Wednesday, August 12, 2026

ਉਪ ਰਾਸ਼ਟਰਪਤੀ ਵਲੋਂ ਗਣੇਸ਼ ਚਤੁਰਥੀ ਦੀ ਪੂਰਵ ਸੰਧਿਆ `ਤੇ ਲੋਕਾਂ ਨੂੰ ਵਧਾਈਆਂ

ਨਵੀਂ ਦਿੱਲੀ, 26 ਅਗਸਤ (ਪੰਜਾਬ ਪੋਸਟ ਬਿਊਰੋ) – ਭਾਰਤ ਦੇ ਉਪ ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਗਣੇਸ਼ ਚਤੁਰਥੀ ਦੇ ਸ਼ੁਭ ਮੌਕੇ `ਤੇ ਲੋਕਾਂ ਨੂੰ Venkaiah Naiduਵਧਾਈਆਂ ਦਿੱਤੀਆਂ ਹਨ।ਇੱਕ ਸੰਦੇਸ਼ ਵਿੱਚ ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਵਿੱਚ ਭਗਵਾਨ ਗਣੇਸ਼ ਨੂੰ ਵਿਦਵਤਾ, ਸਮ੍ਰਿੱਧੀ ਅਤੇ ਸੁਭਾਗ ਦੀ ਸਾਕਾਰ ਮੂਰਤ ਮੰਨਿਆ ਜਾਂਦਾ ਹੈ।ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਚੰਗੇ ਕਾਰਜ ਅਤੇ ਪ੍ਰੋਜੈਕਟ ਸ਼ੁਰੂ ਕਰਨ ਤੋਂ ਪਹਿਲਾ ਭਗਵਾਨ ਗਣੇਸ਼ ਦਾ ਸ਼ੁਭ ਨਾਮ ਲੈਣਾ ਇੱਕ ਆਮ ਗੱਲ ਹੈ। ਉਪ ਰਾਸ਼ਟਰਪਤੀ ਦੇ ਸੰਦੇਸ਼ ਦਾ ਮੂਲ-ਪਾਠ ਇਸ ਤਰ੍ਹਾਂ ਹੈ :
ੱ             “ਮੈਂ ਗਣੇਸ਼ ਚਤੁਰਥੀ ਦੇ ਸ਼ੁਭ ਮੌਕੇ `ਤੇ ਦੇਸ਼ ਦੇ ਲੋਕਾਂ ਨੂੰ ਵਧਾਈਆਂ ਤੇ ਸ਼ੁਭਕਾਮਨਾਵਾਂ ਦਿੰਦਾ ਹਾਂ।ਗਣੇਸ਼ ਚਤੁਰਥੀ ਨੂੰ ਭਗਵਾਨ ਗਣੇਸ਼ ਦਾ ਪ੍ਰਕਾਸ਼ ਉਤਸਵ ਮੰਨਿਆ ਜਾਂਦਾ ਹੈ।ਸਾਡੇ ਦੇਸ਼ ਵਿੱਚ ਭਗਵਾਨ ਗਣੇਸ਼ ਨੂੰ ਵਿਦਵਤਾ, ਸਮ੍ਰਿੱਧੀ ਅਤੇ ਸੁਭਾਗ ਦੀ ਸਾਕਾਰ ਮੂਰਤ ਮੰਨਿਆ ਜਾਂਦਾ ਹੈ। ਦੇਸ਼ ਭਰ ਵਿੱਚ ਕਿ ਕਿਸੇ ਵੀ ਚੰਗੇ ਕਾਰਜ ਅਤੇ ਪ੍ਰੋਜੈਕਟ ਸ਼ੁਰੂ ਕਰਨ ਤੋਂ ਪਹਿਲਾ ਭਗਵਾਨ ਗਣੇਸ਼ ਦਾ ਸ਼ੁਭ ਨਾਮ ਲੈਣਾ ਇੱਕ ਆਮ ਗੱਲ ਹੈ। ਇਹ ਦਿਨ ਦੇਸ਼ ਵਿੱਚ ਸ਼ਾਂਤੀ, ਸਮ੍ਰਿੱਧੀ ਅਤੇ ਸਦਭਾਵਨਾ ਦੀ ਸੌਗਾਤ ਲਿਆਵੇ।”

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …

Leave a Reply