ਅੰਮ੍ਰਿਤਸਰ, ਅਗਸਤ 26 (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਡੀ.ਏ.ਵੀ ਕਾਲਜ ਦੇ ਪੋਲਿਟਿਕਲ ਸਾਇੰਸ ਵਿਭਾਗ ਨੇ ਚਾਈਨਾ-ਇੰਡੀਆ ਰਿਲੇਸ਼ਨ `ਤੇ ਇੱਕ ਦੋ ਦਿਨਾ ਸੈਮੀਨਾਰ ਕਰਵਾਇਆ।ਡਾ. ਰਾਜੇਸ਼ ਕੁਮਾਰ ਅਸਿਸਟੈਂਟ ਪ੍ਰੋਫੈਸਰ ਸਕੂਲ ਆਫ਼ ਸੋਸ਼ਲ ਸਾਇੰਸਿਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਸਨ, ਜਿੰਨਾਂ ਦਾ ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਤੇ ਪੋਲਿਟੀਕਲ ਸਾਇੰਸ ਵਿਭਾਗ ਦੇ ਮੁਖੀ ਪ੍ਰੋ. ਸੁਰਿੰਦਰ ਕੁਮਾਰ ਨੇ ਸਵਾਗਤ ਕੀਤਾ।
ਕਾਲਜ ਪਿੰਸੀਪਲ ਡਾ. ਰਾਜੇਸ਼ ਕੁਮਾਰ ਨੇ ਭਾਰਤ ਅਤੇ ਚੀਨ ਦੇ ਮੁੱੁਦਿਆਂ `ਤੇ ਗੱਲ ਕਰਦਿਆਂ ਕਿਹਾ ਦੀ ਲੰਬੇ ਅਰਸੇ ਤੋਂ ਚੀਨ ਭਾਰਤ ਦੇ ਨਾਲ ਆਪਣੇ ਸਬੰਧਾਂ ਦਾ ਵਿਕਾਸ ਕਰਨ ਨੂੰ ਬਹੁਤ ਮਹੱਤਵ ਦਿੰਦਾ ਆ ਰਿਹਾ ਹੈ।ਸਾਇਨੋ ਭਾਰਤ ਰਿਲੇਸ਼ਨ ਇੰਨਾਂ ਦਿਨਾਂ ਵਿਚਾਰ ਦਾ ਮੁੱਦਾ ਬਣ ਚੁੱਕੇ ਹਨ ਅਤੇ ਵਿਦਿਆਰਥੀਆਂ ਨੂੰ ਇਹਨਾਂ ਮੁੱਦਿਆਂ ਤੇ ਸਮੱਸਿਆਵਾਂ ਨੂੰ ਸਮਝਣ ਦੀ ਲੋੜ ਹੈ।
ਇਸ ਮੌਕੇ ਪੋਲਿਟੀਕਲ ਸਾਇੰਸ ਵਿਭਾਗ ਦੇ ਪ੍ਰਧਾਨ ਪ੍ਰੋ. ਸੁਰਿੰਦਰ ਕੁਮਾਰ ਨੇ ਮੌਜੂਦ ਸਾਰੇ ਮਹਿਮਾਨਾਂ ਨੂੰ ਸੰਬੋਧਿਤ ਕਰਦੇ ਹੋਏ ਦੱਸਿਆ ਦੀ ਭਾਰਤ-ਚੀਨ ਸੰਬੰਧ ਇੱਕ ਨਵੇਂ ਯੁੱਗ ਵਿੱਚ ਪ੍ਰਵੇਸ਼ ਕਰ ਰਹੇ ਹਨ, ਜੋ ਕਿ ਵਪਾਰਕ ਅਤੇ ਆਰਥਿਕ ਦ੍ਰਿਸ਼ਟੀਕੋਣ ਤੋਂ ਅਤਿਅੰਤ ਮਹੱਤਵਪੂਰਣ ਹੈ।
