਿਚੋਂ 100 ਤੋਂ ਵੱਧ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਸ਼ਿਰਕਤ ਕੀਤੀ ਸੀ।ਜਿਸ ਦਾ ਨਤੀਜਾ ਸਤੰਬਰ ਮਹੀਨੇ ਆਏਗਾ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਨੀਲਿਮਾ ਨੇ ਦੱਸਿਆ ਕਿ ਹੁਣ ਜਿਲਾ ਪਠਾਨਕੋਟ ਵੱਲੋਂ ਐਕਟਿਵ ਬਲੱਡ ਕੰਟਰੀਬਿਊਟਰ ਪ੍ਰੋਜੈਕਟ ਸਮਾਰਟ ਗਵਰਨੈਸ ਅਵਾਰਡ ਲਈ ਭੇਜਿਆ ਗਿਆ ਹੈ ਜਿਸ ਦਾ ਪਹਿਲਾ ਰਾਉਂਡ ਦਿੱਲੀ ਵਿਖੇ ਹੋ ਗਿਆ ਹੈ ਅਤੇ ਦੂਸਰੇ ਰਾਉਂਡ ਵਿੱਚ ਵੋਟਿੰਗ ਕੀਤੀ ਜਾਣੀ ਹੈ।ਉਨਾਂ ਕਿਹਾ ਕਿ ਦੂਜੇ ਪੜਾਅ ਤਹਿਤ ਆਮ ਨਾਗਰਿਕਾਂ ਤੋਂ ਬੇਹਤਰ ਪ੍ਰੋਜੈਕਟ ਲਈ ਸ਼ੋਸ਼ਲ ਮੀਡੀਆ ਟਵਿਟਰ ਤੇ ਪੋਲਿੰਗ ਕਰਵਾਈ ਜਾ ਰਹੀ ਹੈ। ਉਨਾਂ ਕਿਹਾ ਕਿ ਵੋਟ ਕਰਨ ਲਈ ਟਵਿਟਰ ਅਕਾਉਂਟ ਹੋਣਾ ਜ਼ਰੂਰੀ ਹੈ।ਉਨਾਂ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਦਾ ਟਵਿਟਰ ਅਕਾਉਂਟ ਨਹੀਂ ਹੈ ਤਾਂ ਉਹ ਪਲੇਅਸਟੋਰ ਤੇ ਜਾ ਕੇ ਟਵਿਟਰ ਡਾਊਨਲੋਡ ਕਰ ਕੇ ਅਕਾਉਂਟ ਬਣਾ ਸਕਦਾ ਹੈ।ਉਨਾਂ ਦੱਸਿਆ ਕਿ ਟਵਿਟਰ ਅਕਾਉਂਟ ਬਨਾਉਣ ਤੋਂ ਬਾਅਦ ਹਟਟਪ://ਪੋਪੁਲੳਰਵੋਟੲ1.ਸਕੋਚਹ.ਨਿ/ ਲਿੰਕ ਤੇ ਜਾ ਕੇ ਐਕਟਿਵ ਬਲੱਡ ਕੰਟਰੀਬਿਊਟਰ ਲਈ 16 ਨੰ. ਤੇ ਵੋਟ ਪਾਈ ਜਾ ਸਕਦੀ ਹੈ। ਉਨਾਂ ਜ਼ਿਲੇ ਦੇ ਆਮ ਨਾਗਰਿਕਾਂ ਖਾਸਕਰਕੇ ਨੌਜਵਾਨ ਲੜਕਿਆਂ ਅਤੇ ਲੜਕੀਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਵੋਟਿੰਗ ਕੀਤੀ ਜਾਵੇ ਤਾਂ ਜੋ ਜ਼ਿਲਾ ਪਠਾਨਕੋਟ ਨੂੰ ਹੋਰ ਬੁਲੰਦੀਆਂ ਤੇ ਲਿਜਾਇਆ ਜਾ ਸਕੇ।
Check Also
ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ
ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …
Punjab Post Daily Online Newspaper & Print Media