ਨਵੀਂ ਦਿੱਲੀ, 26 ਅਗਸਤ (ਪੰਜਾਬ ਪੋਸਟ ਬਿਊਰੋ) – ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ ਮਣੀਪੁਰ ਦੇ ਸਾਬਕਾ ਮੁੱਖ ਮੰਤਰੀ, ਸ਼੍ਰੀ ਰਿਸ਼ਾਂਗ ਕੀਸਿੰਗ
ਦੇ ਅਕਾਲ ਚਲਾਣੇ ਉੱਤੇ ਸੋਗ ਪ੍ਰਗਟਈਆ ਹੈ।ਉਨ੍ਹਾਂ ਦੀ ਪਤਨੀ ਸ਼੍ਰੀਮਤੀ, ਖਤਿੰਗਲਾ ਕੀਸਿੰਗ ਨੂੰ ਭੇਜੇ ਇੱਕ ਸੋਗ ਸੰਦੇਸ਼ ਵਿੱਚ ਰਾਸ਼ਟਰਪਤੀ ਨੇ ਕਿਹਾ, “ਮੈਨੂੰ ਤੁਹਾਡੇ ਪਤੀ ਸ਼੍ਰੀ ਰਿਸ਼ਾਂਗ ਕੀਸ਼ਿੰਗ ਦੇ ਅਕਾਲ ਚਲਾਣੇ ਬਾਰੇ ਜਾਣ ਕੇ ਬੜਾ ਦੁੱਖ ਹੋਇਆ ਹੈ।
ਮਣੀਪੁਰ ਦੇ ਸਾਬਕਾ ਮੁੱਖ ਮੰਤਰੀ, ਸ਼੍ਰੀ ਰਿਸ਼ਾਂਗ ਕੀਸ਼ਿੰਗ ਦੇਸ਼ ਦੀ ਪਹਿਲੀ ਲੋਕ ਸਭਾ ਦੇ ਮੈਂਬਰ ਸਨ ਅਤੇ ਉਹ ਉੱਤਰ-ਪੂਰਬ ਦੇ ਮਹਾਨ ਨੇਤਾਵਾਂ ਵਿੱਚੋਂ ਇੱਕ ਸਨ।ਉਹ ਮਣੀਪੁਰ ਤੋਂ ਰਾਜ ਸਭਾ ਮੈਂਬਰ ਵੀ ਰਹਿ ਚੁੱਕੇ ਹਨ। ਉਹ ਮਹਾਨ ਆਗੂ ਸਨ ਜਿਨ੍ਹਾਂ ਨੇ ਸੁਤੰਤਰਤਾ ਅੰਦੋਲਨ ਵਿੱਚ ਵੀ ਹਿਸਾ ਲਿਆ। ਉਨ੍ਹਾਂ ਦੇ ਅਕਾਲ ਚਲਾਣੇ ਨਾਲ ਦੇਸ਼ ਨੇ ਸਮਾਜਿਕ ਜੀਵਨ ਦੇ ਇੱਕ ਪ੍ਰਸਿੱਧ ਵਿਅਕਤੀ ਅਤੇ ਅਨੁਭਵੀ ਸਾਂਸਦ ਨੂੰ ਗੁਆ ਲਿਆ ਹੈ।ਜਿਨ੍ਹਾਂ ਨੂੰ ਮਣੀਪੁਰ ਅਤੇ ਦੇਸ਼ ਪ੍ਰਤੀ ਕੀਤੀਆਂ ਗਈਆਂ ਉਨ੍ਹਾਂ ਦੀਆਂ ਸੇਵਾਵਾਂ ਲਈ ਹਮੇਸ਼ਾ ਯਾਦ ਕੀਤਾ ਜਾਵੇਗਾ।ਇਸ ਮੌਕੇ `ਤੇ ਕਿਰਪਾ ਕਰਕੇ ਮੇਰੀਆਂ ਹਾਰਦਿਕ ਸੰਵੇਦਨਾਵਾਂ ਸਵੀਕਾਰ ਕਰੋ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਇਨ੍ਹਾਂ ਬਾਰੇ ਸੂਚਿਤ ਕਰ ਦਿਓ। ਤੁਹਾਨੂੰ ਸਾਰਿਆਂ ਨੂੰ ਇਸ ਨਾ ਪੂਰਾ ਹੋਣ ਵਾਲੇ ਘਾਟੇ ਨੂੰ ਧੀਰਜ ਅਤੇ ਸਾਹਸ ਨਾਲ ਸਹਿਣ ਕਰਨ ਦੀ ਸ਼ਕਤੀ ਮਿਲੇ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media