ਮੁੱਖ ਮਹਿਮਾਨ ਡਾ. ਰਾਜੇਸ਼ ਕੁਮਾਰ ਨੇ ਵਿਦਿਆਰਥੀਆਂ ਨੂੰ ਵਿਸਥਾਰਿਤ ਜਾਣਕਾਰੀ ਦਿੰਦਿਆਂ ਦੱਸਿਆ ਦੀ ਚੀਨ ਦੇ ਨਾਲ ਭਾਰਤ ਦਾ ਸੀਮਾ ਵਿਵਾਦ ਇੱਕ ਪੁਰਾਣਾ ਰੋਗ ਹੈ, ਜਿਸ ਦਾ ਇਲਾਜ਼ ਕਿਸੇ ਵੀ ਤਰਾਂ ਤੁਰੰਤ ਸੰਭਵ ਨਹੀਂ ਹੈ।ਬੀਤੇ 22 ਸਾਲਾਂ ਦੇ ਦੌਰਾਨ ਸੀਮਾ ਵਿਵਾਦ ਖ਼ਤਮ ਕਰਣ ਦੇ ਸੰਦਰਭ ਵਿੱਚ 14 ਵਾਰ ਕੀਤੀਆਂ ਗਈਆਂ ਕੋਸ਼ਿਸ਼ਾਂ ਦੀ ਕੋਈ ਵੀ ਸਾਰਥਿਕ ਅਤੇ ਸਪੱਸ਼ਟ ਨੀਤੀ ਹੁਣ ਤੱਕ ਨਹੀਂ ਬਣ ਸਕੀ ਹੈ।ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਕਿਵੇਂ ਇਹਨਾਂ ਸਬੰਧਾਂ ਨੇ ਅੰਤਰਰਾਸ਼ਟਰੀ ਵਿਕਾਸ ਨੂੰ ਅੱਗੇ ਵਧਾਇਆ ਹੈ।ਜਿਸ ਦੇ ਭਵਿੱਖ ਵਿੱਚ ਸ਼ਾਂਤੀਪੂਰਨ, ਸਥਿਰ ਅਤੇ ਨਿਆਂਪੂਰਣ ਨਤੀਜੇ ਨਿਕਲਣਗੇ।ਉਨ੍ਹਾਂ ਨੇ ਪਾਵਰ ਪੁਆਇੰਟ ਪ੍ਰੈਜੇਂਟੇਸ਼ਨ ਦਿੰਦੇ ਹੋਏ ਭਾਰਤ ਦੇ ਨਾਲ ਤਿੱਬਤ ਦਾ ਮੁੱਦਾ, ਲਦਾਖ ਅਤੇ ਡੋਕਲਾਮ ਵਿਚ ਚੱਲ ਰਹੀ ਖਿਚੋਤਾਣ, ਭਾਰਤ ਅਤੇ ਚੀਨ ਦੇ ਵਪਾਰ ਦੇ ਮੱਦਿਆਂ ਤੋਂ ਜਾਣੂ ਕਰਵਾਇਆ ਅਤੇ ਭਾਰਤ ਅਤੇ ਚੀਨ ਦੇ ਸਬੰਧਾਂ ਨੂੰ ਬਿਹਤਰ ਬਣਾਉਣ ਲਈ ਸੁਝਾਅ ਵੀ ਦਿੱਤੇ।
ਇਸ ਮੌਕੇ ਪ੍ਰੋ. ਐਮ.ਆਰ ਚੋਪੜਾ, ਸਾਬਕਾ ਵਿਭਾਗ ਮੁਖੀ ਪ੍ਰੋ. ਆਰ. ਕੇ ਕੌਸ਼ਲ, ਪ੍ਰੋ. ਜੀ.ਐਸ ਸਿੱਧੂ, ਪ੍ਰੋ. ਰਾਜਦਵਿੰਦਰਕੌਰ ਰੰਧਾਵਾ, ਡਾ. ਗੌਰਵ ਸ਼ਰਮਾ, ਡਾ. ਬੀ.ਬੀ ਯਾਦਵ ਆਦਿ ਵੀ ਮੋਜੂਦ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media