Tuesday, November 24, 2026

ਡੇਂਗੂ ਦੀ ਰੋਕਥਾਮ ਲਈ ਸਿਵਲ ਸਰਜਨ ਨੇ ਕੀਤਾ ਲੀਮੀਨੀ ਖੇਤਰ ਦਾ ਦੌਰਾ

ਪਠਾਨਕੋਟ, 26 ਅਗਸਤ  (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਪਠਾਨਕੋਟ ਡਾ. ਨਰੇਸ਼ ਕਾਂਸਰਾ ਜਿਲਾ ਪਰਿਵਾਰ ਭਲਾਈ ਅਫਸਰ ਡਾ. ਰਾਕੇਸ਼ ਸਰਪਾਲ PPN2608201704ਅਤੇ ਜਿਲਾ ਐਪੀਡੀਮੋਲੋਜਿਸਟ ਡਾ. ਸੁਨੀਤਾ ਸ਼ਰਮਾ ਵਲੋ ਡੇਂਗੂ ਦੀ ਰੋਕਥਾਮ ਲਈ ਪਠਾਨਕੋਟ ਦੇ ਲਮੀਨੀ ਖੇਤਰ ਦਾ ਦੌਰਾ ਕੀਤਾ ਗਿਆ ਅਤੇ ਮੌਕੇ ਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ।ਇਸ ਮੌਕੇ ਡਾ. ਕਾਂਸਰਾ ਨੇ ਦੱਸਿਆ ਕਿ ਇਸ ਏਰੀਅੇ ਵਿੱਚ ਸੀਵਰੇਜ,ਪੀਣ ਦੇ ਪਾਣੀ ਦੀ ਕਾਫੀ ਸੱਮਸਿਆ ਹੈ ਅਤੇ ਬੁਖਾਰ, ਉਲਟੀਆਂ ਅਤੇ ਪੇਟ ਦਰਦ ਨਾਲ ਕਾਫੀ ਲੋਕ ਪ੍ਰਭਾਵਿਤ ਹੋਏ ਹਨ।ਉਨਾਂ ਕਿਹਾ ਕਿ ਹੁਣ ਤੱਕ ਪਠਾਨਕੋਟ ਦੇ ਡੇਂਗੂ ਦੇ ਜਿੰਨੇ ਵੀ ਕੇਸ ਆਏ ਹਨ ੳੇੁਹ ਸਾਰੇ ਇਸ ਏਰੀਏ ਦੇ ਹਨ।ਇਸ ਕਰਕੇ ਸਿਹਤ ਵਿਭਾਗ ਵਲੋਂ ਲੋਕਾਂ ਨੰੁੂ ਹੈਲਥ ਵਰਕਰਾਂ/ਹੈਲਥ ਇੰਸਪੈਕਟਰਾਂ ਦੀਆਂ ਟੀਮਾਂ ਬਣਾ ਕੇ ਜਾਗਰੂਕ ਕੀਤਾ ਜਾ ਰਿਹਾ।ਉਨਾਂ ਨੇ ਮੌਕੇ ਤੇ ਲੋਕਾਂ ਨਾਲ ਮੁਲਾਕਾਤ ਕਰਕੇ ਕਿਹਾ ਕਿ ਘਰਾਂ ਵਿੱਚ 6 ਦਿਨਾਂ ਤੋ ਜਿਆਦਾ ਕਿਸੇ ਵੀ ਬਰਤਨ ਵਿੱਚ ਪਾਣੀ ਨਾ ਸਟੋਰ ਨਾ ਕੀਤਾ ਜਾਵੇ।ਹਰ ਸ਼ੁਕਵਾਰ ਨੂੰ ਡ੍ਰਾਈ ਡੇ ਮਨਾਇਆ ਜਾਂਦਾ ਹੈ ਸੋ ਇਸ ਦਿਨ ਕੂਲਰਾਂ, ਗਮਲਿਆਂ, ਫਰਿਜਾਂ ਦੀਆਂ ਟੇ੍ਰਆਂ ਅਤੇ ਹੋਰ ਪਾਣੀ ਦੇ ਭਾਂਡਿਆ ਨੂੰ ਵਿੱਚ ਖੜੇ ਪਾਣੀ ਨੂੰ ਸਾਫ ਕਰਕੇ ਅਤੇ ਚੰਗੀ ਤਰਾ ਸੁਕਾ ਕੇ ਦੁਬਾਰਾ ਪਾਣੀ ਭਰਿਆ ਜਾਵੇ।ਇਸ ਤੋ ਇਲਾਵਾ ਸਿਹਤ ਵਿਭਾਗ ਦੀਆਂ ਸਪਰੇਅ ਟੀਮਾਂ ਵਲੌ ਲਗਾਤਾਰ ਇਕ ਹਫਤੇ ਤੌ ਮੱਛਰਾਂ ਦੀ ਰੋਕਥਾਮ ਲਈ ਇਸ ਖੇਤਰ ਵਿੱਚ ਸਪਰੇਅ ਵੀ ਕਰਵਾਈ ਜਾ ਰਹੀ ਹੈ।ਇਸ ਦੇ ਨਾਲ ਨਾਲ ਪੀਣ ਵਾਲੇ ਪਾਣੀ ਨੂੰ ਸਾਫ ਰੱਖਣ ਲਈ ਕਲੋਰੀਨ ਦੀਆਂ ਗੋਲੀਆਂ ਵੀ ਮੁੱਹਈਆ ਕਰਵਾਈਆਂ ਗਈਆਂ ਹਨ।ਉਨਾਂ ਕਿਹਾ ਕਿ ਪੀਣ ਵਾਲੇ ਪਾਣੀ ਨੂੰ ਉਬਾਲ ਕੇ ਅਤੇ ਉਸ ਨੂੰ ਠੰਡਾ ਕਰਨ ਤੋਂ ਬਾਅਦ 20 ਲੀਟਰ ਪਾਣੀ ਵਿਚ ਇਕ ਕਲੋਰੀਨ ਦੀ ਗੋਲੀ ਪਾਉਣ ਤੋ ਬਾਅਦ ਅੰਧੇ ਘੰਟੇ ਦੇ ਅੰਦਰ ਅੰਦਰ ਇਸਤੇਮਾਲ ਕਰ ਲੈਣਾ ਚਾਹੀਦਾ ਹੈ।ਇਸ ਮੌਕੇੇ ਏਰੀਏ ਦੇ ਐਮ.ਸੀ ਨੇ ਸਾਫ ਪਾਣੀ ਅਤੇ ਦਵਾਈਆਂ ਮੱੁਹੀਆਂ ਕਰਵਾਉਣ ਨੂੰ ਯਕੀਨੀ ਬਣਾਉਂਦੇ ਦੱਸਿਆ ਕਿ ਉਨਾਂ ਵਲੋ ਪਾਣੀ ਨੂੰ ਪੀਣ ਯੋਗ ਬਣਾਉਣ ਲਈ ਨੇੜੇ ਦੀ ਸਿਹਤ ਸੰਸਥਾਂ ਜਾਂ ਮਿਉਂਸਪਲ ਕਮੇਟੀ/ਕਾਰਪੋਰੇਸ਼ਨ ਦੇ ਦਫਤਰ ਨਾਲ ਸੰਪਰਕ ਕੀਤਾ ਜਾ ਰਿਹਾ ਹੈ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply